ਜਲੰਧਰ, (ਪਰਮਿੰਦਰ ਸਿੰਘ) – ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਪ੍ਰਧਾਨ ਕਾਮਰੇਡ ਵਿਜੇ ਸਾਗਰ, ਸ਼ਿਵ ਕਲਾ ਮੰਚ ਦੇ ਪ੍ਰਧਾਨ ਗਣੇਸ਼ ਭਗਤ ਅਤੇ ਮਾਡਲ ਹਾਊਸ ਦੇ ਨਿਵਾਸੀਆਂ ਵੱਲੋਂ ਦੁਸਹਿਰਾ ਗਰਾਊਂਡ ਮਾਡਲ ਹਾਊਸ ਵਿਖੇ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ ਦਾ 94 ਵਾਂ ਸ਼ਹਾਦਤ ਦਿਹਾੜਾ ਮਨਾਇਆ ਗਿਆ। ਸ਼ਹੀਦੇ ਆਜ਼ਮ ਭਗਤ ਸਿੰਘ ਅਤੇ ਸ਼ਹੀਦ ਸੁਖਦੇਵ (1907-1931) ਨੇ 24 ਸਾਲ ਅਤੇ ਸ਼ਹੀਦ ਰਾਜਗੁਰੂ ਗੁਰੂ ਨੇ (1908-1931) ਨੇ 23 ਸਾਲ ਦੀ ਉਮਰ ਵਿੱਚ ਸ਼ਹੀਦੀ ਜਾਮ ਪੀ ਕੇ ਸ਼ਹਾਦਤ ਦਿੱਤੀ। ਇਸ ਮੌਕੇ ਤੇ ਮੁੰਬਈ ਤੋਂ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਐਸ ਸੰਜੀਵ ਆਪਣੇ ਸਾਥੀਆਂ ਨਾਲ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਮੌਕੇ ਤੇ ਬੋਲਦਿਆਂ ਉਨ੍ਹਾਂ ਕਿਹਾ ਅੱਜ ਦੇ ਨੌਜਵਾਨਾ ਨੂੰ ਸ਼ਹੀਦ ਭਗਤ ਸਿੰਘ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਦੀ ਲੋੜ ਹੈ। ਅਸੀਂ ਉਨ੍ਹਾਂ ਦੇ ਦੇਸ਼ ਪ੍ਰਤੀ ਦਿੱਤੇ ਬਲਿਦਾਨ ਨੂੰ ਭੁਲਾ ਨਹੀਂ ਸਕਦੇ। ਉਨ੍ਹਾਂ ਨੇ ਦੇਸ਼ ਨੂੰ ਆਜ਼ਾਦ ਹੁੰਦਿਆਂ ਤਾਂ ਨਹੀਂ ਦੇਖਿਆ। ਉਨ੍ਹਾਂ ਭਾਰਤ ਕ੍ਰਾਂਤੀਕਾਰੀਆਂ ਵਿੱਚ ਅਜਿਹਾ ਜਜ਼ਬਾ ਭਰਿਆ। ਆਖਿਰ ਸਾਨੂੰ ਅਜ਼ਾਦੀ ਦਾ ਦਿਨ ਦੇਖਣ ਨੂੰ ਮਿਲਿਆ।
ਇਸ ਮੌਕੇ ਸਰਕਾਰੀ ਤੇ ਗੈਰਸਰਕਾਰੀ ਸਕੂਲ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਆਪਣੇ ਦੇਸ਼ ਦੇ ਗੀਤਾਂ, ਨਾਟਕਾਂ ਰਾਹੀਂ ਇਨ੍ਹਾਂ ਮਹਾਨ ਸਪੂਤਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਪ੍ਰਚਾਰਕ ਕਾਮਰੇਡ ਵਿਜੇ ਸਾਗਰ ਨੇ ਭਾਰਤ ਕ੍ਰਾਂਤੀਕਾਰੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦਾ ਇੱਕੋ ਹੀ ਨਿਸ਼ਚਾ ਹੈ। ਆਪਣੇ ਦੇਸ਼ ਅਤੇ ਪੰਜਾਬ ਦੇ ਨੋਜਵਾਨਾਂ ਨੂੰ ਸ਼ਹੀਦ ਭਗਤ ਦੀ ਵਿਚਾਰਧਾਰਾ ਨਾਲ ਜੋੜਨਾ। ਇਸ ਕੰਮ ਨੂੰ ਲਗਾਤਾਰ ਨਿਯੰਤਰਣ ਕਰਦੇ ਰਹਿਣਗੇ। ਉਨ੍ਹਾਂ ਨੇ ਸ਼ਿਵ ਕਲਾ ਮੰਚ ਰਜਿ ਰਾਮਲੀਲਾ ਕਮੇਟੀ ਦੇ ਪ੍ਰਧਾਨ ਗਣੇਸ਼ ਭਗਤ, ਸ਼ਰਮਾ ਪਰਿਵਾਰ, ਨਰੇਸ਼ ਕੁਕਰੇਜਾ ਅਤੇ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਦੇ ਯਤਨਾਂ ਕਰਕੇ ਹੀ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਵਿੱਚ ਸਫਲ ਹੋਏ ਹਾਂ। ਪ੍ਰੋਗਰਾਮ ਦੇ ਅੰਤ ਵਿਚ ਇਸ ਹਿੱਸਾ ਸਰਕਾਰੀ ਤੇ ਗੈਰਸਰਕਾਰੀ ਸਕੂਲ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੋਕੇ ਮੰਚ ਸੰਚਾਲਨ ਸ਼ਿਖਾ ਸ਼ਰਮਾ ਨੇ ਬੜੇ ਬੇਹਤਰੀਨ ਢੰਗ ਨਾਲ ਕੀਤਾ।
ਇਸ ਮੌਕੇ ਤੇ ਰਵਿੰਦਰ ਸ਼ਰਮਾ, ਆਸ਼ਾ ਸ਼ਰਮਾ, ਸੁਰਿੰਦਰ ਸ਼ਿੰਦਾ, ਲੱਕੀ ਪ੍ਰਭਾਤ, ਪ੍ਰਵੀਨ ਭਗਤ, ਵਿਜੇ ਲਕਸ਼ਮੀ ਰਾਜਪੂਤ, ਰਾਧਿਕਾ ਚਾਵਲਾ, ਰਾਜਵਿੰਦਰ ਕੌਰ, ਮਨਜੀਤ ਕੋਰ, ਪਿੰਕੀ ਕੁਮਾਰੀ,ਹੇਮੰਤ ਸ਼ਰਮਾ, ਪੰਡਿਤ ਮੇਘ ਰਾਜ ਹਾਜ਼ਰ ਸਨ।