India

ਸਾਲ 2014 ਸਿਰਫ਼ ਤਾਰੀਖ਼ ਹੀ ਨਹੀਂ, ਸਗੋਂ ਤਬਦੀਲੀ ਸੀ: ਮੋਦੀ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਸਥਿਤ ਪ੍ਰਗਤੀ ਮੈਦਾਨ ਦੇ ਭਾਰਤ ਮੰਡਪਮ ’ਚ ਏਸ਼ੀਆ ਦੇ ਸਭ ਤੋਂ ਵੱਡੇ ਤਕਨਾਲੋਜੀ ਮੰਚ, ਇੰਡੀਆ ਮੋਬਾਇਲ ਕਾਂਗਰਸ (ਆਈ.ਐੱਮ.ਸੀ- 2023) 2023 ਦਾ ਉਦਘਾਟਨ ਕੀਤਾ। ਇੰਡੀਆ ਮੋਬਾਇਲ ਕਾਂਗਰਸ ਦੇ 7ਵੇਂ ਐਡੀਸ਼ਨ ਦਾ ਉਦਘਾਟਨ ਕਰਨ ਤੋਂ ਮੋਦੀ ਨੇ ਕਾਂਗਰਸ ’ਤੇ ਨਿਸ਼ਾਨਾ ਵਿੰਨ੍ਹਦਿਆਂ ਸਾਲ 2014 ਨੂੰ ਸਿਰਫ਼ ਤਾਰੀਖ਼ ਹੀ ਨਹੀਂ ਸਗੋਂ ‘ਬਦਲਅ’ ਕਰਾਰ ਦਿੱਤਾ। ੳਨ੍ਹਾਂ ਕਿਹਾ ਕਿ ਲੋਕਾਂ ਨੇ ਉਸ ਵੇਲੇ ਦੀ ਸਰਕਾਰ ਨੂੰ ਪੁਰਾਣੀ ਸਕਰੀਨ ਵਾਲੇ ਫ਼ੋਨ ਵਾਂਗ ਨਕਾਰ ਦਿੱਤਾ ਸੀ ਅਤੇ ੳਨ੍ਹਾਂ ਦੀ ਅਗਵਾਈ ਹੇਠ ਕੌਮੀ ਜਮਹੂਰੀ ਗਠਜੋੜ (ਐਨ.ਡੀ.ਏ.) ਸਰਕਾਰ ਨੂੰ ਮੌਕਾ ਦਿੱਤਾ। ਇਥੇ ‘ਇੰਡੀਆ ਮੋਬਾਈਲ ਕਾਂਗਰਸ’ ਵਿੱਚ ਆਪਣੇ ਸੰਬੋਧਨ ਵਿੱਚ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਸ੍ਰੀ ਮੋਦੀ ਨੇ ਕਿਹਾ ਕਿ ਕਿਵੇਂ ਭਾਰਤ ਦਰਾਮਦਕਾਰ ਤੋਂ ਮੋਬਾਈਲ ਫ਼ੋਨਾਂ ਦੇ ਬਰਾਮਦਕਾਰ ਬਣਿਆ ਅਤੇ ਐਪਲ ਤੋਂ ਲੈ ਕੇ ਗੂਗਲ ਤਕ ਦੀਆਂ ਵੱਡੀਆਂ ਤਕਨਾਲੋਜੀ ਕੰਪਨੀਆਂ ਦੇਸ਼ ਵਿੱਚ ਨਿਰਮਾਤਾ ਬਣਨ ਲਈ ਤਿਆਰ ਹਨ। ਮੋਦੀ ਨੇ ਕਿਹਾ ਕਿ ਭਵਿੱਖ ਇਥੇ ਹੈ ਅਤੇ ਹੁਣ ਹੈ। ਪੀ.ਐੱਮ. ਮੋਦੀ ਨੇ ਇਸ ਈਵੈਂਟ ’ਚ 100 5ਜੀ ਲੈਬਸ ਦਾ ਐਲਾਨ ਕੀਤਾ ਹੈ, ਜਿਸ ਵਿਚ 5ਜੀ ਨਾਲ ਜੁੜੀ ਤਮਾਮ ਤਕਨਾਲੋਜੀ ਨੂੰ ਟੈਸਟ ਕੀਤਾ ਜਾਵੇਗਾ। ਇਸ ਨਾਲ ਨਵੇਂ ਸਟਾਰਟਅਪ ਦੀ ਸ਼ੁਰੂਆਤ ਹੋ ਸਕੇਗੀ। 5ਜੀ ਦੇ ਰੋਲ ਆਊਟ ’ਚ ਭਲੇ ਹੀ ਭਾਰਤ ਦੂਜੇ ਦੇਸ਼ਾਂ ਤੋਂ ਪਿਛੜ ਗਿਆ ਹੋਵੇ ਪਰ 6ਜੀ ਨੂੰ ਲੈ ਕੇ ਸਰਕਾਰ ਪਿੱਛੇ ਨਹੀਂ ਰਹਿਣਾ ਚਾਹੁੰਦੀ। ਇਹ ਵਜ੍ਹਾ ਹੈ ਕਿ ਸਰਕਾਰ ਹੁਣ ਤੋਂ ਹੀ 6ਜੀ ਦੀ ਤਿਆਰੀ ’ਚ ਲੱਗ ਗਈ ਹੈ। ਈਵੈਂਟ ’ਚ ਪੀ.ਐੱਮ. ਮੋਦੀ ਦੇ ਨਾਲ ਕੇਂਦਰੀ ਇਲੈਕਟ੍ਰੋਨਿਕਸ ਅਤੇ ਆਈ.ਟੀ. ਮੰਤਰੀ ਅਸ਼ਵਨੀ ਵੈਸ਼ਨਵ ਅਤੇ ਇੰਡਸਟਰੀ ਲੀਡਰਜ਼ ਵੀ ਮੌਜੂਦ ਰਹੇ। ਪ੍ਰਧਾਨ ਮੰਤਰੀ ਨੇ ਕਈ ਸੂਬਿਆਂ ’ਚ 5ਜੀ ਲੈਬਸ ਦਾ ਉਦਘਾਟਨ ਕੀਤਾ ਹੈ। ਇਸ ਲਿਸਟ ’ਚ ਦਿੱਲੀ, ਪੰਜਾਬ, ਰਾਜਸਥਾਨ, ਬਿਹਾਰ, ਉਤਰ ਪ੍ਰਦੇਸ਼, ਪੱਛਮੀ ਬੰਗਾਲ, ਉਤਰਾਖੰਡ ਸਮੇਤ ਹੋਰ ਸੂਬੇ ਸ਼ਾਮਲ ਹਨ। ਪੀ.ਐੱਮ. ਮੋਦੀ ਨੇ ਇਨ੍ਹਾਂ ਲੈਬਸ ਦੀ ਸ਼ੁਰੂਆਤ ਕਰਦੇ ਹੋਏ 6ਜੀ, ਏ.ਆਈ. ਅਤੇ ਸਾਈਬਰ ਸਕਿਓਰਿਟੀ ’ਤੇ ਵੀ ਗੱਲ ਕੀਤੀ। ੳਨ੍ਹਾਂ ਕਿਹਾ ਕਿ ਪਿਛਲੇ ਸਮੇਂ ਅਸੀਂ ਇਥੇ 5ਜੀ ਰੋਲ ਆਊਟ ਲਈ ਇਕੱਠੇ ਹੋਏ ਸੀ। ਪੀ.ਐੱਮ. ਮੋਦੀ ਨੇ ਕਿਹਾ ਕਿ 5ਜੀ ਰੋਲ ਆਊਟ ਨਾਲ ਅਸੀਂ ਰੀਚਆਊਟ ਤਕ ਪਹੁੰਚ ਰਹੇ ਹਨ। ਦੁਨੀਆ ’ਚ ਸਭ ਤੋਂ ਤੇਜ਼ੀ ਨਾਲ 5ਜੀ ਨੈੱਟਵਰਕ ਰੋਲ ਆਊਟ ਕੀਤਾ ਗਿਆ ਹੈ। ਮੋਬਾਇਲ ਇੰਟਰਨੈੱਟ ਸਪੀਡ ਵੀ ਹੁਣ ਕਾਫ਼ੀ ਬਿਹਤਰ ਹੋ ਰਹੀ ਹੈ। ੳਨ੍ਹਾਂ ਦੱਸਿਆ ਕਿ ਅਸੀਂ 5ਜੀ ਤੋਂ ਬਾਅਦ 6ਜੀ ’ਚ ਵਰਲਡ ਲੀਡਰ ਬਣਨ ਦੀ ਦਿਸ਼ਾ ’ਚ ਕੰਮ ਕਰ ਰਹੇ ਹਾਂ। ਇਸਦੇ ਨਾਲ ਹੀ ੳਨ੍ਹਾਂ 2ਜੀ ਸਪੈਕਟਰਮ ਘਪਲੇ ਦੇ ਨਾਲ ਹੀ ਵਿਰੋਧੀਆਂ ’ਤੇ ਨਿਸ਼ਾਨਾ ਵਿੰਨਿ੍ਹਆ। ੳਨ੍ਹਾਂ ਕਿਹਾ ਕਿ 6ਜੀ ਦੇ ਮਾਮਲੇ ’ਚ ਭਾਰਤ ਦੁਨੀਆ ਨੂੰ ਲੀਡ ਕਰੇਗਾ। ਇੰਟਰਨੈੱਟ ਸਪੀਡ ’ਚ ਸੁਧਾਰ ਨਾਲ ਈਜ਼ ਆਫ਼ ਲਿਵਿੰਗ ’ਚ ਵੀ ਸੁਧਾਰ ਹੋਵੇਗਾ। ਇਸ ਨਾਲ ਲੋਕ ਆਸਾਨੀ ਨਾਲ ਆਪਣੇ ਡਾਕਟਰ ਨਾਲ ਜੁੜ ਸਕਦੇ ਹਨ, ਵਿਦਿਆਰਥੀ ਅਧਿਆਪਕ ਅਤੇ ਕਿਸਾਨ ਆਪੋ ਆਪਣੇ ਵਿਸ਼ੇ ਅਤੇ ਕਿਤੇ ਬਾਰੇ ਜਾਣਕਾਰੀ ਹਾਸਲ ਕਰ ਸਕਣਗੇ। ਆਈ.ਐੱਮ.ਸੀ. 2023 ’ਚ ਲਗਭਗ 22 ਦੇਸ਼ਾਂ ਦੇ ਇਕ ਲੱਖ ਤੋਂ ਵੱਧ ਨੁਮਾਇੰਦੇ ਭਾਗ ਲੈਣ ਵਾਲੇ ਹਨ, ਜਿਨ੍ਹਾਂ ’ਚ ਲਗਭਗ 5000 ਸੀ.ਈ.ਓ. ਪੱਧਰ ਦੇ ਪ੍ਰਤੀਨਿਧੀ, 230 ਐਕਸਹਿਬਿਟਰਜ਼, 400 ਸਟਾਰਟਅਪ ਅਤੇ ਹੋਰ ਹਿੱਤਧਾਰਕ ਸ਼ਾਮਲ ਹੋਣਗੇ।

Related posts

ਪ੍ਰਧਾਨ ਮੰਤਰੀ ਸੂਰਿਆ ਘਰ ਯੋਜਨਾ: ਘਰਾਂ ‘ਤੇ 30 ਲੱਖ ਸੋਲਰ ਲਾਉਣ ਦਾ ਟੀਚਾ ਪੂਰਾ

admin

ਹੁਣ ਭਾਰਤ ਦੇ ਛੋਟੇ ਸ਼ਹਿਰਾਂ ਵਿੱਚ 70 ਫੀਸਦੀ ਰੁਜ਼ਗਾਰ ਦੇ ਮੌਕੇ

admin

ਆਈਫੋਨ 2025 ਵਿੱਚ ਭਾਰਤ ਦਾ ਸਭ ਤੋਂ ਵੱਧ ਨਿਰਯਾਤ ਉਤਪਾਦ ਬਣਿਆ

admin