Sport

ਸਾਡਾ ਧਿਆਨ ਮਜ਼ਬੂਤ ਹਮਲਾਵਰ ਸ਼ਕਤੀ ਬਣਨ ’ਤੇ : ਲਾਲਰੇਮਸਿਆਮੀ

ਰਾਂਚੀ – ਸਟ੍ਰਾਈਕਰ ਲਾਲਰੇਮਸਿਆਮੀ ਨੇ ਵੀਰਵਾਰ ਨੂੰ ਕਿਹਾ ਕਿ ਭਾਰਤੀ ਮਹਿਲਾ ਹਾਕੀ ਟੀਮ ਇੱਥੇ ਸ਼ਨੀਵਾਰ ਤੋਂ ਸ਼ੁਰੂ ਹੋ ਰਹੇ ਕੁਆਲੀਫਾਇੰਗ ਟੂਰਨਾਮੈਂਟ ਵਿਚ ਓਲੰਪਿਕ ਕੋਟਾ ਹਾਸਲ ਕਰਨ ਦੇ ਉਦੇਸ਼ ਨਾਲ ਮਜ਼ਬੂਤ ਹਮਲਾਵਰ ਸ਼ਕਤੀ ਬਣਨ ਲਈ ਆਪਣੇ ਫਾਰਵਰਡ ਖਿਡਾਰੀਆਂ ਦੀਆਂ ਗਤੀਵਿਧੀਆਂ ਦੇ ਹੁਨਰ ਅਤੇ ਤਾਲਮੇਲ ਨੂੰ ਮਾਨਤਾ ਦੇਣ ‘ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਇੱਥੇ 13 ਤੋਂ 19 ਜਨਵਰੀ ਤੱਕ ਹੋਣ ਵਾਲੇ ਅੱਠ ਦੇਸ਼ਾਂ ਦੇ ਇਸ ਟੂਰਨਾਮੈਂਟ ਵਿੱਚ ਚੋਟੀ ਦੇ ਤਿੰਨ ਵਿੱਚ ਰਹਿਣ ਵਾਲੀਆਂ ਟੀਮਾਂ ਇਸ ਸਾਲ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨਗੀਆਂ। ਲਾਲਰੇਮਸਿਆਮੀ ਨੇ ਫਾਰਵਰਡ ਲਾਈਨ ਨੂੰ ਬਿਹਤਰ ਬਣਾਉਣ ਲਈ ਚੱਲ ਰਹੇ ਕੰਮ ‘’ਤੇ ਕਿਹਾ, “ਸਾਡੀਆਂ ਤਿਆਰੀਆਂ ਸਾਡੀ ਫਰੰਟ ਲਾਈਨ ਨੂੰ ਮਜ਼ਬੂਤ ਕਰਨ ‘’ਤੇ ਕੇਂਦਿ੍ਰਤ ਹਨ। ਸਾਡਾ ਧਿਆਨ ਪੈਰਿਸ ਓਲੰਪਿਕ ‘’ਚ ਜਗ੍ਹਾ ਪੱਕੀ ਕਰਨ ਲਈ ਆਪਣੀ ਫਰੰਟਲਾਈਨ ਸਮਰੱਥਾ ਨੂੰ ਸਿਖਰਲੇ ਪੱਧਰ ’ਤੇ ਲੈ ਜਾਣ ’ਤੇ ਹੈ।’’ਭਾਰਤ ਨੂੰ ਨਿਊਜ਼ੀਲੈਂਡ, ਇਟਲੀ ਅਤੇ ਅਮਰੀਕਾ ਦੇ ਨਾਲ ਪੂਲ ਬੀ ਵਿੱਚ ਰੱਖਿਆ ਗਿਆ ਹੈ। ਵਿਸ਼ਵ ਦੀ ਪੰਜਵੇਂ ਨੰਬਰ ਦੀ ਟੀਮ ਜਰਮਨੀ, ਸਾਬਕਾ ਏਸ਼ਿਆਈ ਖੇਡਾਂ ਦਾ ਚੈਂਪੀਅਨ ਜਾਪਾਨ, ਚਿਲੀ ਅਤੇ ਚੈੱਕ ਗਣਰਾਜ ਪੂਲ ਏ ਵਿੱਚ ਹਨ। ਭਾਰਤ ਸ਼ਨੀਵਾਰ ਨੂੰ ਅਮਰੀਕਾ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ ਅਤੇ ਫਿਰ 14 ਜਨਵਰੀ ਨੂੰ ਨਿਊਜ਼ੀਲੈਂਡ ਅਤੇ 16 ਜਨਵਰੀ ਨੂੰ ਇਟਲੀ ਨਾਲ ਭਿੜੇਗਾ। ਸੈਮੀਫਾਈਨਲ 18 ਜਨਵਰੀ ਨੂੰ ਖੇਡਿਆ ਜਾਵੇਗਾ ਜਦਕਿ ਫਾਈਨਲ ਅਗਲੇ ਦਿਨ ਖੇਡਿਆ ਜਾਵੇਗਾ।

Related posts

ਪੰਜਾਬ ਦੀ ਮਨੀਸ਼ਾ ਦੀ ਨਜ਼ਰ ਕੌਮੀ ਟੀਮ ਲਈ ਬਿਹਤਰ ਪ੍ਰਦਰਸ਼ਨ ਕਰਨ ’ਤੇ

Bunty

ਮਹਿਲਾ ਟੀ-20 ਵਿਸ਼ਵ ਕੱਪ : ਭਾਰਤ ਨੇ ਨੀਦਰਲੈਂਡ ਨੂੰ ਹਰਾਇਆ

admin

ਆਈਪੀਐਲ 2026 : ਪਲੇਆਫ ਟੀਮਾਂ ਦੇ ਕੁੱਝ ਦਿਲਚਸਪ ਰਿਕਾਰਡ !

admin