Punjab

ਸੀਮੈਂਟ ਫੈਕਟਰੀ ਖਿਲਾਫ ਹਮਾਇਤ ਲਈ ਕਮੇਟੀ ਵੱਲੋਂ ਸੰਯੁਕਤ ਕਿਸਾਨ ਮੋਰਚੇ ਨਾਲ ਮੁਲਾਕਾਤ !

ਸੀਮੈਂਟ ਫੈਕਟਰੀ ਖਿਲਾਫ ਹਮਾਇਤ ਲਈ ਸੰਘਰਸ਼ ਕਮੇਟੀ ਵੱਲੋਂ ਸੰਯੁਕਤ ਕਿਸਾਨ ਮੋਰਚੇ ਨਾਲ ਮੁਲਾਕਾਤ ਕੀਤੀ ਗਈ।

ਮਾਨਸਾ – ਜੇ ਐਸ ਡਬਲਯੂ ਸੀਮੇਂਟ ਫੈਕਟਰੀ ਲੱਗਣ ਤੋਂ ਰੋਕਣ ਬਾਬਤ ਸੰਘਰਸ਼ ਕਮੇਟੀ ਤਲਵੰਡੀ ਅਕਲੀਆ (ਤਲਵੰਡੀ ਸਾਬੋ ਮੋਰਚੇ) ਨੇ ਬੀਤੇ ਦਿਨ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਕਿਸਾਨ ਭਵਨ ਚੰਡੀਗੜ੍ਹ ਵਿਖੇ ਮਿਲਕੇ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਕਿ ਪਾਵਰ ਪਲਾਂਟ ਬਣਾਂਵਾਲੀ ਪ੍ਰਦੂਸ਼ਣ ਰਾਖ ਅਤੇ ਟਰੱਕਾਂ ਦੀ ਧੂੜ ਦੇ ਝੰਬੇ ਲੋਕਾਂ ਉਪਰ ਪ੍ਰਦੂਸ਼ਣ ਦਾ ਇੱਕ ਹੋਰ ਹਮਲਾ ਕੀਤਾ ਜਾ ਰਿਹਾ ਹੈ, ਜਿਸ ਨਾਲ 20-25 ਪਿੰਡ ਪ੍ਰਭਾਵਿਤ ਹੋਣਗੇ। ਨੇੜਲੇ ਪਿੰਡ ਤਲਵੰਡੀ ਅਕਲੀਆ ਜੋ 500 ਮੀਟਰ ਦੀ ਮਹਿਜ ਦੂਰੀ ਤੇ ਇਸ ਫੈਕਟਰੀ ਤੋਂ ਲੋਕਾਂ ਵਿੱਚ ਭਾਰੀ ਰੋਹ ਹੈ। ਇਸ ਤੋਂ ਇਲਾਵਾ ਪਿੰਡ ਕਰਮਗੜ੍ਹ ਔਤਾਂਵਾਲੀ, ਦਲੀਏਵਾਲੀ, ਮਾਖਾ ਆਦਿ ਪਿੰਡਾਂ ਦੀ ਹਵਾ ਪਾਣੀ ਮਿੱਟੀ ਅਤੇ ਸੱਭਿਆਚਾਰ ਗੰਦਲੇ ਹੋਣਗੇ। ਇਸ ਤਹਿਤ ਸੰਯੁਕਤ ਕਿਸਾਨ ਮੋਰਚੇ ਨੇ ਵਿਚਾਰ ਕਰਕੇ ਜਲਦੀ ਫੈਸਲਾ ਦੇਣ ਦਾ ਭਰੋਸਾ ਦਿੱਤਾ ਹੈ। ਜੋ ਵੀ ਜਥੇਬੰਦੀਆ 14 ਜੁਲਾਈ 2025 ਮੋਰਚੇ ਦਾ ਸਮਰਥਨ ਕਰਨ ਲਈ ਪਹੁੰਚ ਰਹੀਆਂ ਹਨ, ਉਹਨਾਂ ਦਾ ਸੰਘਰਸ਼ ਕਮੇਟੀ ਵੱਲੋਂ ਧੰਨਵਾਦ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਸੁਖਦੀਪ ਸਿੰਘ, ਕਾਕਾ ਸਿੰਘ ਤਲਵੰਡੀ ਅਕਲੀਆ, ਮਨਪ੍ਰੀਤ ਸਿੰਘ, ਖੁਸ਼ਵੀਰ ਸਿੰਘ, ਮੀਡੀਆ ਇੰਚਾਰਜ ਨੇ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਕਿ 14 ਜੁਲਾਈ 2025 ਨੂੰ ਸੀਮੇਂਟ ਫੈਕਟਰੀ ਖਿਲਾਫ ਲੋਕ ਸੁਣਵਾਈ ਵਿੱਚ ਸਮੂਹ ਵਾਤਾਵਰਣ ਪ੍ਰੇਮੀ ਤਲਵੰਡੀ ਅਕਲੀਆ (ਤਲਵੰਡੀ ਸਾਬੋ ਮੋਰਚਾ) ਦੇ ਲੋਕਾਂ ਦਾ ਸਾਥ ਦੇਣ ਲਈ ਪਹੁੰਚਣ।

Related posts

ਐਨ ਓ ਸੀ ਅਤੇ ਚੁੱਲ੍ਹਾ ਟੈਕਸ ਦੇ ਆਧਾਰ ’ਤੇ ਕੋਈ ਵੀ ਨਾਮਜ਼ਦਗੀ ਪੱਤਰ ਰੱਦ ਨਾ ਹੋਵੇ: ਅਕਾਲੀ ਦਲ

Bunty

ਬਿਨਾਂ ਵਰਕਰਾਂ ਤੇ ਆਗੂਆਂ ਦੇ ਕਿਸਾਨਾਂ ਲਈ ਆਵਾਜ਼ ਬੁਲੰਦ ਕਰਨ ਆਏ ਨਵਜੋਤ ਸਿੱਧੂ, ਬੀਜ ਘੁਟਾਲੇ ‘ਤੇ ਆਖੀ ਇਹ ਗੱਲ

Bunty

ਓਲੰਪਿਕ ਵਿੱਚ ਭਾਰਤੀ ਖਿਡਾਰੀਆਂ ਦੇ ਹਿੱਤ ਮਹਿਫੂਜ਼ ਰੱਖਣ ’ਚ ਨਾਕਾਮ ਸਿੱਧ ਹੋਈ ਕੇਂਦਰ ਸਰਕਾਰ-ਮੁੱਖ ਮੰਤਰੀ ਵੱਲੋਂ ਸਖ਼ਤ ਅਲੋਚਨਾ

Bunty