Health & FitnessArticlesAustralia & New Zealand

45 ਤੋਂ 74 ਸਾਲ ਦੇ ਪੰਜਾਬੀ ਬਾਊਲ ਸਕ੍ਰੀਨਿੰਗ ਟੈਸਟ ਜਰੂਰ ਕਰਾਉਣ !

ਡਾਕਟਰਾਂ ਨੇ 45 ਤੋਂ 74 ਸਾਲ ਦੇ ਪੰਜਾਬੀਆਂ ਨੂੰ ਹਰ 2 ਸਾਲ ਬਾਅਦ ਬਾਊਲ ਕੈਂਸਰ ਦੀ ਸਕ੍ਰੀਨਿੰਗ ਕਰਾਉਣ ਦੀ ਸਲਾਹ ਦਿੱਤੀ ਹੈ।

ਡਾਕਟਰ 45 ਤੋਂ 74 ਸਾਲ ਦੀ ਉਮਰ ਵਾਲੇ ਵਿਕਟੋਰੀਆ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੂੰ ਯਾਦ ਦਿਵਾ ਰਹੇ ਹਨ ਕਿ ਉਹ ਹਰ 2 ਸਾਲ ਬਾਅਦ ਬਾਊਲ ਕੈਂਸਰ ਦੀ ਸਕ੍ਰੀਨਿੰਗ ਕਰਵਾਉਣ। ਅਜਿਹਾ ਇਸ ਲਈ ਹੈ ਕਿਉਂਕਿ ਪੰਜਾਬੀ ਭਾਈਚਾਰੇ ਵਿੱਚ ਬਾਊਲ ਕੈਂਸਰ ਆਮ ਹੈ। ਇਹ ਤਾਂ ਵੀ ਹੋ ਸਕਦਾ ਹੈ ਜੇਕਰ ਤੁਸੀਂ ਸਿਹਤਮੰਦ ਖ਼ੁਰਾਕ ਖਾਂਦੇ ਹੋਵੋ, ਸਰਗਰਮ ਜੀਵਨਸ਼ੈਲੀ ਜਿਉਂਦੇ ਹੋਵੋ ਅਤੇ ਪਰਿਵਾਰ ਵਿੱਚ ਪਹਿਲਾਂ ਕਿਸੇ ਨੂੰ ਕੈਂਸਰ ਨਾ ਹੋਇਆ ਹੋਵੇ।

ਵਿਕਟੋਰੀਆ ਦੇ ਡਾਕਟਰ ਡਾ. ਭਜਨਪ੍ਰੀਤ ਰਾਵਲ ਨੇ ਕਿਹਾ ਹੈ ਕਿ, “45 ਤੋਂ 74 ਸਾਲ ਦੀ ਉਮਰ ਵਾਲੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੂੰ ਕੈਂਸਰ ਹੋਣ ਦੇ ਖ਼ਤਰੇ ਨੂੰ ਘਟਾਉਣ ਲਈ ਬਾਊਲ ਸਕ੍ਰੀਨਿੰਗ ਵਿੱਚ ਭਾਗ ਲੈਣਾ ਚਾਹੀਦਾ ਹੈ। ਅੰਤੜੀਆਂ ਦੀ ਜਾਂਚ ਤੁਹਾਡੀ ਸਿਹਤ ਲਈ ਬਹੁਤ ਮਹੱਤਵਪੂਰਨ ਹੈ। ਅਸੀਂ ਚਾਹੁੰਦੇ ਹਾਂ ਕਿ ਹਰ ਕੋਈ ਜੋ ਇਸ ਦੇ ਯੋਗ ਹੈ ਇਸ ਨੂੰ ਤੁਰੰਤ ਕਰੇ। ਭਾਵੇਂ ਤੁਸੀਂ ਆਪਣੇ ਆਪ ਨੂੰ ਸਿਹਤਮੰਦ ਮਹਿਸੂਸ ਕਰਦੇ ਹੋ, ਇਹ ਟੈਸਟ ਤੁਹਾਡੀ ਜ਼ਿੰਦਗੀ ਬਚਾ ਸਕਦਾ ਹੈ। ਜੇਕਰ ਤੁਹਾਡੀ ਉਮਰ 45 ਤੋਂ 74 ਸਾਲ ਹੈ, ਤਾਂ ਤੁਹਾਨੂੰ ਮੁਫ਼ਤ ਬਾਊਲ ਸਕ੍ਰੀਨਿੰਗ ਟੈਸਟ ਕਰਵਾਉਣਾ ਚਾਹੀਦਾ ਹੈ ਅਤੇ ਇੱਕ ਸੰਤੁਸ਼ਟੀ ਭਰਿਆ ਜੀਵਨ ਜੀਉਣਾ ਜਾਰੀ ਰੱਖਣਾ ਚਾਹੀਦਾ ਹੈ।”

ਕੈਂਸਰ ਕੌਂਸਲ ਵਿਕਟੋਰੀਆ ਪੰਜਾਬੀ ਭਾਈਚਾਰੇ ਦੇ ਵਿਕਟੋਰੀਆ ਵਾਸੀਆਂ ਨੂੰ ਇਹ ਯਾਦ ਦਿਵਾਉਣ ਲਈ ਇੱਕ ਮੁਹਿੰਮ ਸ਼ੁਰੂ ਕਰ ਰਹੀ ਹੈ ਕਿ ਕਈ ਬਹੁ-ਸੱਭਿਆਚਾਰਕ ਭਾਈਚਾਰਿਆਂ ਵਿੱਚ ਟੈਸਟ ਲਈ ਘੱਟ ਭਾਗੀਦਾਰੀ ਹੋਣ ਕਾਰਨ ਉਹ ਬਾਊਲ ਕੈਂਸਰ ਹੋਣ ਦੇ ਖ਼ਤਰੇ ਵਿੱਚ ਹੋ ਸਕਦੇ ਹਨ।

‘ਸੈਂਟਰ ਫਾਰ ਬਿਹੇਵੀਅਰਲ ਰਿਸਰਚ ਇਨ ਕੈਂਸਰ’ ਦੀ ਖੋਜ ਦਰਸਾਉਂਦੀ ਹੈ ਕਿ ਜੋ ਲੋਕ ਅੰਗਰੇਜ਼ੀ ਤੋਂ ਇਲਾਵਾ ਕੋਈ ਹੋਰ ਭਾਸ਼ਾ ਬੋਲਦੇ ਹਨ, ਉਹ ਅਕਸਰ ਬਾਊਲ ਕੈਂਸਰ ਅਤੇ ਬਾਊਲ ਸਕ੍ਰੀਨਿੰਗ ਬਾਰੇ ਘੱਟ ਜਾਣਕਾਰੀ ਰੱਖਦੇ ਹਨ ਅਤੇ ਆਪਣੇ ਬਾਊਲ ਕੈਂਸਰ ਹੋਣ ਦੇ ਖ਼ਤਰੇ ਨੂੰ ਨਹੀਂ ਸਮਝਦੇ ਹਨ। ਅੰਗਰੇਜ਼ੀ ਬੋਲਣ ਵਾਲਿਆਂ ਦੇ ਮੁਕਾਬਲੇ, ਉਹ ਇਸ ਗੱਲ ਬਾਰੇ ਵੱਧ ਚਿੰਤਤ ਰਹਿੰਦੇ ਹਨ ਕਿ ਕੀ ਇਹ ਟੈਸਟ ਸਹੀ ਹੈ ਜਾਂ ਨਹੀਂ, ਅਤੇ ਟੈਸਟ ਕਰਨ ਵਿੱਚ ਆਤਮ-ਵਿਸ਼ਵਾਸ ਦੀ ਘਾਟ ਮਹਿਸੂਸ ਕਰਦੇ ਹਨ। ਬਾਊਲ ਕੈਂਸਰ ਦੇ ਸ਼ੁਰੂਆਤੀ ਸੰਕੇਤ ਲੱਭਣਾ ਬਹੁਤ ਮਹੱਤਵਪੂਰਨ ਹੈ ਕਿਉਂਕਿ 90% ਤੋਂ ਵੱਧ ਬਾਊਲ ਕੈਂਸਰ ਦੇ ਮਾਮਲਿਆਂ ਦਾ ਸ਼ੁਰੂ ਵਿੱਚ ਪਤਾ ਲੱਗਣ ‘ਤੇ ਸਫ਼ਲ ਇਲਾਜ ਕੀਤਾ ਜਾ ਸਕਦਾ ਹੈ।

ਸਕ੍ਰੀਨਿੰਗ, ਅਰਲੀ ਡਿਟੈਕਸ਼ਨ ਅਤੇ ਟੀਕਾਕਰਨ ਦੀ ਮੁਖੀ ਕੇਟ ਬ੍ਰਾਊਨ ਨੇ ਕਿਹਾ ਹੈ ਕਿ ਬਹੁ-ਸੱਭਿਆਚਾਰਕ ਭਾਈਚਾਰਿਆਂ ਵਿੱਚ ਬਾਊਲ ਕੈਂਸਰ ਬਾਰੇ ਜਾਗਰੂਕਤਾ ਵਧਾਉਣਾ ਅਤੇ ਬਾਊਲ ਕੈਂਸਰ ਸਕ੍ਰੀਨਿੰਗ ਵਿੱਚ ਭਾਗੀਦਾਰੀ ਵਧਾਉਣਾ ਬਹੁਤ ਮਹੱਤਵਪੂਰਨ ਹੈ। 45 ਤੋਂ 74 ਸਾਲ ਦੀ ਉਮਰ ਵਾਲੇ ਹਰ ਵਿਅਕਤੀ ਨੂੰ, ਜਿਸ ਵਿੱਚ ਪੰਜਾਬੀ ਭਾਈਚਾਰੇ ਦੇ ਲੋਕ ਵੀ ਸ਼ਾਮਲ ਹਨ, ਬਾਊਲ ਸਕ੍ਰੀਨਿੰਗ ਟੈਸਟ ਕਰਵਾਉਣਾ ਲਾਜ਼ਮੀ ਹੈ। ਸ਼ਾਇਦ ਤੁਹਾਨੂੰ ਕੋਈ ਲੱਛਣ ਜਾਂ ਸੰਕੇਤ ਨਾ ਹੋਣ ਅਤੇ ਤੁਸੀਂ ਆਪਣੇ ਆਪ ਨੂੰ ਸਿਹਤਮੰਦ ਮਹਿਸੂਸ ਕਰ ਰਹੇ ਹੋਵੋ, ਫਿਰ ਵੀ ਤੁਹਾਨੂੰ ਬਾਊਲ ਕੈਂਸਰ ਹੋਇਆ ਹੋ ਸਕਦਾ ਹੈ। ਇਹ ਕੈਂਸਰ ਸਕ੍ਰੀਨਿੰਗ ਟੈਸਟ ਤੁਹਾਡੀ ਜਾਨ ਬਚਾ ਸਕਦਾ ਹੈ। ਸਾਨੂੰ ਪਤਾ ਹੈ ਕਿ ਕੁੱਝ ਲੋਕਾਂ ਨੂੰ ਸ਼ਾਇਦ ਆਪਣੇ ਬਾਊਲ ਕੈਂਸਰ ਹੋਣ ਦੇ ਖ਼ਤਰੇ ਬਾਰੇ ਜਾਣਕਾਰੀ ਨਾ ਹੋਵੇ, ਪਰ ਅਫ਼ਸੋਸ ਦੀ ਗੱਲ ਹੈ ਕਿ ਇਹ ਬਿਮਾਰੀ ਕਿਸੇ ਨੂੰ ਵੀ ਹੋ ਸਕਦੀ ਹੈ, ਭਾਵੇਂ ਤੁਸੀਂ ਕਿੱਥੋਂ ਵੀ ਆਏ ਹੋ ਜਾਂ ਤੁਹਾਡੇ ਪਰਿਵਾਰ ਵਿੱਚ ਪਹਿਲਾਂ ਕਿਸੇ ਨੂੰ ਕੈਂਸਰ ਹੋਇਆ ਹੋਵੇ ਜਾਂ ਨਾ ਹੋਇਆ ਹੋਵੇ।”

ਆਸਟ੍ਰੇਲੀਆ ਵਿੱਚ 50 ਤੋਂ 74 ਸਾਲ ਦੀ ਉਮਰ ਦੇ ਲੋਕਾਂ ਨੂੰ ਨੈਸ਼ਨਲ ਬਾਊਲ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ ਵੱਲੋਂ ਹਰ ਦੋ ਸਾਲ ਬਾਅਦ ਡਾਕ ਰਾਹੀਂ ਮੁਫ਼ਤ ਇੱਕ ਬਾਊਲ ਸਕ੍ਰੀਨਿੰਗ ਟੈਸਟ ਭੇਜਿਆ ਜਾਂਦਾ ਹੈ। 45 ਤੋਂ 49 ਸਾਲ ਦੀ ਉਮਰ ਵਾਲੇ ਲੋਕ ਆਪਣੀ ਪਹਿਲੀ ਬਾਊਲ ਸਕ੍ਰੀਨਿੰਗ ਕਿੱਟ ਡਾਕ ਰਾਹੀਂ ਮੰਗਵਾਉਣ ਦੀ ਬੇਨਤੀ ਨੈਸ਼ਨਲ ਕੈਂਸਰ ਸਕ੍ਰੀਨਿੰਗ ਰਜਿਸਟਰ ਦੀ ਵੈੱਬਸਾਈਟ ਰਾਹੀਂ ਜਾਂ 1800 627 701 ‘ਤੇ ਫ਼ੋਨ ਕਰਕੇ ਕਰ ਸਕਦੇ ਹਨ। 45 ਤੋਂ 74 ਸਾਲ ਦੀ ਉਮਰ ਦੇ ਸਾਰੇ ਯੋਗ ਵਿਅਕਤੀ ਆਪਣੇ ਡਾਕਟਰ ਨੂੰ ਮੁਫ਼ਤ ਟੈਸਟ ਕਿੱਟ ਲੈਣ ਬਾਰੇ ਪੁੱਛ ਸਕਦੇ ਹਨ। ਇਹ ਟੈਸਟ ਝੱਟਪੱਟ ਹੋਣ ਵਾਲਾ, ਸਾਫ਼-ਸੁਥਰਾ ਅਤੇ ਕਰਨ ਵਿੱਚ ਆਸਾਨ ਹੈ, ਅਤੇ ਇਸਨੂੰ ਕਰਨ ਨਾਲ ਤੁਹਾਡੀ ਜਾਨ ਬਚ ਸਕਦੀ ਹੈ।

ਪੰਜਾਬੀ ਬੋਲਣ ਵਾਲੇ ਭਾਈਚਾਰੇ ਲਈ ਤਿਆਰ ਕੀਤੀ ਗਈ ਬਾਊਲ ਸਕ੍ਰੀਨਿੰਗ ਬਾਰੇ ਵਧੇਰੇ ਜਾਣਕਾਰੀ ਲਈ ਇਸ ਵੈੱਬਸਾਈਟ ‘ਤੇ ਜਾਓ।

Related posts

ਮਿਡਲ-ਈਸਟ ਤੋਂ ਪਹਿਲੀ ਫਲਾਈਟ ਆਸਟ੍ਰੇਲੀਆ ਪੁੱਜੀ : ਏਅਰਸਪੇਸ ਬੰਦ ਦੌਰਾਨ ਸੌਖਾ ਨਹੀਂ ਇੱਕ ਥਾਂ ਤੋਂ ਦੂਜੀ ਥਾਂ ਜਾਣਾ !

admin

ਸਿੱਖ ਇਸ ਗੱਲ ਦਾ ਤਹੱਈਆ ਕਰਨ ਕਿ ਕੋਈ ਵੀ ਬੱਚਾ ਸਿੱਖਿਆ ਤੋਂ ਵਾਂਝਾ ਨਾ ਰਹੇ – ਜਥੇਦਾਰ ਕੁਲਦੀਪ ਸਿੰਘ ਗੜਗੱਜ

admin

ਬੇਕੀ ਡਿਕਿਨਸਨ ਨੇ ‘2026 ਦਾ ਵਿਕਟੋਰੀਅਨ ਐਗਰੀਫਿਊਚਰਜ਼ ਰੂਰਲ ਵੋਮੈਨਜ਼ ਐਵਾਰਡ’ ਜਿੱਤਿਆ

admin