Sport

ਹਾਰਦਿਕ ਪਾਂਡਿਆ ਦਾ ਨਿਤੀਸ਼ ਰੈਡੀ ਕੱਟੇਗਾ ਪੱਤਾ, ਟੀ-20 ਵਿਸ਼ਵ ਕੱਪ ’ਚ ਅਚਾਨਕ ਹੋਈ ਐਂਟਰੀ

ਨਵੀਂ ਦਿੱਲੀ – ਟੀ-20 ਵਿਸ਼ਵ ਕੱਪ 2024 ਲਈ ਖਿਡਾਰੀਆਂ ਵੱਲੋਂ ਜ਼ੋਰਾਂ ‘’ਤੇ ਤਿਆਰੀਆਂ ਚੱਲ ਰਹੀਆਂ ਹਨ। ਵੈਸਟਇੰਡੀਜ਼ ਅਤੇ ਅਮਰੀਕਾ ਦੀ ਮੇਜ਼ਬਾਨੀ ਲਈ 1 ਜੂਨ ਤੋਂ ਖੇਡਿਆ ਜਾਣਾ ਹੈ, ਜਿਸ ਲਈ ਟੀਮ ਇੰਡੀਆ ਦੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਬੀ.ਬੀ.ਸੀ.ਆਈ ਨੇ ਰੋਹਿਤ ਸ਼ਰਮਾ ਨੂੰ ਟੀ-20 ਵਿਸ਼ਵ ਕੱਪ ਲਈ ਕਪਤਾਨ ਚੁਣਿਆ ਹੈ। ਆਈ.ਪੀ.ਐਲ 2024 ‘’ਚ ਕਪਤਾਨੀ ਨਹੀਂ ਕੀਤੀ ਸੀ ਕਿਉਂਕਿ ਮੁੰਬਈ ਇੰਡੀਅਨਜ਼ ਦੀ ਟੀਮ ਨੇ ਆਲਰਾਊਂਡਰ ਖਿਡਾਰੀ ਹਾਰਦਿਕ ਪਾਂਡਿਆ ਨੂੰ ਕਪਤਾਨ ਬਣਾਇਆ ਗਿਆ। ਹਾਲਾਂਕਿ ਹਾਰਦਿਕ ਦੀ ਕਪਤਾਨੀ ‘’ਚ ਮੁੰਬਈ ਇੰਡੀਅਨਜ਼ ਪੁਆਇੰਟ ਟੇਬਲ ‘’ਚ ਸਭ ਤੋਂ ਹੇਠਲੇ ਸਥਾਨ ‘’ਤੇ ਹੈ। ਇਸ ਦੇ ਨਾਲ ਹੀ ਹਾਰਦਿਕ ਦਾ ਆਈ. ਪੀ. ਐੱਲ ‘ਚ ਕਾਫੀ ਖਰਾਬ ਪ੍ਰਦਰਸ਼ਨ ਰਿਹਾ ਹੈ, ਜਿਸ ਕਾਰਨ ਉਸ ਨੂੰ ਟੀ-20 ਵਿਸ਼ਵ ਕੱਪ ਤੋਂ ਬਾਹਰ ਕੀਤਾ ਜਾ ਸਕਦਾ ਹੈ।ਆਈ.ਪੀ.ਐੱਲ 2024 ‘’ਚ ਨੌਜਵਾਨ ਆਲਰਾਊਂਡਰ ਨਿਤੀਸ਼ ਰੈੱਡੀ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ, ਜਿਸ ਕਾਰਨ ਉਸ ਨੂੰ ਟੀ-20 ਵਿਸ਼ਵ ਕੱਪ ਲਈ ਟੀਮ ਇੰਡੀਆ ‘’ਚ ਆਲਰਾਊਂਡਰ ਖਿਡਾਰੀ ਦੇ ਰੂਪ ‘’ਚ ਸ਼ਾਮਲ ਕੀਤਾ ਜਾ ਸਕਦਾ ਹੈ। ਨਿਤੀਸ਼ ਰੈੱਡੀ ਇਸ ਸੀਜ਼ਨ ‘’ਚ ਹੁਣ ਤੱਕ 10 ਮੈਚ ਖੇਡ ਚੁੱਕੇ ਹਨ, ਜਿਸ ‘’ਚ ਉਸ ਨੇ 46 ਦੀ ਔਸਤ ਅਤੇ 151 ਦੇ ਸਟ੍ਰਾਈਕ ਰੇਟ ਨਾਲ 276 ਦੌੜਾਂ ਬਣਾਈਆਂ ਹਨ। ਉਥੇ ਹੀ ਨਿਤੀਸ਼ ਨੇ ਵੀ 2 ਅਰਧ ਸੈਂਕੜੇ ਲਗਾਏ ਹਨ।

Related posts

ਮੈਰਾਜ ਅਹਿਮਦ ਖ਼ਾਨ ਨੇ ਜਿੱਤਿਆ ਇਤਿਹਾਸਕ ਗੋਲਡ ਮੈਡਲ

Bunty

ਹਰਿਆਣਾ ਦੇ ਓਲੰਪਿਕ ਤਮਗਾ ਜੇਤੂ ਸਰਬਜੋਤ ਨੇ ਸਰਕਾਰੀ ਨੌਕਰੀ ਤੋਂ ਕੀਤਾ ਇਨਕਾਰ

Bunty

ਥਾਈਲੈਂਡ ਬੈਡਮਿੰਟਨ ਮਾਸਟਰਜ਼ ਦੇ ਸੈਮੀਫ਼ਾਈਨਲ ’ਚ ਹਾਰੀ ਅਸਮਿਤਾ

Bunty