Sport

ਹਮਲਾਵਰ ਰਵੱਈਆ ਨਹੀਂ ਅਪਣਾਵਾਂਗੇ, ਪਰ ਸਾਡੇ ਬੱਲੇਬਾਜ਼ ਪਿੱਛੇ ਵੀ ਨਹੀਂ ਹਟਣਗੇ : ਦ੍ਰਾਵਿੜ

ਹੈਦਰਾਬਾਦ – ਭਾਰਤੀ ਟੀਮ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਦਾ ਮੰਨਣਾ ਹੈ ਕਿ ਉਸਦੀ ਟੀਮ ਦੇ ਬੱਲੇਬਾਜ਼ ਇੰਗਲੈਂਡ ਦੀ ‘ਬੈਜਬਾਲ’ ਕ੍ਰਿਕਟ ਦਾ ਉਸੇ ਅੰਦਾਜ਼ ਵਿਚ ਜਵਾਬ ਦਿੰਦੇ ਹੋਏ ਨਹੀਂ ਦਿਸਣਗੇ ਪਰ ਵੀਰਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੀ 5 ਮੈਚਾਂ ਦੀ ਟੈਸਟ ਲੜੀ ਵਿਚ ਜੇਕਰ ਅਜਿਹੀ ਨੌਬਤ ਆਈ ਤਾਂ ਉਹ ਪਿੱਛੇ ਨਹੀਂ ਹਟਣਗੇ। ਇੰਗਲੈਂਡ ਦੇ ਬੱਲੇਬਾਜ਼ ਹੁਣ ਬਹੁਤ ਹੀ ਹਮਲਾਵਰ ਸ਼ੈਲੀ ਵਿਚ ਖੇਡਦੇ ਹਨ ਜਿਹੜਾ ਉਸਦੇ ਮੁੱਖ ਕੋਚ ਬ੍ਰੈਂਡਨ ਮੈਕਕੁਲਮ ਦੇ ਖੇਡਣ ਦੇ ਤਰੀਕੇ ਨਾਲ ਜੁੜਿਆ ਹੈ। ‘ਬੈਜ’ ਮੈਕਕੁਲਮ ਦਾ ਉਪ ਨਾਂ ਹੈ।ਦ੍ਰਾਵਿੜ ਨੇ ਮੰਗਲਵਾਰ ਨੂੰ ਇੱਥੇ ਕਿਹਾ ਕਿ ਭਾਰਤ ਮੈਚ ਦੇ ਹਾਲਾਤ ਮੁਤਾਬਕ ਆਪਣੀ ਖੇਡ ਦੇ ਰੁਖ਼ ਅਪਣਾਵੇਗਾ। ਅਸੀਂ ਹਾਲਾਤ ਦੇ ਮੁਤਾਬਕ ਖੇਡਾਂਗੇ। ਸਾਡੀ ਬੱਲੇਬਾਜ਼ੀ ਕ੍ਰਮ ਦੇ ਚੋਟੀ ਦੇ 6-7 ਬੱਲੇਬਾਜ਼ਾਂ ਵਿਚ ਜ਼ਿਆਦਾਤਰ ਅਜਿਹੇ ਹਨ, ਜਿਨ੍ਹਾਂ ਦੀ ਖੇਡ ਸੁਭਾਵਿਕ ਰੂਪ ਨਾਲ ਹਾਂ-ਪੱਖੀ ਹੈ। ਉਸ ਨੇ ਕਿਹਾ ਕਿ ਅਜਿਹੇ ਵਿਚ ਅਸੀਂ ਕੁਝ ਬਦਲਾਅ ਕਰਨ ਤੋਂ ਬਚਣਾ ਚਾਹਾਂਗੇ। ਅਜਿਹੇ ਵੀ ਹਾਲਾਤ ਹੋਣਗੇ ਜਦੋਂ ਸਾਨੂੰ ਲੰਬੇ ਸਮੇਂ ਤਕ ਬੱਲੇਬਾਜ਼ੀ ਕਰਨੀ ਪਵੇਗੀ।’’ਦ੍ਰਾਵਿੜ ਨੇ ਕਿਹਾ, ‘‘ਮੈਂ ਹਾਲਾਂਕਿ ਆਪਣੇ ਬੱਲੇਬਾਜ਼ਾਂ ਤੋਂ ਜ਼ਿਆਦਾ ਰੱਖਿਆਤਮਕ ਖੇਡ ਦੀ ਉਮੀਦ ਨਹੀਂ ਕਰ ਰਿਹਾ ਹਾਂ।’’ ਦ੍ਰਾਵਿੜ ਨੂੰ ਹਾਲਾਂਕਿ ਇਸ ਗੱਲ ’ਤੇ ਜ਼ਿਆਦਾ ਸ਼ੱਕ ਨਹੀਂ ਹੈ ਕਿ ਇੰਗਲੈਂਡ ਇਸ ਲੜੀ ਵਿਚ ਮੇਜ਼ਬਾਨ ਟੀਮ ਵਿਰੁੱਧ ਹਮਲਾਵਰ ਰਵੱਈਆ ਅਪਣਾਏਗਾ।

Related posts

ਮਲੇਸ਼ੀਆ ਮਾਸਟਰਜ਼ ਦੇ ਕੁਆਰਟਰ ਫਾਈਨਲ ‘ਚ ਹਾਰੀ ਸਿੰਧੂ, ਤਾਈ ਖ਼ਿਲਾਫ਼ ਲਗਾਤਾਰ 7ਵਾਂ ਮੁਕਾਬਲਾ ਗੁਆਇਆ

Bunty

ਸਪੇਨ ਤੇ ਪੋਲੈਂਡ ਨੇ ਏਟੀਪੀ ਕੱਪ ਟੈਨਿਸ ਟੂਰਨਾਮੈਂਟ ’ਚ ਲਗਾਤਾਰ ਹਾਸਲ ਕੀਤੀ ਦੂਸਰੀ ਜਿੱਤ

Bunty

128 ਸਾਲਾਂ ਬਾਅਦ ਓਲੰਪਿਕ ਖੇਡਾਂ ਵਿੱਚ ਕ੍ਰਿਕਟ ਦੀ ਹੋਣ ਜਾ ਰਹੀ ਵਾਪਸੀ !

admin