International

ਵਿਰੋਧੀ ਜੁੰਟਾ ਸਮੂਹ ਨੇ ਮਿਆਂਮਾਰ ਦੇ ਫ਼ੌਜੀ ਕੈਂਪ ’ਤੇ ਕੀਤਾ ਕਬਜ਼ਾ

ਆਈਜ਼ੌਲ – ਗੁਆਂਢੀ ਦੇਸ਼ ਮਿਆਂਮਾਰ ’ਚ ਜੁੰਟਾ ਵਿਰੋਧੀ ਸਮੂਹ ਨੇ ਇਕ ਫ਼ੌਜੀ ਕੈਂਪ ’ਤੇ ਕਬਜ਼ਾ ਕਰ ਲਿਆ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਮਿਆਂਮਾਰ ਦੇ ਕਰੀਬ 29 ਹੋਰ ਸੈਨਿਕ ਮਿਜ਼ੋਰਮ ’ਚ ਆ ਵੜੇ ਹਨ। ਉਨ੍ਹਾਂ ਦੇ ਨਾਲ ਹੀ, ਪੀਪਲਜ਼ ਡਿਫੈਂਸ ਫੋਰਸ (ਪੀ.ਡੀ.ਐਫ.) ਨਾਲ ਹਾਲ ਹੀ ਵਿੱਚ ਹੋਈ ਗੋਲੀਬਾਰੀ ਕਾਰਨ ਮਿਆਂਮਾਰ ਫ਼ੌਜ ਦੇ ਕੁੱਲ 74 ਜਵਾਨ ਮਿਜ਼ੋਰਮ ’ਚ ਦਾਖ਼ਲ ਹੋ ਗਏ ਸਨ ਹਾਲਾਂਕਿ ਇਨ੍ਹਾਂ ਵਿੱਚੋਂ ਕਈ ਸੈਨਿਕਾਂ ਨੂੰ ਵਾਪਸ ਭੇਜ ਦਿੱਤਾ ਗਿਆ ਸੀ। ਪੁਲਿਸ ਦੇ ਇੰਸਪੈਕਟਰ ਜਨਰਲ (ਹੈੱਡਕੁਆਰਟਰ) ਲਾਲਬੀਕਾਥੰਗਾ ਖਯਾਂਗਤੇ ਨੇ ਦੱਸਿਆ, ‘ਅੱਜ 29 ਹੋਰ ਸੈਨਿਕਾਂ ਨੇ ਤਿਆਉ ਨਦੀ ਦੇ ਨੇੜੇ ਚਮਫਾਈ ਜ਼ਿਲ੍ਹੇ ਦੇ ਸਾਈਖੁਮਫਾਈ ਵਿਖੇ ਪੁਲਿਸ ਅਤੇ ਅਸਾਮ ਰਾਈਫਲਜ਼ ਨਾਲ ਸੰਪਰਕ ਕੀਤਾ, ਜੋ ਕਿ ਭਾਰਤ ਅਤੇ ਮਿਆਂਮਾਰ ਦੀ ਸਰਹੱਦ ਵਜੋਂ ਕੰਮ ਕਰਦਾ ਹੈ।’ ਮਿਆਂਮਾਰ ਦੇ ਸੈਨਿਕ ਅੰਤਰਰਾਸ਼ਟਰੀ ਸਰਹੱਦ ਤੋਂ ਕੁਝ ਕਿਲੋਮੀਟਰ ਦੂਰ ਚਿਨ ਰਾਜ ਦੇ ਤੁਇਬੁਲ ਵਿੱਚ ਆਪਣੇ
ਕੈਂਪ ਤੋਂ ਭੱਜ ਗਏ। ਅਸਾਮ ਰਾਈਫਲਜ਼ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਿਆਂਮਾਰ ਦੇ ਇਨ੍ਹਾਂ 29 ਸੈਨਿਕਾਂ ਨੂੰ ਅਜੇ ਵੀ ਉਨ੍ਹਾਂ ਦੇ ਦੇਸ਼ ਵਾਪਸ ਨਹੀਂ ਭੇਜਿਆ ਗਿਆ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਪੀ.ਡੀ.ਐਫ. ਦੁਆਰਾ ਗੁਆਂਢੀ ਚਿਨ ਰਾਜ ਵਿੱਚ ਦੋ ਫੌਜੀ ਠਿਕਾਣਿਆਂ ’ਤੇ ਕਬਜ਼ਾ ਕਰਨ ਤੋਂ ਬਾਅਦ ਮਿਜ਼ੋਰਮ ਭੱਜਣ ਵਾਲੇ ਕੁੱਲ 45 ਸੈਨਿਕਾਂ ਨੂੰ ਮੰਗਲਵਾਰ ਨੂੰ ਮਿਆਂਮਾਰ ਦੀ ਫੌਜੀ ਸਰਕਾਰ ਦੇ ਹਵਾਲੇ ਕਰ ਦਿੱਤਾ ਗਿਆ। ਭਾਰਤ ਨੇ ਵੀਰਵਾਰ ਨੂੰ ਅੰਤਰਰਾਸ਼ਟਰੀ ਸਰਹੱਦ ’ਤੇ ਮਿਆਂਮਾਰ ਦੀ ਫੌਜ ਅਤੇ ਜੰਟਾ ਵਿਰੋਧੀ ਸਮੂਹਾਂ ਵਿਚਕਾਰ ਲੜਾਈ ਨੂੰ ਖਤਮ ਕਰਨ ਦੀ ਮੰਗ ਕੀਤੀ। ਦਰਅਸਲ, ਇਸ ਝੜਪ ਕਾਰਨ ਮਿਆਂਮਾਰ ਤੋਂ ਮਿਜ਼ੋਰਮ ਵਿੱਚ ਲੋਕਾਂ ਦੀ ਆਮਦ ਵਧ ਗਈ ਹੈ।

Related posts

ਕਮਲਾ ਹੈਰਿਸ ਲਈ ਮੇਰੇ ਦਿਲ ‘ਚ ਕੋਈ ਸਨਮਾਨ ਨਹੀਂ, ਡੋਨਾਲਡ ਟਰੰਪ ਕਮਲਾ ਹੈਰਿਸ ਨੇ ਦੇਸ਼ ਲਈ ਚੰਗਾ ਕੰਮ ਨਹੀਂ ਕੀਤਾ

Bunty

ਅਮਰੀਕਾ ’ਚ ਵਾਧੂ ਫੀਸ ਦੇ ਕੇ ਮਿਲ ਸਕੇਗਾ ਗ੍ਰੀਨ ਕਾਰਡ

Bunty

ਪਹਿਲੀ ਪ੍ਰਾਈਵੇਟ ਸਪੇਸ ਫਲਾਈਟ ਰਾਹੀਂ 4 ਯਾਤਰੀ ਪੁਲਾੜ ‘ਚ ਪੁੱਜੇ

admin