India

ਸ੍ਰੀਨਗਰ ’ਚ ਕਾਰ ’ਤੇ ਡਿੱਗਿਆ ਵੱਡਾ ਪੱਥਰ, 3 ਲੋਕਾਂ ਦੀ ਮੌਕੇ ’ਤੇ ਮੌਤ

ਸ੍ਰੀਨਗਰ – ਸ੍ਰੀਨਗਰ-ਲੇਹ ਹਾਈਵੇ ’ਤੇ ਜ਼ੋਜਿਲਾ ਇਲਾਕੇ ’ਚ ਇਕ ਦਰਦਨਾਕ ਸੜਕ ਹਾਦਸਾ ਵਾਪਰ ਜਾਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ਵਿੱਚ ਇੱਕ ਆਲਟੋ ਕਾਰ ’ਤੇ ਵੱਡਾ ਪੱਥਰ ਡਿੱਗਣ ਕਾਰਨ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਇਸ ਘਟਨਾ ਦੇ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਪਾਣੀ ਮਥਾ ਨੇੜੇ ਜ਼ੋਜਿਲਾ ’ਚ ਵਾਪਰੀ ਹੈ।
ਜਾਣਕਾਰੀ ਮੁਤਾਬਕ ਮਟਾਯਾਨ ਤੋਂ ਸ਼੍ਰੀਨਗਰ ਆ ਰਹੀ ਇਕ ਆਲਟੋ ਕਾਰ ’ਤੇ ਅਚਾਨਕ ਇਕ ਵੱਡਾ ਪੱਥਰ ਡਿੱਗ ਗਿਆ। ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਤਿੰਨ ਵਿਅਕਤੀਆਂ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਮਦਦ ਲਈ ਮੌਕੇ ’ਤੇ ਪਹੁੰਚੀ ਸੋਨਮਰਗ ਮੈਡੀਕਲ ਟੀਮਾਂ, ਸੋਨਮਰਗ ਪੁਲਿਸ ਅਤੇ ਸਥਾਨਕ ਲੋਕਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ।ਮੌਕੇ ’ਤੇ ਮੌਜੂਦ ਅਧਿਕਾਰੀਆਂ ਨੇ ਤਿੰਨ ਮਿ੍ਰਤਕਾਂ ਦੀ ਪਛਾਣ 40 ਸਾਲਾ ਗੁਲਾਮ ਮੋਹੀਉਦੀਨ ਸ਼ੇਖ ਪੁੱਤਰ ਗੁਲਾਮ ਹੁਸੈਨ ਸ਼ੇਖ, 38 ਸਾਲਾ ਸਈਦਾ ਬੇਗਮ ਪੁੱਤਰੀ ਗੁਲਾਮ ਮੋਹੀਉਦੀਨ ਅਤੇ 14 ਸਾਲਾ ਜੀਸ਼ਾਨ ਮੁਹੰਮਦੂਦੀਨ ਪੁੱਤਰ ਗੁਲਾਮ ਮੋਹੀਉਦੀਨ ਸ਼ੇਖ ਵਜੋਂ ਕੀਤੀ ਹੈ।

Related posts

ਸੁਪਰੀਮ ਕੋਰਟ ਨੇ ਲਲਿਤ ਮੋਦੀ ਅਤੇ ਉਸ ਦੀ ਮਾਂ ਵਿਚਾਲੇ ਜਾਇਦਾਦ ਦੇ ਵਿਵਾਦ ਨੂੰ ਸੁਲਝਾਉਣ ਲਈ ਸਾਬਕਾ ਜੱਜ ਰਵਿੰਦਰਨ ਦੀ ਕੀਤੀ ਨਿਯੁਕਤੀ

Bunty

ਲੈਫਟੀਨੈਂਟ ਜਨਰਲ ਧੀਰਜ ਸੇਠ ਭਾਰਤੀ ਫੌਜ ਦੇ ਅਗਲੇ ਮੁਖੀ ਨਿਯੁਕਤ

admin

ਗੁਜਰਾਤ ’ਚ ਭਾਰੀ ਮੀਂਹ ਕਾਰਨ 10-12 ਫੁੱਟ ਭਰਿਆ ਪਾਣੀ, 35 ਮੌਤਾਂ, 18 ਜ਼ਿਲ੍ਹਿਆਂ ’ਚ ਰੈੱਡ ਅਲਰਟ

Bunty