Breaking NewsLatest NewsPunjab

ਸੈਨਿਕ ਸਕੂਲ ਦਾ ‘ਸੈਨਿਕ ਸਕੂਲ’ ਕਪੂਰਥਲਾ ਦੇ ਵਫ਼ਦ ਨੇ ਕੀਤਾ ‘ਪਹਿਲਾ ਨਿਰੀਖਣ’ ਦੌਰਾ

ਸੈਨਿਕ ਸਕੂਲ ਕਪੂਰਥਲਾ ਦੇ ਵਫ਼ਦ ਨੇ ਮਹੱਤਵਪੂਰਨ ਪੜਾਅ ਤਹਿਤ ਸਕੂਲ ਦਾ ਪਹਿਲਾ ਨਿਰੀਖਣ ਦੌਰਾ ਕੀਤਾ।

ਅੰਮ੍ਰਿਤਸਰ – ਖਾਲਸਾ ਕਾਲਜ ਸੈਨਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਉਚ ਵਿੱਦਿਆ, ਰਹਿਣ-ਸਹਿਣ, ਖੇਡ ਮੈਦਾਨ ਤੇ ਹੋਰਨਾਂ ਸੁਵਿਧਾਵਾਂ ਬਾਰੇ ਪਰਖ ਕਰਨ ਸਬੰਧੀ ਸੈਨਿਕ ਸਕੂਲ ਕਪੂਰਥਲਾ ਦੇ ਵਫ਼ਦ ਨੇ ਮਹੱਤਵਪੂਰਨ ਪੜਾਅ ਤਹਿਤ ਸਕੂਲ ਦਾ ਪਹਿਲਾ ਨਿਰੀਖਣ ਦੌਰਾ ਕੀਤਾ। ਇਸ ਵਫ਼ਦ ਦੀ ਅਗਵਾਈ ਗਰੁੱਪ ਕੈਪਟਨ ਸੈਨਿਕ ਸਕੂਲ ਕਪੂਰਥਲਾ ਪ੍ਰਿੰਸੀਪਲ ਸ੍ਰੀ ਮਨੋਜ ਮੈਨਨ ਵੱਲੋਂ ਕੀਤੀ।

ਇਸ ਮੌਕੇ ਗਰੁੱਪ ਕੈਪਟਨ ਸ੍ਰੀ ਮੈਨਨ ਨੇ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨਾਲ ਮੁਲਾਕਾਤ ਦੌਰਾਨ ਸੈਨਿਕ ਸਕੂਲ ਦੇ ਮਿਆਰ ਸਬੰਧੀ ਵਿਚਾਰ-ਵਟਾਂਦਰਾ ਵੀ ਕੀਤਾ। ਉਨ੍ਹਾਂ ਨੇ ਸਕੂਲ ’ਚ ਅਨੁਸ਼ਾਸਨ ਦੇ ਉੱਚ ਮਿਆਰ, ਬੇਹੱਦ ਵਧੀਆ ਬੁਨਿਆਦੀ ਢਾਂਚੇ ਅਤੇ ਅਧਿਆਪਕਾਂ ਤੇ ਵਿਦਿਆਰਥੀਆਂ ਵਿਚਕਾਰ ਉੱਚ ਪੱਧਰੀ ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਦੀ ਸ਼ਲਾਘਾ ਕੀਤੀ। ਇਸ ਮੌਕੇ ਸ੍ਰੀ ਮੈਨਨ ਨੇ ਕੈਡਿਟਾਂ ਦੀ ਮੈੱਸ ਅਤੇ ਹੋਸਟਲਾਂ ’ਚ ਉਪਲਬਧ ਉੱਚ ਪੱਧਰੀ ਸਹੂਲਤਾਂ ਦੀ ਵੀ ਵਿਸ਼ੇਸ਼ ਤੌਰ ’ਤੇ ਪ੍ਰਸ਼ੰਸਾ ਕੀਤੀ।

ਇਸ ਦੌਰਾਨ ਸ: ਛੀਨਾ ਨੇ ਕਿਹਾ ਕਿ ਖਾਲਸਾ ਕਾਲਜ ਸੈਨਿਕ ਸਕੂਲ ਵੱਲੋਂ ਕੈਡਿਟਾਂ ਨੂੰ ਉੱਚ ਪੱਧਰੀ ਸਿੱਖਿਆ ਦੇ ਨਾਲ-ਨਾਲ ਅਨੁਸ਼ਾਸਨ, ਲੀਡਰਸ਼ਿਪ, ਆਤਮ-ਵਿਸ਼ਵਾਸ ਅਤੇ ਦੇਸ਼ ਸੇਵਾ ਦੀ ਭਾਵਨਾ ਨਾਲ ਤਿਆਰ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਕੂਲ ਦਾ ਉਦੇਸ਼ ਅਜਿਹੇ ਹੋਣਹਾਰ ਅਤੇ ਜ਼ਿੰਮੇਵਾਰ ਨੌਜਵਾਨ ਤਿਆਰ ਕਰਨਾ ਹੈ, ਜੋ ਭਵਿੱਖ ’ਚ ਦੇਸ਼ ਦੀ ਸੇਵਾ ’ਚ ਮਹੱਤਵਪੂਰਨ ਯੋਗਦਾਨ ਪਾ ਸਕਣ। ਉਨ੍ਹਾਂ ਕਿਹਾ ਕਿ ਸਕੂਲ ਦੇ ਬੁਨਿਆਦੀ ਢਾਂਚੇ, ਕੈਡਿਟਾਂ ਦੇ ਹੋਸਟਲ, ਮੈੱਸ ਅਤੇ ਸਿੱਖਿਆ ਪ੍ਰਬੰਧਾਂ ਨੂੰ ਉੱਚ ਮਿਆਰਾਂ ਅਨੁਸਾਰ ਵਿਕਸਿਤ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਉਕਤ ਵਫ਼ਦ ਵੱਲੋਂ ਸਕੂਲ ਦੀ ਪਹਿਲੀ ਜਾਂਚ ਦੌਰਾਨ ਹੋਸਟਲਾਂ, ਅਨੁਸ਼ਾਸਨ ਅਤੇ ਅਧਿਆਪਕਾਂ ਤੇ ਕੈਡਿਟਾਂ ਵਿਚਕਾਰ ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਦੀ ਕੀਤੀ ਗਈ ਸ਼ਲਾਘਾ ਸਾਡੇ ਲਈ ਉਤਸ਼ਾਹ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਕੌਂਸਲ ਵੱਲੋਂ ਸਕੂਲ ਦੇ ਸਰਵਪੱਖੀ ਵਿਕਾਸ ਲਈ ਹਰੇਕ ਸੰਭਵ ਸਹਿਯੋਗ ਦਿੱਤਾ ਜਾਵੇਗਾ।

ਇਸ ਤੋਂ ਪਹਿਲਾਂ ਉਕਤ ਵਫ਼ਦ ਦੀ ਅਗਵਾਈ ਕਰ ਰਹੇ ਸਕੂਲ ਪ੍ਰਿੰਸੀਪਲ ਸ: ਅਮਰਜੀਤ ਸਿੰਘ ਗਿੱਲ ਨੇ ਸ੍ਰੀ ਮੈਨਨ ਅਤੇ ਉਨ੍ਹਾਂ ਦੇ ਪੀ.ਏ. ਸ੍ਰੀ ਸੰਨੀ, ਦਫ਼ਤਰ ਸੁਪਰਡੈਂਟ ਸ੍ਰੀ ਵਾਸੁਦੇਵ ਕੁਮਾਰ, ਅਕਾਊਂਟ ਮੈਨੇਜਰ ਸ੍ਰੀ ਅਜੈ ਕੁਮਾਰ ਸ਼ਰਮਾ ਅਤੇ ਮੈੱਸ ਮੈਨੇਜਰ ਸ੍ਰੀ ਰਾਜ ਕੁਮਾਰ ਸੰਸਥਾ ਵਿਖੇ ਪੁੱਜਣ ’ਤੇ ਕੈਡਿਟਾਂ ਨਾਲ ਮਿਲ ਕੇ ਸਵਾਗਤ ਕੀਤਾ।

ਇਸ ਮੌਕੇ ਪ੍ਰਿੰ: ਸ: ਗਿੱਲ ਨੇ ਕਿਹਾ ਕਿ ਦੌਰੇ ਦੀ ਸ਼ੁਰੂਆਤ ਸਵੇਰ ਦੀ ਸਭਾ ਨਾਲ ਹੋਈ, ਉਪਰੰਤ ਦੇਸ਼ ਭਗਤੀ ਦੀ ਪੇਸ਼ਕਾਰੀ, ਸਮੂਹ ਗੀਤ ਅਤੇ ਸਕੂਲ ਗੀਤ ਸਮੇਤ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਾਂਚ ਟੀਮ ਵੱਲੋਂ ਸੈਨਿਕ ਸਕੂਲ ਦੇ ਲੜਕੀਆਂ ਅਤੇ ਲੜਕਿਆਂ ਦੇ ਹੋਸਟਲਾਂ ਦਾ ਵਿਸਥਾਰ ਨਾਲ ਨਿਰੀਖਣ ਕੀਤਾ ਗਿਆ। ਉਨ੍ਹਾਂ ਕਿਹਾ ਕਿ ਟੀਮ ਨੇ ਹੋਸਟਲਾਂ ’ਚ ਬਣਾਏ ਗਏ ਉੱਚ ਪੱਧਰੀ ਪ੍ਰਬੰਧਾਂ ਅਤੇ ਸਹੂਲਤਾਂ ਦੀ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਫ਼ਦ ਵੱਲੋਂ ਮੌਖਿਕ ਟਿੱਪਣੀ ਕਰਦਿਆਂ ਹੋਸਟਲਾਂ ਨੂੰ ਦੇਸ਼ ਦੇ ਸੈਨਿਕ ਸਕੂਲਾਂ ’ਚ ‘ਆਊਟਸਟੈਂਡਿੰਗ ਹੋਸਟਲਸ’ ਕਰਾਰ ਦਿੱਤਾ ਗਿਆ।

ਇਸ ਦੌਰਾਨ ਵਫ਼ਦ ਨੇ ਕੈਡਿਟਾਂ ’ਚ ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਸਕੂਲ ਵੱਲੋਂ ਕੀਤੇ ਜਾ ਰਹੇ ਸਮੁੱਚੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਜਾਂਚ ਟੀਮ ਨੇ ਕੈਡਿਟਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਕੀਮਤੀ ਮਾਰਗਦਰਸ਼ਨ ਤੇ ਪ੍ਰੇਰਣਾ ਦਿੱਤੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਉਕਤ ਟੀਮ ਨੇ ਸੈਨਿਕ ਸਕੂਲ ਵੱਲੋਂ ਕੀਤੀ ਜਾ ਰਹੀ ਤਰੱਕੀ ਅਤੇ ਵੱਖ-ਵੱਖ ਪਹਿਲਕਦਮੀਆਂ ਦੀ ਸ਼ਲਾਘਾ ਕਰਦਿਆਂ ਅਕਾਦਮਿਕ ਉੱਤਮਤਾ, ਅਨੁਸ਼ਾਸਨ ਅਤੇ ਲੀਡਰਸ਼ਿਪ ਦੇ ਖੇਤਰ ’ਚ ਯਤਨ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਿੰ: ਸ: ਗਿੱਲ ਨੇ ਉਕਤ ਵਫ਼ਦ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ।

ਕੈਪਸ਼ਨ:¸
ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਮੁਲਾਕਾਤ ਦੌਰਾਨ ਸੈਨਿਕ ਸਕੂਲ ਕਪੂਰਥਲਾ ਪ੍ਰਿੰਸੀਪਲ ਸ੍ਰੀ ਮਨੋਜ ਮੈਨਨ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਦੇ ਹੋਏ।

Related posts

ਬਰਸਾਤੀ ਮੌਸਮ ਤੋਂ ਪਹਿਲਾਂ ਪੰਜਾਬ ਦੇ ਸਿਹਤ ਮੰਤਰੀ ਵੱਲੋਂ ਲੋਕਾਂ ਨੂੰ ਪਾਣੀ ਦੇ ਖੜੋਤ ਵਾਲੇ ਸਾਰੇ ਸੰਭਾਵਿਤ ਸਥਾਨਾਂ ਨੂੰ ਸਾਫ਼-ਸੁਥਰਾ ਰੱਖਣ ਦੀ ਅਪੀਲ

Bunty

ਕਰ ਵਿਭਾਗ ਦੇ ਇਨਫੋਰਸਮੈਂਟ ਵਿੰਗ ਵੱਲੋਂ ਵਸੂਲੀ ਵਿੱਚ 63.7 ਫੀਸਦੀ ਵਾਧਾ ਦਰਜ: ਹਰਪਾਲ ਸਿੰਘ ਚੀਮਾ

Bunty

ਪ੍ਰੈੱਸ ਕਾਨਫਰੰਸ ’ਚ ਨਵਜੋਤ ਸਿੱਧੂ ਨੇ ਗਵਾਇਆ ਆਪਾ, ਇਕ ਸਵਾਲ ਦੇ ਜਵਾਬ ’ਚ ਬੋਲੇ ਅਪਸ਼ਬਦ

Bunty