Punjab

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੀਤਾ SOI ਦੇ ਜਥੇਬੰਦਕ ਢਾਂਚੇ ਦਾ ਐਲਾਨ

ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ  ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਨਰਲ ਸਕੱਤਰ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਐਸ.ਓ.ਆਈ ਦੇ ਸਰਪ੍ਰਸਤ ਭੀਮ ਸਿੰਘ ਵੜੈਚ ਅਤੇ ਪ੍ਰਧਾਨ ਅਰਸ਼ਦੀਪ ਸਿੰਘ ਰੋਬਿਨ ਬਰਾੜ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਐਸਓਆਈ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਜਿਹਨਾਂ ਮਿਹਨਤੀ ਵਿਦਿਆਰਥੀ ਆਗੂਆਂ ਨੂੰ ਜਥੇਬੰਦਕ ਢਾਂਚੇ ਵਿੱਚ ਸ਼ਾਮਲ ਕੀਤਾ ਹੈ ਗਿਆ ਹੈ। ਉਹਨਾਂ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ। ਜਿਹਨਾਂ ਵਿਦਿਆਰਥੀ ਆਗੂਆਂ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਮਨੂ ਸੇਖੋਂ ਲੰਬੀ, ਰੂਬਲ ਧਲਿਓ ਮਾਨਸਾ ਅਤੇ ਮਾਰਸ਼ਲਦੀਪ ਸਿੰਘ ਜੈਤੋ ਦੇ ਨਾਮ ਸ਼ਾਮਲ ਹਨ।

ਜਿਹਨਾਂ ਵਿਦਿਆਰਥੀ ਆਗੂਆਂ ਨੂੰ ਐਸ.ਓ.ਆਈ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ, ਉਨ੍ਹਾਂ ਵਿੱਚ ਪੁਸ਼ਕਰ ਸਿੰਘ ਬਰਾੜ ਸ੍ਰੀ ਮੁਕਤਸਰ ਸਾਹਿਬ, ਸ਼ ਗੁਰਵਿੰਦਰ ਸਿੰਘ ਗੋਨੀ ਨਕੋਦਰ, ਕਰਨਬੀਰ ਸਿੰਘ ਪਟਿਆਲਾ, ਕੁਨਾਲ ਵਸ਼ਿਸ਼ਟ ਰੋਪੜ੍ਹ, ਸ਼ੀ੍ਰ ਗੌਰਵ ਅਨੇਜਾ ਪਟਿਆਲਾ, ਸ਼੍ਰੀ ਸੰਦੀਪ ਰੱਲਾ ਮਾਨਸਾ, ਕੁਲਜੀਤ ਸਿੰਘ ਬਿੱਟੂ ਬੋਹਾ, ਨਿਰਮਲ ਸਿੰਘ ਮਾਨਸਾ, ਸ਼ਰਨਵੀਰ ਸਿੰਘ ਸ਼ਾਹਕੋਟ, ਅਮਰੀਕ ਸਿੰਘ ਜੈਤੋ, ਬਚਿੱਤਰ ਸਿੰਘ ਮੱਲੀ ਨਾਭਾ, ਤ੍ਰਿਪਤਇੰਦਰ ਸਿੰਘ ਸੰਗਰੂਰ, ਜਗਦੀਪ ਸਿੰਘ ਨਾਭਾ, ਸੁੱਖੀ ਬਠਿੰਡਾ, ਜਸਪ੍ਰੀਤ ਸਿੰਘ ਭੁੱਲਰ ਭੁਲੱਥ ਅਤੇ ਹਰਵਿੰਦਰ ਸਿੰਘ ਧਲਿਓ ਮਾਨਸਾ ਦੇ ਨਾਂ ਸ਼ਾਮਲ ਹਨ। ਇਸੇ ਤਰ੍ਹਾਂ ਜਿਹਨਾਂ ਆਗੂਆਂ ਨੂੰ ਐਸ.ਓ.ਆਈ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ, ਉਨ੍ਹਾਂ ਵਿੱਚ . ਹਰਸਿਮਰਨ ਸਿੰਘ ਹੰਮੂ ਸ਼੍ਰੀ ਮੁਕਤਸਰ ਸਾਹਿਬ, ਰਣਦੀਪ ਸਿੰਘ ਤਲਵੰਡੀ ਸਾਬੋ, ਯਾਦਵਿੰਦਰ ਸਿੰਘ ਕੋਟਕਪੁਰਾ, ਲਵਦੀਪ ਸਿੰਘ ਜੈਤੋ, ਕੁਲਵਿੰਦਰ ਸਿੰਘ ਰਿੰਕੂ ਪਟਿਆਲਾ ਦਿਹਾਤੀ, ਵਤਨ ਸੰਧੂ ਖੇਮਕਰਨ, ਹਰਦੀਪ ਸਿੰਘ ਸੰਧੂ ਨਕੋਦਰ, ਗੁਰਜੀਤ ਸਿੰਘ ਜਲੰਧਰ, ਜਸਪਾਲ ਸਿੰਘ ਸ਼ਤਰਾਣਾ ਅਤੇ ਮਨਵਿੰਦਰ ਸਿੰਘ ਪਟਿਆਲਾ ਦੇ ਨਾਮ ਸ਼ਾਮਲ ਹਨ।

ਜਿਹਨਾਂ ਵਿਦਿਆਰਥੀ ਆਗੂਆਂ ਨੂੰ ਵਿੰਗ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ, ਉਹਨਾਂ ਵਿੱਚ ਅਜੈਪਾਲ ਸਿੰਘ ਗਿੱਦੜਬਾਹਾ, ਰੂਪਨਿਹਾਲ ਸਿੰਘ ਸ਼ਤਰਾਣਾ, ਹੈੱਪੀ ਮੌੜ, ਡੀ.ਸੀ ਬੁਢਲਾਢਾ, ਹੈਰੀ ਸਿੱਧੂ ਮਾਨਸਾ ਅਤੇ ਮਨਵੀਰ ਸਿੰਘ ਸਰਾਂ ਸ੍ਰੀ ਮੁਕਤਸਰ ਸਾਹਿਬ ਦੇ ਨਾਮ ਸ਼ਾਮਲ ਹਨ। ਇਸੇ ਤਰਾਂ ਨਵਨੀਤ ਸਿੰਘ ਨਵੀ ਸ਼੍ਰੀ ਮੁਕਤਸਰ ਸਾਹਿਬ ਨੂੰ ਐਸ.ਓ.ਆਈ ਦਾ ਮੀਡੀਆ ਅਤੇ ਸੋਸ਼ਲ ਮੀਡੀਆ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।

Related posts

ਇਨਸਾਫ਼ ਦਿਵਾਉਣ ਲਈ ਕਿਸਾਨ ਜਥੇਬੰਦੀਆਂ ਅਤੇ ਜਨਤਕ ਜਥੇਬੰਦੀਆਂ ਵੱਲੋਂ ਐੱਸਐੱਚਓ ਰਾਏਕੋਟ ਸਦਰ ਦਾ ਘਿਰਾਓ

admin

ਕਪੂਰਥਲਾ ਜੇਲ੍ਹ ਵਿੱਚ ਬੈਰਕਾਂ ਬਦਲਣ ਦੇ ਝਗੜੇ ‘ਚ ਕੈਦੀਆਂ ਵਿਚਾਲੇ ਹਿੰਸਕ ਝੜਪਾਂ

admin

ਪਿੰਡ ਬਾਦਲ ਦੇ ਪੋਲਿੰਗ ਬੂਥ ਤੇ ਸੁਖਬੀਰ, ਹਰਸਿਮਰਤ ਨੇ ਧੀਆਂ ਤੇ ਪੁੱਤ ਇਕੱਠੇ ਵੋਨ ਪਾਉਣ ਆਏ ਮਨਪ੍ਰੀਤ ਬਾਦਲ, ਮਹੇਸ਼ਇੰਦਰ ਬਾਦਲ ਅਤੇ ਫਤਹਿ ਸਿੰਘ ਬਾਦਲ ਨੇ ਪਾਈਆਂ ਵੋਟਾਂ

Bunty