Sport

‘ਸ਼ੁੱਧ ਰੂਪ ਨਾਲ’ ਕੁਸ਼ਤੀ ਖੇਡਣੀ ਹੈ ਤਾਂ ਸੰਨਿਆਸ ਦੇ ਫੈਸਲੇ ’ਤੇ ਦੁਬਾਰਾ ਵਿਚਾਰ ਕਰੇ ਵਿਨੇਸ਼ : ਡਬਲਯੂ. ਐਫ਼. ਆਈ.

ਇੰਦੌਰ (ਮੱਧ ਪ੍ਰਦੇਸ਼ – ਭਾਰਤੀ ਕੁਸ਼ਤੀ ਸੰਘ (ਡਬਲਯੂ. ਐੱਫ. ਆਈ.) ਦੇ ਮੁਖੀ ਸੰਜੇ ਸਿੰਘ ਨੇ ਕਿਹਾ ਕਿ ਪੈਰਿਸ ਓਲੰਪਿਕ ਵਿਚ ਤਮਗੇ ਤੋਂ ਖੁੰਝਣ ਤੋਂ ਬਾਅਦ ਖੇਡ ਤੋਂ ਸੰਨਿਆਸ ਦਾ ਐਲਾਨ ਕਰਨ ਵਾਲੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਆਪਣੇ ਇਸ ਫੈਸਲੇ ’ਤੇ ਦੁਬਾਰਾ ਵਿਚਾਰ ਕਰਨਾ ਚਾਹੀਦਾ ਹੈ, ਬਸ਼ਰਤੈ ਉਸਦਾ ਇਰਾਦਾ ‘ਸ਼ੁੱਧ ਰੂਪ ਨਾਲ’ ਕੁਸ਼ਤੀ ਖੇਡਣ ਦਾ ਹੀ ਹੋਵੇ। ਪੈਰਿਸ ਓਲੰਪਿਕ ਵਿਚ ਮਹਿਲਾਵਾਂ ਦੇ 50 ਕਿ. ਗ੍ਰਾ. ਭਾਰ ਵਰਗ ਦੇ ਫਾਈਨਲ ਤੋਂ ਪਹਿਲਾਂ ਵਿਨੇਸ਼ ਦਾ ਭਾਰ 100 ਗ੍ਰਾਮ ਵੱਧ ਭਾਰ ਨਿਕਲਿਆ ਸੀ, ਜਿਸ ਕਾਰਨ ਉਸ ਨੂੰ ਅਯੋਗ ਐਲਾਨ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਨੇ ਖੇਡ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ। ਸੰਜੇ ਨੇ ਕਿਹਾ,‘‘ਜੇਕਰ ਵਿਨੇਸ਼ ਨੂੰ ਸ਼ੁੱਧ ਰੂਪ ਨਾਲ ਕੁਸ਼ਤੀ ਖੇਡਣੀ ਹੈ ਤਾਂ ਉਸ ਨੂੰ ਸੰਨਿਆਸ ਦੇ ਆਪਣੇ ਫੈਸਲੇ ’ਤੇ ਇਕ ਵਾਰ ਫਿਰ ਤੋਂ ਵਿਚਾਰ ਕਰਨਾ ਚਾਹੀਦਾ ਹੈ। ਉਸ ਤੋਂ ਪ੍ਰੇਰਣਾ ਲੈ ਕੇ ਮਹਿਲਾ ਪਹਿਲਵਾਨਾਂ ਦੀ ਸਾਡੀ ਨਵੀਂ ਪੀੜ੍ਹੀ ਅੱਗੇ ਵਧੇਗੀ। ਉਸਨੇ ਹਾਲਾਂਕਿ ਆਪਣੀ ਗੱਲ ਵਿਚ ਤੁਰੰਤ ਜੋੜਿਆ,‘‘ਜਿਸ ਹਿਸਾਬ ਨਾਲ ਉਹ (ਵਿਨੇਸ਼) ਅੱਜ-ਕੱਲ ਸਿਆਸੀ ਮੰਚ ਸਾਂਝੇ ਕਰ ਰਹੀ ਹੈ, ਅਜਿਹੇ ਵਿਚ ਜੇਕਰ ਉਸ ਨੂੰ (ਭਵਿੱਖ ਵਿਚ) ਸਿਆਸਤ ਹੀ ਕਰਨੀ ਹੈ ਤਾਂ ਫਿਰ ਉਸ ਨੂੰ ਕੁਸ਼ਤੀ ਵਿਚ ਸਿਆਸਤ ਨਹੀਂ ਕਰਨੀ ਚਾਹੀਦੀ।
ਵਿਨੇਸ਼ ਦੇ ਸਿਆਸਤ ਦੇ ਅਖਾੜੇ ਵਿਚ ਉਤਰਨ ਦੀਆਂ ਅਟਕਲਾਂ ’ਤੇ ਸੰਜੇ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਇਹ ਇਸ 30 ਸਾਲਾ ਪਹਿਲਵਾਨ ਦਾ ਵਿਅਕਤੀਗਤ ਮਾਮਲਾ ਹੈ। ਉਸ ਨੇ ਕਿਹਾ ਕਿ ਜੇਕਰ ਵਿਨੇਸ਼ ਮੁਕਾਬਲੇਬਾਜ਼ੀ ਕੁਸ਼ਤੀ ਵਿਚ ਪਰਤਦੀ ਹੈ ਤਾਂ ਉਹ ਉਸ ਨੂੰ ਪੂਰਾ ਸਹਿਯੋਗ ਕਰਨਗੇ। ਸੰਜੇ ਨੇ ਇਹ ਵੀ ਕਿਹਾ ਕਿ 2023 ਵਿਚ ਦੇਸ਼ ਦੇ ਪਹਿਲਵਾਨਾਂ ਦਾ ਅੰਦੋਲਨ ਡਬਲਯੂ. ਐਫ. ਆਈ. ਨੂੰ ‘ਬਹੁਤ ਵੱਡੀ ਸਿੱਖਿਆ’ ਦੇ ਕੇ ਗਿਆ ਹੈ।

Related posts

ਅਨੂ ਗੰਨੇ ਨੂੰ ਨੇਜ਼ਾ ਬਣਾ ਕੇ ਕਰਦੀ ਸੀ ਅਭਿਆਸ, 10 ਸਾਲ ਦੀ ਮਿਹਨਤ ਨੇ ਦਿਵਾਇਆ ਰਾਸ਼ਟਰਮੰਡਲ ਖੇਡਾਂ ‘ਚ ਮੈਡਲ

Bunty

ਬੀ.ਸੀ.ਸੀ.ਆਈ ਨੇ ਸੁਰੱਖਿਆ ਨੂੰ ਲੈ ਕੇ ਪ੍ਰਗਟਾਈ ਚਿੰਤਾ ਚੈਂਪੀਅਨਸ ਟਰਾਫੀ ਖੇਡਣ ਪਾਕਿਸਤਾਨ ਨਹੀਂ ਜਾਵੇਗੀ ਟੀਮ ਇੰਡੀਆ

Bunty

ਆਈਪੀਐਲ-2025: ਆਰਸੀਬੀ ਕੋਲ ਸਭ ਤੋਂ ਤੇਜ਼ੀ ਟੀਚਾ ਪ੍ਰਾਪਤ ਕਰਨ ਦਾ ਰਿਕਾਰਡ !

admin