India

ਸੈਲਾਨੀਆਂ ਨੇ ਕ੍ਰਿਸਮਿਸ ਅਤੇ ਨਵਾਂ ਸਾਲ ਮਨਾਉਣ ਲਈ ਹਿਮਾਚਲ ਵੱਲ ਵਹੀਰਾਂ ਘੱਤੀਆਂ

ਮੰਡੀ – ਕ੍ਰਿਸਮਿਸ ਅਤੇ ਨਵੇਂ ਸਾਲ ਦੇ ਜਸ਼ਨ ਮਨਾਉਣ ਲਈ ਸੈਲਾਨੀਆਂ ਨੇ ਹਿਮਾਚਲ ਪ੍ਰਦੇਸ਼ ਵੱਲ ਵਹੀਰਾਂ ਘੱਤ ਦਿੱਤੀਆਂ ਹਨ। ਮਨਾਲੀ-ਲੇਹ ਕੌਮੀ ਮਾਰਗ ’ਤੇ ਸੈਲਾਨੀਆਂ ਦੀਆਂ ਗੱਡੀਆਂ ਕਾਰਨ ਲੰਬੇ ਲੰਬੇ ਜਾਮ ਲੱਗ ਗਏ ਹਨ। ਪੁਲੀਸ ਨੂੰ ਜਾਮ ਖੁੱਲ੍ਹਵਾਉਣ ਅਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਖਾਸੀ ਮੁਸ਼ੱਕਤ ਕਰਨੀ ਪੈ ਰਹੀ ਹੈ। ਐਤਵਾਰ ਨੂੰ ਭੁੰਤਰ-ਮਨੀਕਰਣ ਮਾਰਗ ’ਤੇ ਸੈਲਾਨੀਆਂ ਦੀਆਂ ਗੱਡੀਆਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ।
ਕਸੌਲ ਅਤੇ ਮਨੀਕਰਣ ਇਸ ਵੇਲੇ ਸੈਲਾਨੀਆਂ ਦੇ ਮਨਪਸੰਦ ਟੂਰਿਸਟ ਪਲੇਸ ਬਣੇ ਹੋਏ ਹਨ। ਅਟਲ ਟਨਲ ਦੇ ਨੇੜੇ ਹੋਈ ਤਾਜ਼ੀ ਬਰਫ਼ਬਾਰੀ ਦਾ ਸੈਲਾਨੀ ਖੂਬ ਆਨੰਦ ਮਾਣ ਰਹੇ ਹਨ। ਕ੍ਰਿਸਮਿਸ ਅਤੇ ਨਵੇਂ ਸਾਲ ਦੇ ਮੱਦੇਨਜ਼ਰ ਹੋਟਲਾਂ ਦੀ 80 ਫੀਸਦੀ ਅਗਾਉੂਂ ਬੁਕਿੰਗ ਹੋ ਚੁੱਕੀ ਹੈ।

Related posts

ਭਾਰਤ ਦਾ ਇਲੈਕਟ੍ਰਾਨਿਕਸ ਨਿਰਮਾਣ ਦੇਸ਼ ਦਾ ਤੀਜਾ ਸਭ ਤੋਂ ਵੱਡਾ ਨਿਰਯਾਤ ਬਣ ਗਿਆ

admin

FIH ਮਹਿਲਾ ਨੇਸ਼ਨਜ਼ ਕੱਪ : ਭਾਰਤੀ ਹਾਕੀ ਟੀਮ ਲਗਾਤਾਰ ਤੀਜੀ ਜਿੱਤ ਨਾਲ ਸੈਮੀਫਾਈਨਲ ਵਿੱਚ ਪੁੱਜੀ

admin

ਮਹਿਲਾ ਟੀ-20 ਵਿਸ਼ਵ ਕੱਪ : ਭਾਰਤ ਨੇ ਨੀਦਰਲੈਂਡ ਨੂੰ ਹਰਾਇਆ

admin