India

ਸੈਕਸ ਸਕੈਂਡਲ: ਪ੍ਰਜਵਲ ਰੇਵੰਨਾ ਖ਼ਿਲਾਫ਼ ‘ਹਾਸਨ ਚੱਲੋ’ ਪ੍ਰਦਰਸ਼ਨ

ਹਾਸਨ (ਕਰਨਾਟਕ) – ਕਈ ਔਰਤਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਜਨਤਾ ਦਲ (ਐੱਸ) ਦੇ ਮੁਅੱਤਲ ਆਗੂ ਪ੍ਰਜਵਲ ਰੇਵੰਨਾ ਖ਼ਿਲਾਫ਼ ਕੀਤੇ ਰੋਸ ਮਾਰਚ ਵਿੱਚ ਅੱਜ ਸੈਂਕੜੇ ਲੋਕਾਂ ਨੇ ਹਿੱਸਾ ਲਿਆ ਅਤੇ ਪੀੜਤਾਂ ਲਈ ਨਿਆਂ ਦੀ ਮੰਗ ਕੀਤੀ।
ਪ੍ਰਦਰਸ਼ਨਕਾਰੀਆਂ ਨੇ ਮੁਲਜ਼ਮ ਨੂੰ ਗਿ੍ਰਫ਼ਤਾਰ ਕਰਨ ਅਤੇ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਵਿੱਚ ਪਾਰਦਰਸ਼ੀ ਜਾਂਚ ਕਰਨ ਦੀ ਮੰਗ ਵੀ ਕੀਤੀ। ਇਸੇ ਦੌਰਾਨ ਸੂਬੇ ਦੇ ਗ੍ਰਹਿ ਮੰਤਰੀ ਜੀ ਪਰਮੇਸ਼ਵਰ ਨੇ ਅੱਜ ਕਿਹਾ ਕਿ ਜੇਕਰ ਪ੍ਰਜਵਲ ਰੇਵੰਨਾ ਦੇਸ਼ ਨਹੀਂ ਪਰਤਦਾ ਹੈ ਤਾਂ ਉਸ ਦਾ ਪਾਸਪੋਰਟ ਰੱਦ ਕਰਨ ਵਰਗੀ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਪਰਤਣ ’ਤੇ ਪ੍ਰਜਵਲ ਨੂੰ ਗਿ੍ਰਫ਼ਤਾਰ ਕਰ ਲਿਆ ਜਾਵੇਗਾ ਅਤੇ ਕਾਨੂੰਨੀ ਪ੍ਰਕਿਰਿਆ ਆਰੰਭੀ ਜਾਵੇਗੀ।

Related posts

ਅਸਾਮ ‘ਚ ਹੜ੍ਹ ਕਾਰਨ ਹਜ਼ਾਰਾਂ ਪਿੰਡ ਡੁੱਬੇ, ਹੁਣ ਤਕ 54 ਲੋਕਾਂ ਦੀ ਮੌਤ; ਫੌਜ ਨੇ ਸੰਭਾਲਿਆ ਰਾਹਤ ਕਾਰਜ

Bunty

ਭਾਰਤ ਨੇ 12 ਕਰੋੜ ਤੋਂ ਵੱਧ ਕੋਵਿਡ ਟੀਕਾਕਰਨ ਖੁਰਾਕਾਂ ਨਾਲ ਪਾਰ ਕੀਤਾ 208 ਕਰੋੜ ਟੀਕਾਕਰਨ ਦਾ ਅੰਕੜਾ

Bunty

ਆਮਦਨ ਕਰ ਪੋਰਟਲ ਦੀਆਂ ਖਾਮੀਆਂ ਦੂਰ ਨਾ ਹੋਣ ‘ਤੇ ਸਰਕਾਰ ਸਖ਼ਤ

Bunty