International

ਸ਼੍ਰੀਲੰਕਾ ਵੱਲੋਂ ਭਾਰਤ ਸਮੇਤ 35 ਦੇਸ਼ਾਂ ਦੇ ਨਾਗਰਿਕਾਂ ਲਈ ਵੀਜ਼ਾ ਮੁਕਤ ਯਾਤਰਾ ਦਾ ਐਲਾਨ

ਕੋਲੰਬੋ – ਸ਼੍ਰੀਲੰਕਾ ਸਰਕਾਰ ਨੇ ਭਾਰਤ, ਬਿ੍ਰਟੇਨ ਅਤੇ ਅਮਰੀਕਾ ਸਮੇਤ 35 ਦੇਸ਼ਾਂ ਦੇ ਨਾਗਰਿਕਾਂ ਲਈ 6 ਮਹੀਨਿਆਂ ਵਾਸਤੇ ਦੇਸ਼ ’ਚ ਵੀਜ਼ਾ ਮੁਕਤ ਯਾਤਰਾ ਦਾ ਐਲਾਨ ਕੀਤਾ ਹੈ।‘ਡੇਲੀ ਮਿਰਰ’ ਅਖਬਾਰ ਨੇ ਸੈਰ-ਸਪਾਟਾ ਮੰਤਰਾਲਾ ਦੇ ਸਲਾਹਕਾਰ ਹਰਿਨ ਫਰਨਾਂਡੋ ਦੇ ਹਵਾਲੇ ਨਾਲ ਕਿਹਾ ਕਿ ਕੈਬਨਿਟ ਨੇ ਇਹ ਫੈਸਲਾ ਲਿਆ ਹੈ, ਜੋ ਕਿ 1 ਅਕਤੂਬਰ 2024 ਤੋਂ ਲਾਗੂ ਹੋਵੇਗਾ। ਫਰਨਾਂਡੋ ਨੇ ਕਿਹਾ ਕਿ ਇਹ ਨੀਤੀ 6 ਮਹੀਨਿਆਂ ਲਈ ਹੈ।ਜਿਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਵੀਜ਼ਾ ਮੁਕਤ ਆਵਾਜਾਈ ਦੀ ਸਹੂਲਤ ਦਿੱਤੀ ਗਈ ਹੈ, ਉਨ੍ਹਾਂ ਵਿਚ ਭਾਰਤ, ਬਿ੍ਰਟੇਨ, ਚੀਨ, ਅਮਰੀਕਾ, ਜਰਮਨੀ, ਨੀਦਰਲੈਂਡ, ਬੈਲਜੀਅਮ, ਸਪੇਨ, ਆਸਟ੍ਰੇਲੀਆ, ਡੈਨਮਾਰਕ, ਪੋਲੈਂਡ, ਕਜ਼ਾਕਿਸਤਾਨ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਨੇਪਾਲ, ਇੰਡੋਨੇਸ਼ੀਆ, ਰੂਸ ਤੇ ਥਾਈਲੈਂਡ ਆਦਿ ਸ਼ਾਮਲ ਹਨ।

Related posts

ਅਮਰੀਕਾ ‘ਚ ਹੁਣ ਬੱਚਿਆਂ ‘ਤੇ ਕੋਰੋਨਾ ਦਾ ਕਹਿਰ, ਬ੍ਰਾਜ਼ੀਲ ‘ਚ 1064 ਤੇ ਰੂਸ ‘ਚ 791 ਦੀ ਮੌਤ, ਹੁਣ ਬੂਸਟਰ ਡੋਜ਼ ਦੇਣ ਦੀ ਤਿਆਰੀ

Bunty

ਬਰਤਾਨੀਆ ’ਚ ਲੋਕਾਂ ਦੀਆਂ ਜੇਬਾਂ ਖਾਲ੍ਹੀ, ਕਰਜ਼ੇ ਤੇ ਬਿੱਲਾਂ ਦਾ ਭੁਗਤਾਨ ਕਰਨ ਤੋਂ ਵੀ ਹੋਏ ਅਸਮਰਥ

Bunty

ਬੰਗਲਾਦੇਸ਼ ਚ ਤਨਖ਼ਾਹ ਲਈ ਤਰਸੇ ਲੋਕਾਂ ਨੇ ਹਾਈਵੇ ਕੀਤਾ ਜਾਮ

Bunty