Punjab

ਸਾਂਸਦ ਗੁਰਜੀਤ ਸਿੰਘ ਔਜਲਾ ਨੇ ਅੱਜ ਕੇਂਦਰ ਸਰਕਾਰ ਦੇ ਜਲ ਸਰੋਤ ਅਤੇ ਨਹਿਰੀ ਵਿਕਾਸ ਮੰਤਰੀ ਸ੍ਰੀ ਗਜਿੰਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ

ਅੰਮ੍ਰਿਤਸਰ – ਅੰਮ੍ਰਿਤਸਰ ਦੇ ਲੋਕ ਸਭਾ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਅੱਜ ਕੇਂਦਰ ਸਰਕਾਰ ਦੇ ਜਲ ਸਰੋਤ ਅਤੇ ਨਹਿਰੀ ਵਿਕਾਸ ਮੰਤਰੀ ਸ੍ਰੀ ਗਜਿੰਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕੀਤੀ ਅਤੇ ਅੱਪਰ ਬਾਰੀ ਦੁਆਬ ਨਹਿਰ (ਯੂ ਬੀ ਡੀ ਸੀ) ਦੀ ਲਾਈਨਿੰਗ (ਬੰਨ੍ਹੇ) ਦਾ ਵਿਕਾਸ ਕਰਨ ਲਈ ਮੰਗ ਪੱਤਰ ਦਿੱਤਾ। 400 ਕਿਲੋਮੀਟਰ ਲੰਬਾਈ ਦੀ ਯੂ.ਬੀ.ਡੀ.ਸੀ 1853 ਵਿਚ ਬਣਾਈ ਗਈ ਸੀ ਜੋ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਤਰਨ ਤਾਰਨ ਆਦਿ ਜਿਲ੍ਹਿਆਂ ਦੇ 13 ਲੱਖ 50 ਹਜ਼ਾਰ ਏਕੜ ਦੀ ਸੰਚਾਈ ਲਈ ਵਿਕਸਤ ਕੀਤੀ ਗਈ ਸੀ ਰਾਵੀ ਦਰਿਆ ਤੋਂ ਚਾਰ ਹਜ਼ਾਰ ਕਿਓਸਿਕਸ ਪਾਣੀ ਨੂੰ ਸੱਤ ਛੋਟੀਆਂ ਨਹਿਰਾਂ ਅਤੇ 247 ਸ਼ਾਖਾਵਾਂ ਰਾਹੀਂ 2400 ਕਿਲੋਮੀਟਰ ਮੈਦਾਨੀ ਇਲਾਕੇ ਵਿਚ ਪਹੁੰਚਾਉਣ ਲਈ ਸਹਾਈ ਹੁੰਦੀ ਹੈ।
ਪੱਕੇ ਬੰਨ੍ਹੇ ਨਾ ਹੋਣ ਕਾਰਨ 60-80% ਪਾਣੀ ਦਾ ਨੁਕਸਾਨ ਹੁੰਦਾ ਹੈ, ਜਿਸ ਕਰਕੇ ਇਸ ਨਹਿਰ ਵਿੱਚ ਤਕਰੀਬਨ 18000 ਕਿਓਸਿਕ ਪਾਣੀ ਹੀ ਛੱਡਿਆ ਜਾ ਰਿਹਾ ਹੈ, ਜਿਸ ਨਾਲ 8.5 ਲੱਖ ਏਕੜ ਜ਼ਮੀਨ ਹੀ ਸੰਚਾਈ ਜਾ ਰਹੀ ਹੈ। ਕੇਂਦਰੀ ਜਲ ਕਮਿਸ਼ਨ ਅਤੇ ਪੰਜਾਬ ਸੰਚਾਈ ਵਿਭਾਗ ਵੱਲੋਂ ਸਾਲ 2017 ਵਿੱਚ ਯੂ.ਬੀ. ਡੀ.ਸੀ. ਦੇ ਬੰਨ੍ਹੇ ਪੱਕੇ ਕਰਨ ਲਈ 1112 ਕਰੋੜ ਰੁਪਏ ਦੀ ਕੇਂਦਰ ਕੋਲੋ ਮੰਗ ਕੀਤੀ ਗਈ ਸੀ। ਪੰਜ ਸਾਲ ਦੀ ਦੇਰੀ ਹੋਣ ਕਾਰਨ ਇਸ ਪ੍ਰੋਜੈਕਟ ਤੇ ਖਰਚਾ ਵੱਧ ਕੇ 1600 ਕਰੋੜ ਹੋ ਗਿਆ ਹੈ।
ਕੇਂਦਰੀ ਮੰਤਰੀ ਨਾਲ ਮੁਲਾਕਾਤ ਦੌਰਾਨ ਇਹ ਮੰਗ ਰੱਖੀ ਕਿ ਇਸ ਮਹੱਤਵਪੂਰਨ ਪ੍ਰੋਜੈਕਟ ਨੂੰ  ਪਾਸ ਕਰਕੇ ਜਲਦ ਤੋਂ ਜਲਦ ਮੁਕੰਮਲ ਕਰਵਾਇਆ ਜਾਵੇ, ਤਾਂ ਹੋ ਇਹ ਨਹਿਰ ਸੰਚਾਈ ਦੇ ਟੀਚਿਆਂ ਦੇ ਨਾਲ ਨਾਲ ਪੀਣ ਵਾਲੇ ਪਾਣੀ ਦੀ ਪੂਰਤੀ ਵੀ ਕਰ ਸਕੇ। ਜਿਸ ਤੇ ਮੰਤਰੀ ਸਾਹਿਬ ਵੱਲੋਂ ਸਕਰਾਤਮਕ ਆਸ਼ਵਾਸਨ ਦਿੱਤਾ ਗਿਆ ਹੈ।

Related posts

ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਡੇਰਾ ਬੱਸੀ ਬਲਾਕ ਵਿੱਚ ਕਬਜ਼ੇ ਛੁਡਾਉਣ ਦੀ ਮੁਹਿੰਮ ਦੀ ਅਗਵਾਈ ਕੀਤੀ

Bunty

ਚਰਚਾ ਵਿੱਚ ਹੈ ਕੈਪਟਨ ਅਮਰਿੰਦਰ ਸਿੰਘ ਦਾ ਅਚਾਨਕ ਦਿੱਲੀ ਦੌਰਾ !

admin

ਹਰਭਜਨ ਮਾਨ ਤੇ ਬੇਟੇ ਅਵਕਾਸ਼ ਮਾਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ !

admin