India

ਸੀਬੀਆਈ ਨੇ ਦਿੱਲੀ, ਮੁੰਬਈ ਅਤੇ ਗੁਰੂਗ੍ਰਾਮ ਸਮੇਤ ਦਲਾਲਾਂ ਦੇ 10 ਤੋਂ ਵੱਧ ਟਿਕਾਣਿਆਂ ‘ਤੇ ਕੀਤੀ ਛਾਪੇਮਾਰੀ

ਨਵੀਂ ਦਿੱਲੀ – ਸੀਬੀਆਈ ਨੇ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਕੋ-ਲੋਕੇਸ਼ਨ ਮਾਮਲੇ ਵਿੱਚ ਮਨੀ ਲਾਂਡਰਿੰਗ ਦੀ ਜਾਂਚ ਦੇ ਹਿੱਸੇ ਵਜੋਂ ਅੱਜ ਕਈ ਥਾਵਾਂ ‘ਤੇ ਛਾਪੇ ਮਾਰੇ। ਏਜੰਸੀ ਨੇ ਦਿੱਲੀ, ਮੁੰਬਈ, ਕੋਲਕਾਤਾ, ਗਾਂਧੀਨਗਰ, ਨੋਇਡਾ ਅਤੇ ਗੁਰੂਗ੍ਰਾਮ ਸਮੇਤ 10 ਤੋਂ ਵੱਧ ਥਾਵਾਂ ‘ਤੇ ਤਲਾਸ਼ੀ ਲਈ ਹੈ। ਸੂਤਰਾਂ ਅਨੁਸਾਰ ਸੀਬੀਆਈ ਆਪਣੀ ਕਾਰਵਾਈ ਦੇ ਹਿੱਸੇ ਵਜੋਂ ਇਸ ਮਾਮਲੇ ਨਾਲ ਜੁੜੇ ਕੁਝ ਦਲਾਲਾਂ ਦੇ ਠਿਕਾਣਿਆਂ ਦੀ ਤਲਾਸ਼ੀ ਲੈ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਸੀਬੀਆਈ ਨੇ ਇਸ ਮਾਮਲੇ ਵਿੱਚ ਐਨਐਸਈ ਦੀ ਸਾਬਕਾ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਚਿੱਤਰਾ ਰਾਮਕ੍ਰਿਸ਼ਨ ਅਤੇ ਸਮੂਹ ਸੰਚਾਲਨ ਅਧਿਕਾਰੀ ਆਨੰਦ ਸੁਬਰਾਮਨੀਅਮ ਨੂੰ ਹਿਰਾਸਤ ਵਿੱਚ ਲਿਆ ਸੀ। ਈਡੀ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਰਾਮਕ੍ਰਿਸ਼ਨ ਅਤੇ ਹੋਰਨਾਂ ‘ਤੇ ਸੁਬਰਾਮਨੀਅਮ ਨੂੰ ਮੁੱਖ ਰਣਨੀਤਕ ਸਲਾਹਕਾਰ ਨਿਯੁਕਤ ਕਰਨ ‘ਚ ਪ੍ਰਸ਼ਾਸਨਿਕ ਲਾਪਰਵਾਹੀ ਦੇ ਦੋਸ਼ ਲੱਗੇ ਹਨ।

Related posts

ਸੁਪਰੀਮ ਕੋਰਟ ਪਹੁੰਚੇ ਹਿਮਾਚਲ ਦੇ ਡੀ.ਜੀ.ਪੀ. ਸੰਜੇ ਕੁੰਡੂ

Bunty

700 ਸਾਲਾਂ ਤੋਂ ਸਿਰਮੌਰ ‘ਚ ਮੋਇਲਾਨਾ ਤੇ ਹਿਡਾਨਾ ਭਾਈਚਾਰੇ ਦੀ ਚੱਲੀ ਆ ਰਹੀ ਦੁਸ਼ਮਣੀ ਖ਼ਤਮ, 16ਵੀਂ ਸਦੀ ‘ਚ ਹੋਇਆ ਸੀ ਤਕਰਾਰ

Bunty

ਜੈਸ਼ੰਕਰ ਦੇ ਈਰਾਨ ਨੂੰ ਕੀਤੇ ਫ਼ੋਨ ਕਾਲ ਦਾ ਕਮਾਲ ਇਰਾਨ ਦੇ ਕਬਜ਼ੇ ਹੇਠਲੇ ਸੁਮੰਦਰੀ ਜਹਾਜ਼ ਦੇ 17 ਭਾਰਤੀ ਨਾਗਰਿਕ ਮਿਲ ਸਕਣਗੇ ਆਪਣੇ ਅਧਿਕਾਰੀਆਂ ਨੂੰ

Bunty