AutomobileAustralia & New Zealand

ਸੜਕ ਹਾਦਸਿਆਂ ਤੋਂ ਬਚਾਅ ਲਈ 30 ਹਜ਼ਾਰ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ

BstreetSmart ਨਾਮ ਦਾ ਇਹ ਪ੍ਰੋਗਰਾਮ Fire and Rescue NSW ਦੀ ਮਦਦ ਨਾਲ ਕਰਵਾਇਆ ਗਿਆ।

ਸਿਡਨੀ  – ਆਸਟ੍ਰੇਲੀਆ ਦੇ ਸਭ ਤੋਂ ਵੱਡੇ ਨੌਜਵਾਨ ਸੜਕ ਸੁਰੱਖਿਆ ਸਿੱਖਿਆ ਪ੍ਰੋਗਰਾਮ ਵਿੱਚ ਕਰੀਬ 30 ਹਜ਼ਾਰ ਵਿਦਿਆਰਥੀਆਂ ਨੂੰ ਖਤਰਨਾਕ ਡਰਾਈਵਿੰਗ ਦੇ ਨੁਕਸਾਨਾਂ ਬਾਰੇ ਜਾਗਰੂਕ ਕੀਤਾ ਗਿਆ। ਇਹ ਪ੍ਰੋਗਰਾਮ Fire and Rescue NSW (FRNSW) ਦੀ ਮਦਦ ਨਾਲ ਕਰਵਾਇਆ ਜਾ ਰਿਹਾ ਹੈ।

“bstreetsmart” ਨਾਮ ਦਾ ਇਹ ਸਮਾਗਮ 11 ਤੋਂ 13 ਅਗਸਤ ਤੱਕ ਚੱਲਿਆ। ਇਸ ਨੂੰ ਸਿਡਨੀ ਦੇ ਵੈਸਟਮੀਡ ਹਸਪਤਾਲ ਦੀ ਟ੍ਰੌਮਾ ਸਰਵਿਸ ਨੇ ਤਿਆਰ ਕੀਤਾ ਗਿਆ ਸੀ। ਇਸ ਵਿੱਚ ਨੌਜਵਾਨਾਂ ਨੂੰ ਵੀਡੀਓ, ਇੰਟਰਐਕਟਿਵ ਗਤੀਵਿਧੀਆਂ ਅਤੇ ਸੜਕ ਹਾਦਸਿਆਂ ਤੋਂ ਬਚੇ ਲੋਕਾਂ ਦੀਆਂ ਕਹਾਣੀਆਂ ਰਾਹੀਂ ਸੁਰੱਖਿਅਤ ਡਰਾਈਵਿੰਗ ਬਾਰੇ ਸਮਝਾਇਆ ਗਿਆ। ਵਿਦਿਆਰਥੀਆਂ ਨੂੰ ਇੱਕ ਅਸਲ ਹਾਦਸੇ ਵਰਗਾ ਦ੍ਰਿਸ਼ ਵੀ ਦਿਖਾਇਆ ਗਿਆ। ਇਸ ਵਿੱਚ FRNSW, NSW Police ਅਤੇ NSW Ambulance ਦੇ ਕਰਮਚਾਰੀਆਂ ਨੇ ਹਿੱਸਾ ਲਿਆ। ਇਸ ਦ੍ਰਿਸ਼ ਵਿੱਚ ਇੱਕ ਗੰਭੀਰ ਕਾਰ ਹਾਦਸਾ, ਡਰਾਈਵਰ ਦੀ ਗ੍ਰਿਫ਼ਤਾਰੀ ਅਤੇ ਹਸਪਤਾਲ ਵਿੱਚ ਇਲਾਜ ਦਾ ਦ੍ਰਿਸ਼ ਦਿਖਾਇਆ ਗਿਆ।

FRNSW ਦੇ ਡਿਪਟੀ ਕਮਿਸ਼ਨਰ ਮਾਈਕਲ ਮੌਰਿਸ ਨੇ ਕਿਹਾ ਕਿ, “ਇਸ ਪ੍ਰੋਗਰਾਮ ਦਾ ਮਕਸਦ ਵਿਦਿਆਰਥੀਆਂ ਨੂੰ ਸੜਕ ਹਾਦਸੇ ਤੋਂ ਬਾਅਦ ਦੀ ਅਸਲ ਸਥਿਤੀ ਸਮਝਾਉਣਾ ਹੈ। ਇਸ ਸਮਾਗਮ ਰਾਹੀਂ ਹਜ਼ਾਰਾਂ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਅਤੇ ਜ਼ਿੰਮੇਵਾਰੀ ਨਾਲ ਡਰਾਈਵਿੰਗ ਕਰਨ ਦੀ ਮਹੱਤਤਾ ਸਮਝਾਈ ਜਾ ਰਹੀ ਹੈ। ਫਾਇਰਫਾਈਟਰ ਹਰ ਸਾਲ ਹਜ਼ਾਰਾਂ ਅਜਿਹੇ ਵਾਹਨ ਹਾਦਸਿਆਂ ਵਿੱਚ ਪਹੁੰਚਦੇ ਹਨ, ਜਿੱਥੇ ਲੋਕ ਜ਼ਖਮੀ ਹੁੰਦੇ ਹਨ ਅਤੇ ਉਨ੍ਹਾਂ ਨੂੰ ਬਚਾਉਣ ਲਈ ਮਦਦ ਦੀ ਲੋੜ ਹੁੰਦੀ ਹੈ। ਵਿਦਿਆਰਥੀਆਂ ਨੂੰ ਫਾਇਰਫਾਈਟਰਾਂ ਨੇ ਹਾਦਸੇ ਵਿੱਚ ਫਸੇ ਲੋਕਾਂ ਨੂੰ ਬਚਾਉਣ ਵਾਲੇ ਉਪਕਰਨ ਵੀ ਦਿਖਾਏ ਅਤੇ ਹਾਦਸੇ ਤੋਂ ਬਾਅਦ ਕੀ ਕਰਨਾ ਚਾਹੀਦਾ ਹੈ, ਇਸ ਬਾਰੇ ਜਾਣਕਾਰੀ ਕਾਰਡ ਦਿੱਤੇ।”

ਮਾਈਕਲ ਮੌਰਿਸ ਨੇ ਕਿਹਾ ਕਿ, “ਨੌਜਵਾਨਾਂ ਨੂੰ ਸੁਰੱਖਿਅਤ ਫੈਸਲੇ ਲੈਣ ਲਈ ਸਹੀ ਜਾਣਕਾਰੀ ਅਤੇ ਸਾਧਨ ਦੇਣਾ ਬਹੁਤ ਜ਼ਰੂਰੀ ਹੈ।  ਸੜਕ ਹਾਦਸਿਆਂ ਨੂੰ ਰੋਕ ਕੇ ਨਾ ਸਿਰਫ਼ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ, ਸਗੋਂ ਹਾਦਸਿਆਂ ਤੋਂ ਬਾਅਦ ਬਚਾਅ ਕਾਰਜ ਕਰਨ ਵਾਲੇ ਫਾਇਰਫਾਈਟਰਾਂ ਅਤੇ ਹੋਰ ਐਮਰਜੈਂਸੀ ਕਰਮਚਾਰੀਆਂ ’ਤੇ ਪੈਣ ਵਾਲਾ ਮਾਨਸਿਕ ਅਤੇ ਸਰੀਰਕ ਬੋਝ ਵੀ ਘਟਾਇਆ ਜਾ ਸਕਦਾ ਹੈ। ਇਸ ਸਮਾਗਮ ਵਿੱਚ ਵੱਖ-ਵੱਖ ਐਮਰਜੈਂਸੀ ਏਜੰਸੀਆਂ ਨੇ ਇਕੱਠੀਆਂ ਹੋ ਕੇ ਨੌਜਵਾਨਾਂ ਨੂੰ ਇੱਕ ਸਪੱਸ਼ਟ ਸੁਨੇਹਾ ਦਿੱਤਾ ਕਿ ਸੜਕ ’ਤੇ ਹਮੇਸ਼ਾ ਸੁਰੱਖਿਅਤ ਅਤੇ ਜ਼ਿੰਮੇਵਾਰ ਫੈਸਲੇ ਲਓ।”

ਅੰਕੜਿਆਂ ਮੁਤਾਬਕ 2025 ਵਿੱਚ NSW ਦੀਆਂ ਸੜਕਾਂ ’ਤੇ ਮਾਰੇ ਗਏ 350 ਲੋਕਾਂ ਵਿੱਚੋਂ 9.6 ਫੀਸਦੀ ਦੀ ਉਮਰ 17 ਤੋਂ 25 ਸਾਲ ਦੇ ਵਿਚਕਾਰ ਸੀ।

Related posts

ਮੰਕੀਪੌਕਸ ਨੂੰ ਆਸਟ੍ਰੇਲੀਆ ‘ਚ ਮਹਾਂਮਾਰੀ ਐਲਾਨਿਆ

admin

ਕਤਰ ਏਅਰਵੇਜ਼ ਨੇ ਸਾਲ 2024 ਲਈ ਦੁਨੀਆਂ ਦੀ ਸਰਵੋਤਮ ਏਅਰਲਾਈਨ ਦਾ ਖ਼ਿਤਾਬ ਹਾਸਲ ਕੀਤਾ

Bunty

Pricing Framework Sets Direction for Public Hospital Funding in 2026–27

admin