Sport

ਸ਼੍ਰੀਲੰਕਾ ਨੇ ਬੰਗਲਾਦੇਸ਼ ਨੂੰ ਦੂਜੇ ਟੈਸਟ ‘ਚ 10 ਵਿਕਟਾਂ ਨਾਲ ਹਰਾ ਕੇ ਟੈਸਟ ਸੀਰੀਜ਼ ਜਿੱਤੀ

ਢਾਕਾ – ਅਸਿਤ ਫਰਨਾਂਡੋ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਸ੍ਰੀਲੰਕਾ ਨੇ ਦੂਜੇ ਕ੍ਰਿਕਟ ਟੈਸਟ ਦੇ ਪੰਜਵੇਂ ਤੇ ਆਖ਼ਰੀ ਦਿਨ ਸ਼ੁੱਕਰਵਾਰ ਨੂੰ ਇੱਥੇ ਬੰਗਲਾਦੇਸ਼ ਨੂੰ 10 ਵਿਕਟਾਂ ਨਾਲ ਹਰਾ ਕੇ ਦੋ ਮੈਚਾਂ ਦੀ ਟੈਸਟ ਸੀਰੀਜ਼ 1-0 ਨਾਲ ਜਿੱਤ ਲਈ। ਬੰਗਲਾਦੇਸ਼ ਦਾ ਸਕੋਰ ਦੂਜੀ ਪਾਰੀ ਵਿਚ ਇਕ ਸਮੇਂ ਪੰਜ ਵਿਕਟਾਂ ‘ਤੇ 156 ਦੌੜਾਂ ਸੀ ਤੇ ਲੱਗ ਰਿਹਾ ਸੀ ਕਿ ਮੇਜ਼ਬਾਨ ਟੀਮ ਮੈਚ ਡਰਾਅ ਕਰਵਾਉਣ ਵੱਲ ਵਧ ਰਹੀ ਹੈ ਪਰ ਫਰਨਾਂਡੋ (6/51) ਦੀ ਕਰੀਅਰ ਦੀ ਸਰਬੋਤਮ ਗੇਂਦਬਾਜ਼ੀ ਦੇ ਅੱਗੇ ਟੀਮ 169 ਦੌੜਾਂ ‘ਤੇ ਸਿਮਟ ਗਈ। ਪਹਿਲੀ ਪਾਰੀ ਵਿਚ 93 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕਰਨ ਵਾਲੇ ਫਰਨਾਂਡੋ ਨੇ ਕਰੀਅਰ ਵਿਚ ਪਹਿਲੀ ਵਾਰ ਮੈਚ ਵਿਚ 10 ਵਿਕਟਾਂ ਹਾਸਲ ਕੀਤੀਆ। ਸ੍ਰੀਲੰਕਾ ਨੂੰ 29 ਦੌੜਾਂ ਦਾ ਟੀਚਾ ਮਿਲਿਆ ਜਿਸ ਤੋਂ ਬਾਅਦ ਓਸ਼ਾਦਾ ਫਰਨਾਂਡੋ (ਅਜੇਤੂ 21) ਤੇ ਕਪਤਾਨ ਦਿਮੁਥ ਕਰੁਣਾਰਤਨੇ (ਅਜੇਤੂ ਸੱਤ) ਨੇ ਤੀਜੇ ਓਵਰ ਵਿਚ ਹੀ ਮਹਿਮਾਨ ਟੀਮ ਦਾ ਸਕੋਰ ਬਿਨਾਂ ਵਿਕਟ ਗੁਆਏ 29 ਦੌੜਾਂ ਤਕ ਪਹੁੰਚਾ ਕੇ ਉਸ ਨੂੰ ਜਿੱਤ ਦਿਵਾ ਦਿੱਤੀ। ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਹਿਲੀ ਪਾਰੀ ਵਿਚ 365 ਦੌੜਾਂ ਬਣਾਈਆਂ ਸਨ ਜਵਾਬ ਵਿਚ ਸ੍ਰੀਲੰਕਾ ਨੇ 506 ਦੌੜਾਂ ਦਾ ਸਕੋਰ ਖੜ੍ਹਾ ਕੀਤਾ ਸੀ।

Related posts

ਆਈ.ਪੀ.ਐਲ. 2024: ਸੂਰਿਆਕੁਮਾਰ ਮੈਚ ਲਈ ਮੁੰਬਈ ਇੰਡੀਅਨਜ਼ ਟੀਮ ਵਿੱਚ ਸ਼ਾਮਲ ਹੋਣਗੇ

Bunty

ਮੈਨੂੰ ਧਮਾਕਇਆ ਜਾ ਰਿਹਾ ਹੈ’ ਭਾਰਤੀ ਪਹਿਲਵਾਨ ਸਾਕਸ਼ੀ ਮਲਿਕ ਵੱਲੋਂ ਵੀਡੀਓ ਜਾਰੀ

Bunty

ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨੇ ਫ੍ਰੈਂਚ ਓਪਨ 2026 ਖਿਤਾਬ ਜਿੱਤਿਆ

admin