India

ਸਬਜ਼ੀ ਮੰਡੀ ‘ਚ ਖਰੀਦਦਾਰੀ ਕਰਨ ਪਹੁੰਚੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ

ਨਵੀਂ ਦਿੱਲੀ – ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਚੇਨਈ ਦੇ ਮਾਈਲਾਪੁਰ ਸਥਿਤ ਸਬਜ਼ੀ ਮੰਡੀ ਦਾ ਦੌਰਾ ਕੀਤਾ। ਇਸ ਦੌਰਾਨ ਨਿਰਮਲਾ ਸੀਤਾਰਮਨ ਨੇ ਵਿਕਰੇਤਾਵਾਂ ਤੋਂ ਸਬਜ਼ੀਆਂ ਖਰੀਦਣ ਦੇ ਨਾਲ-ਨਾਲ ਕੁਝ ਸਥਾਨਕ ਨਿਵਾਸੀਆਂ ਨਾਲ ਵੀ ਗੱਲਬਾਤ ਕੀਤੀ। ਵਿੱਤ ਮੰਤਰੀ ਸੀਤਾਰਮਨ ਨੇ ਵੀ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਇੱਕ ਸਟ੍ਰੀਟ ਵਿਕਰੇਤਾ ਤੋਂ ਸਬਜ਼ੀ ਖਰੀਦ ਰਹੇ ਹਨ। ਜਿਸ ਵਿਚ ਉਸ ਦੀ ਕੁਝ ਵਿਕਰੇਤਾਵਾਂ ਨਾਲ ਗੱਲਬਾਤ ਹੋਈ ਹੈ। ਇਸ ਦੇ ਨਾਲ ਹੀ ਇਸ ਵੀਡੀਓ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਦਫਤਰ ਨੇ ਟਵਿੱਟਰ ‘ਤੇ ਪੋਸਟ ਕੀਤਾ ਹੈ।ਵਿੱਤ ਮੰਤਰੀ ਨੇ ਵੀ ਇਸ ਟਵੀਟ ਨੂੰ ਰੀਟਵੀਟ ਕੀਤਾ ਹੈ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਵਿੱਤ ਮੰਤਰੀ ਇਕ ਦੁਕਾਨ ‘ਤੇ ਰੁਕਦੇ ਹਨ ਅਤੇ ਟੋਕਰੀ ਚੁੱਕ ਕੇ ਸਬਜ਼ੀ ਖਰੀਦਣ ਲੱਗਦੇ ਹਨ
ਕੇਂਦਰੀ ਮੰਤਰੀ ਦੇ ਸਬਜ਼ੀ ਮੰਡੀ ‘ਚ ਰਹਿ ਕੇ ਸਬਜ਼ੀ ਖ਼ਰੀਦਣ ਦੀ ਵੀਡੀਓ ‘ਤੇ ਲੋਕ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ

Related posts

ਜੰਮੂ ਦੇ ਡੀ. ਜੀ. ਪੀ. ਸਵੈਨ ਦਾ ਵੱਡਾ ਐਲਾਨ, ਅੱਤਵਾਦੀਆਂ ਦੇ ਨਾਲ-ਨਾਲ ਉਨ੍ਹਾਂ ਦੇ ਮਦਦਗਾਰਾਂ ਨੂੰ ਵੀ ਕੁਚਲ ਦੇਵਾਂਗੇ

Bunty

ਏਸ਼ੀਆਈ ਖੇਡਾਂ: ਹਾਕੀ ਵਿੱਚ ਭਾਰਤ ਨੇ ਇੰਡੋਨੇਸ਼ੀਆ ਨੂੰ 13-1 ਨਾਲ ਹਰਾਇਆ

admin

ਇਕ ਦੇਸ਼-ਇਕ ਚੋਣ ਰਾਸ਼ਟਰੀ ਹਿੱਤ ’ਚ, ਸਭ ਤੋਂ ਵੱਡਾ ਫ਼ਾਇਦਾ ਜਨਤਾ ਨੂੰ ਹੋਵੇਗਾ : ਰਾਮਨਾਥ ਕੋਵਿੰਦ

Bunty