India

‘ਸਿੱਟ’ ਕਾਲੇ ਧਨ ’ਤੇ 15 ਦਿਨਾਂ ਅੰਦਰ ਸੁਪਰੀਮ ਕੋਰਟ ਨੂੰ ਸੌਂਪੇਗੀ ਰਿਪੋਰਟ

ਭੁਵਨੇਸ਼ਵਰ – ਕਾਲੇ ਧਨ ਨੂੰ ਲੈ ਕੇ ਸੁਪਰੀਮ ਕੋਰਟ ਵਲੋਂ ਗਠਿਤ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) 15 ਦਿਨਾਂ ’ਚ ਆਪਣੀ ਨੌਵੀਂ ਅੰਤਰਿਮ ਰਿਪੋਰਟ ਸਰਵਉੱਚ ਅਦਾਲਤ ਨੂੰ ਸੌਂਪੇਗਾ। ਐੱਸ.ਆਈ.ਟੀ. ਦੇ ਉਪ ਚੇਅਰਮੈਨ ਜਸਟਿਸ (ਸੇਵਾਮੁਕਤ) ਅਰਿਜੀਤ ਪਸਾਇਤ ਨੇ ਸੋਮਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ। ਮਈ 2014 ’ਚ ਕੇਂਦਰ ਦੀ ਸੱਤਾ ’ਚ ਆਉਣ ਤੋਂ ਬਾਅਦ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਆਪਣੀ ਕੈਬਨਿਟ ਪਹਿਲੀ ਬੈਠਕ ’ਚ ਐੱਸ.ਆਈ.ਟੀ. ਗਠਿਤ ਕਰਨ ਦੀ ਮਨਜ਼ੂਰੀ ਦਿੱਤੀ ਸੀ, ਜਿਵੇਂ ਕਿ ਸੁਪਰੀਮ ਕੋਰਟ ਨੇ ਨਿਰਦੇਸ਼ ਦਿੱਤਾ ਸੀ।
ਜਸਟਿਸ ਪਸਾਇਤ ਨੇ ਇੱਥੇ ਕਿਹਾ, ‘ਅਸੀਂ 8 ਰਿਪੋਰਟਾਂ ਸੁਪਰੀਮ ਕੋਰਟ ਨੂੰ ਸੌਂਪ ਦਿੱਤੀਆਂ ਹਨ, ਜਦੋਂ ਕਿ ਨੌਵੀਂ ਰਿਪੋਰਟ 15 ਦਿਨਾਂ ਦੇ ਅੰਦਰ ਸੌਂਪ ਦਿੱਤੀ ਜਾਵੇਗੀ।’’ ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ‘ਇਹ ਅੰਤਿਮ ਰਿਪੋਰਟ ਨਹੀਂ ਹੋਵੇਗੀ, ਕਿਉਂਕਿ ਕੰਮ ਜਾਰੀ ਹੈ।’ ਐੱਸ.ਆਈ.ਟੀ. ਦੇ ਉਪ ਚੇਅਰਮੈਨ ਸੂਬੇ ਦੇ ਤਿੰਨ ਦਿਨਾਂ ਦੌਰੇ ’ਤੇ ਸੋਮਵਾਰ ਨੂੰ ਇੱਥੇ ਪਹੁੰਚੇ। ਐੱਸ.ਆਈ.ਟੀ. ਦੇ ਉਪ ਚੇਅਰਮੈਨ ਵੱਲੋਂ 28 ਅਗਸਤ ਨੂੰ ਕਟਕ ’ਚ ਇਨਕਮ ਟੈਕਸ ਵਿਭਾਗ, ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.), ਕਸਟਮਜ਼ ਅਤੇ ਕੇਂਦਰੀ ਅਸਿੱਧੇ ਟੈਕਸ ਬੋਰਡ ਦੇ ਅਧਿਕਾਰੀਆਂ ਨਾਲ ਬੈਠਕ ਕਰਨ ਦੀ ਸੰਭਾਵਨਾ ਹੈ। ਈ.ਡੀ. ਦੇ ਡਾਇਰੈਕਟਰ ਰਾਹੁਲ ਨਵੀਨ ਦੇ ਵੀ ਬੈਠਕ ’ਚ ਸ਼ਾਮਲ ਹੋਣ ਦਾ ਪ੍ਰੋਗਰਾਮ ਹੈ।

Related posts

ਅਸੀਂ ਨਹੀਂ ਚਾਹੁੰਦੇ ਕਿ ਸੁਪਰੀਮ ਕੋਰਟ ‘ਤਾਰੀਖ਼-ਪੇ-ਤਾਰੀਖ਼’ ਅਦਾਲਤ ਬਣੇ : ਚੀਫ਼ ਜਸਟਿਸ ਚੰਦਰਚੂੜ

Bunty

152ਵੀਂ ਜੈਅੰਤੀ ਦੇ ਮੌਕੇ ‘ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀਆਂ

Bunty

ਜੰਤਰ-ਮੰਤਰ ਪ੍ਰਦਰਸ਼ਨਾਂ ਤੋਂ ਬਾਅਦ ਦਿੱਲੀ ਪੁਲਿਸ ਦਾ ਖੁਫੀਆ ਵਿੰਗ ਅਲਰਟ

admin