India

ਸਰਹੱਦ ਪਾਰ ਘੁਸਪੈਠ ਰੁਕਣ ਤੇ ਹੀ ਬੰਗਾਲ ’ਚ ਕੀਤੀ ਜਾ ਸਕਦੀ ਹੈ ਸ਼ਾਂਤੀ ਸਥਾਪਿਤ : ਅਮਿਤ ਸ਼ਾਹ

ਪੈਟਰਾਪੋਲ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਕਿਹਾ ਕਿ ਪੱਛਮੀ ਬੰਗਾਲ ਵਿਚ ਸ਼ਾਂਤੀ ਤਾਂ ਹੀ ਸਥਾਪਿਤ ਹੋ ਸਕਦੀ ਹੈ ਜੇਕਰ ਬੰਗਲਾਦੇਸ਼ ਤੋਂ ਸਰਹੱਦ ਪਾਰ ਤੋਂ ਘੁਸਪੈਠ ਬੰਦ ਹੋ ਜਾਵੇ। ਸ਼ਾਹ ਨੇ ਦਾਅਵਾ ਕੀਤਾ ਕਿ ਜੇਕਰ 2026 ’ਚ ਪੱਛਮੀ ਬੰਗਾਲ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਸੱਤਾ ’ਚ ਆਉਂਦੀ ਹੈ ਤਾਂ ਗੁਆਂਢੀ ਦੇਸ਼ ਤੋਂ ਗੈਰ-ਕਾਨੂੰਨੀ ਪਰਵਾਸ ਨੂੰ ਰੋਕਿਆ ਜਾਵੇਗਾ। ਪੱਛਮੀ ਬੰਗਾਲ ਵਿਚ ਭਾਰਤ-ਬੰਗਲਾਦੇਸ਼ ਸਰਹੱਦ ’ਤੇ ਪੈਟਰਾਪੋਲ ਜ਼ਮੀਨੀ ਬੰਦਰਗਾਹ ’ਤੇ ਇਕ ਨਵੀਂ ਯਾਤਰੀ ਟਰਮੀਨਲ ਇਮਾਰਤ ਅਤੇ ਇਕ ’ਮੈਤਰੀ ਗੇਟ’ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਨੇ ਭਿ੍ਰਸ਼ਟਾਚਾਰ ਦੇ ਮੁੱਦੇ ’ਤੇ ਤਿ੍ਰਣਮੂਲ ਕਾਂਗਰਸ (ਟੀਐੱਮਸੀ) ਸਰਕਾਰ ਦੀ ਆਲੋਚਨਾ ਕੀਤੀ ਅਤੇ ਰਾਜ ਦੇ ਲੋਕਾਂ ਨੂੰ 2026 ਤੱਕ ਵੋਟ ਰਾਜਨੀਤਿਕ ਤਬਦੀਲੀ ਲਿਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ,’’ਖੇਤਰ ਵਿਚ ਸ਼ਾਂਤੀ ਸਥਾਪਤ ਕਰਨ ’ਚ ਜ਼ਮੀਨ ਪਤਨ ਅਹਿਮ ਭੂਮਿਕਾ ਨਿਭਾਉਂਦੇ ਹਨ। ਜਦੋਂ ਸਰਹੱਦ ਪਾਰ ਤੋਂ ਲੋਕਾਂ ਦੀ ਕਾਨੂੰਨੀ ਆਵਾਜਾਈ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ ਹੈ, ਤਾਂ ਗੈਰ-ਕਾਨੂੰਨੀ ਢੰਗ ਸਾਹਮਣੇ ਆਉਂਦੇ ਹਨ, ਜਿਸ ਨਾਲ ਦੇਸ਼ ਦੀ ਸ਼ਾਂਤੀ ਪ੍ਰਭਾਵਿਤ ਹੁੰਦੀ ਹੈ। ਮੈਂ ਬੰਗਾਲ ਦੇ ਲੋਕਾਂ ਨੂੰ 2026 ’ਚ ਬਦਲਾਅ ਲਿਆਉਣ ਦੀ ਅਪੀਲ ਕਰਦਾ ਹਾਂ ਅਤੇ ਅਸੀਂ ਘੁਸਪੈਠ ਨੂੰ ਰੋਕਾਂਗੇ ਅਤੇ ਸ਼ਾਂਤੀ ਸਥਾਪਿਤ ਕਰਾਂਗੇ।’’ ਸ਼ਾਹ ਨੇ ਕਿਹਾ,’’ਬੰਗਾਲ ’ਚ ਸ਼ਾਂਤੀ ਉਦੋਂ ਹੀ ਆ ਸਕਦੀ ਹੈ ਜਦੋਂ ਘੁਸਪੈਠ ਰੋਕਾਂਗੇ…ਦੋਵਾਂ ਦੇਸ਼ਾਂ ਵਿਚਾਲੇ ਸਬੰਧ ਅਤੇ ਸੰਪਰਕ ਸੁਧਾਰਨ ’ਚ ਜ਼ਮੀਨੀ ਬੰਦਰਗਾਹਾਂ ਦੀ ਅਹਿਮ ਭੂਮਿਕਾ ਹੈ। ਉਹ ਦੋਵਾਂ ਦੇਸ਼ਾਂ ਦਰਮਿਆਨ ਵਪਾਰਕ ਸਬੰਧਾਂ ਨੂੰ ਵੀ ਵਧਾਉਂਦੇ ਹਨ।’’

Related posts

ਕੋਸਟ ਗਾਰਡ ਨੇ ਪਾਕਿਸਤਾਨੀ ਕਿਸ਼ਤੀ ‘ਚੋਂ 9 ਸਮੱਗਲਰਾਂ ਸਮੇਤ 300 ਕਰੋੜ ਦੀ ਹੈਰੋਇਨ ਕੀਤੀ ਜ਼ਬਤ

Bunty

ਦਿੱਲੀ-ਐਨਸੀਆਰ ’ਚ ਦੀਵਾਲੀ ਮਗਰੋਂ ਦੁੱਗਣਾ ਹੋਇਆ ਪ੍ਰਦੂਸ਼ਣ

Bunty

ਆਸ਼ੂਤੋਸ਼ ਦੀਕਸ਼ਿਤ ਨੇ ਭਾਰਤੀ ਹਵਾਈ ਸੈਨਾ ਦੇ ਨਵੇਂ ਉਪ-ਮੁਖੀ ਵਜੋਂ ਅਹੁਦਾ ਸੰਭਾਲਿਆ

admin