India

ਸੀ.ਐਮ. ਕੇਜਰੀਵਾਲ ਨੇ ਦਿੱਲੀ ਦੇ ਕਰਮਚਾਰੀਆਂ ਨੂੰ ਦਿੱਤਾ ਦੀਵਾਲੀ ਦਾ ਸ਼ਾਨਦਾਰ ਤੋਹਫ਼ਾ

ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਨਗਰ ਨਿਗਮ ਦੇ 5 ਹਜ਼ਾਰ ਕਰਮਚਾਰੀਆਂ ਨੂੰ ਦੀਵਾਲੀ ਦਾ ਸ਼ਾਨਦਾਰ ਤੋਹਫ਼ਾ ਦਿੱਤਾ ਹੈ। ਕੇਜਰੀਵਾਲ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ 5 ਹਜ਼ਾਰ ਸਫਾਈ ਕਰਮਚਾਰੀਆਂ ਨੂੰ ਪੱਕਾ ਕਰਨ ਦਾ ਆਪਣਾ ਵਾਅਦਾ ਪੂਰਾ ਕੀਤਾ ਹੈ। ਕੇਜਰੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਿਗਮ ਦੇ 5 ਹਜ਼ਾਰ ਕਰਮਚਾਰੀਆਂ ਨੂੰ ਪੱਕਾ ਕਰ ਦਿੱਤਾ ਹੈ। ਇਹ ਕਰਮਚਾਰੀ ਲੰਬੇ ਸਮੇਂ ਤੋਂ ਆਪਣੀ ਨੌਕਰੀ ਪੱਕੀ ਕਰਨ ਦੀ ਮੰਗ ਕਰ ਰਹੇ ਸਨ ਪਰ 15 ਸਾਲ ਸਰਕਾਰ ’ਚ ਰਹੀ ਭਾਰਤੀ ਜਨਤਾ ਪਾਰਟੀ ਨੇ ਇਨ੍ਹਾਂ ਦੀਆਂ ਮੰਗਾਂ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ। ਹੁਣ ਤਕ ਅਸੀਂ 6484 ਕੱਚੇ ਸਫਾਈ ਕਰਮਚਾਰੀਆਂ ਨੂੰ ਪੱਕਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਦਿੱਲੀ ਨਗਰ ਨਿਗਮ ਦੇ ਸਦਨ ਦੀ ਬੈਠਕ ’ਚ ਪ੍ਰਸਤਾਵ ਪਾਸ ਕਰਕੇ ਲਗਭਗ 5 ਹਜ਼ਾਰ ਸਫਾਈ ਕਰਮਚਾਰੀਆਂ ਨੂੰ ਪੱਕਾ ਕੀਤੇ ਜਾਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਕੱਚੇ ਕਰਮਚਾਰੀਆਂ ਦੀ ਨੌਕਰੀ ਦਾ ਕੁਝ ਪਤਾ ਨਹੀਂ ਹੁੰਦਾ। ਉਨ੍ਹਾਂ ਨੂੰ ਅੱਜ ਬੁਲਾ ਕੇ ਕੰਮ ਲਿਆ ਜਾ ਰਿਹਾ ਹੈ ਤਾਂ ਕੱਲ੍ਹ ਨਹੀਂ ਵੀ ਬੁਲਾਇਆ ਜਾ ਸਕਦਾ। ਮਹੀਨੇ ’ਚ 15 ਦਿਨ ਕੰਮ ਲਿਆ ਜਾਵੇਗਾ ਜਾਂ 20 ਦਿਨ ਕੰਮ ਲਿਆ ਜਾਵੇਗਾ, ਇਸਦਾ ਵੀ ਕੁਝ ਪਤਾ ਨਹੀਂ ਹੁੰਦਾ। ਉਨ੍ਹਾਂ ਦੀਆਂ ਛੁੱਟੀਆਂ ਦਾ ਵੀ ਨਹੀਂ ਪਤਾ ਹੁੰਦਾ। ਕੱਚੇ ਕਰਮਚਾਰੀਾਂ ਨੂੰ ਪੂਰੀ ਤਨਖਾਹ ਵੀ ਨਹੀਂ ਮਿਲਦੀ। ਹੁਣ ਤਕ ਕਈ ਤਰ੍ਹਾਂ ਕੱਚੇ ਕਰਮਚਾਰੀਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਸੀ।

Related posts

ਨੇਜਲ ਕੋਰੋਨਾ ਵੈਕਸੀਨ ਨੂੰ ਲੈ ਕੇ ਭਾਰਤ ਬਾਇਓਟੈੱਕ ਨੇ ਦਿੱਤਾ ਅਪਡੇਟ

Bunty

ਬੀਜ ਤੇ ਦਵਾਈਆਂ ਦੇ ਗੋਦਾਮ ਚ ਭਿਆਨਕ ਅੱਗ, ਕਰੀਬ 1 ਕਰੋੜ ਰੁਪਏ ਦਾ ਨੁਕਸਾਨ

Bunty

ਮਨਸੁਖ ਮਾਂਡਵੀਆ ਨੇ CGHS ਦੀ ਨਵੀਂ ਵੈੱਬਸਾਈਟ ਤੇ MyCGHS ਐਪ ਕੀਤਾ ਲਾਂਚ

Bunty