ਨਵੀਂ ਦਿੱਲੀ – ਭਾਰਤ ਦੀ ਰਾਜਧਾਨੀ ਦਿੱਲੀ ’ਚ ਵੀਰਵਾਰ ਨੂੰ ਆਸਟ੍ਰੇਲਿਆਈ ਦੂਤਘਰ ਦੇ ਬਾਹਰ ਕਈ ਅਫਗਾਨ ਨਾਗਰਿਕ ਇਕੱਠੇ ਹੋ ਗਏ। ਮਾਮਲੇ ’ਤੇ ਗੱਲ ਕਰਦੇ ਹੋਏ ਇਕ ਅਫਗਾਨ ਨਾਗਰਿਕ ਸੈਅਦ ਅਬਦੁੱਲਾ ਨੇ ਦੱਸਿਆ, ਮੈਂ ਸੁਣਿਆ ਹੈ ਕਿ ਆਸਟ੍ਰੇਲਿਆਈ ਸਰਕਾਰ ਨੇ ਸ਼ਰਨਾਰਥੀਆਂ ਨੂੰ ਸਵੀਕਾਰ ਕਰਨ ਤੇ ਉਨ੍ਹਾਂ ਨੂੰ ਇਮੀਗ੍ਰੇਸ਼ਨ ਵੀਜ਼ਾ ਦੇਣ ਦਾ ਐਲਾਨ ਕੀਤਾ ਹੈ, ਪਰ ਇੱਥੇ ਦਾ ਦੂਤਘਰ ਸਾਨੂੰ ਕੋਈ ਸਪਸ਼ਟ ਜਵਾਬ ਨਹੀਂ ਦੇ ਰਿਹਾ ਹੈ। ਮੈਂ ਨਹੀਂ ਪਤਾ ਕੀ ਕਰਨਾ ਹੈ।
ਅਫਗਾਨ ਨਾਗਰਿਕ ਨੇ ਕਿਹਾ, ‘ਅਸੀਂ ਸੁਣਿਆ ਹੈ ਕਿ ਆਸਟ੍ਰੇਲਿਆਈ ਦੂਤਘਰ ਅਫਗਾਨ ਨਾਗਰਿਕਾਂ ਨੂੰ 3000 ਵੀਜ਼ਾ ਦੇ ਰਿਹਾ ਹੈ। ਜਦ ਅਸੀਂ ਇੱਥੇ ਆਏ ਤਾਂ ਉਨ੍ਹਾਂ ਨੇ ਸਾਨੂੰ ਇਕ ਫਾਰਮ ਦਿੱਤਾ, ਜਿਸ ’ਚ ਕਿਹਾ ਗਿਆ ਹੈ ਕਿ ਅਸੀਂ ਪਹਿਲਾਂ ਯੂਐੱਨਐੱਚਸੀਆਰ ਨੂੰ ਇਕ ਈਮੇਲ ਭੇਜਣੀ ਪਵੇਗੀ ਜੋ ਸਾਨੂੰ ਵੀਜ਼ੇ ਲਈ ਦੂਤਘਰ ਦੇ ਕੋਲ ਭੇਜਿਆ, ਪਰ ਯੂਐੱਨਐੱਚਸੀਆਰ ਦਫ਼ਤਰ ਕੋਈ ਜਵਾਬ ਨਹੀਂ ਦਿੰਦਾ।
ਦਿੱਲੀ ’ਚ ਅਮਰੀਕੀ ਦੂਤਘਰ ਦੇ ਬਾਹਰ ਵੀ ਅਫਗਾਨ ਜਮ੍ਹਾਂ ਹੋਏ ਹਨ। ਇਕ ਅਫਗਾਨ ਨਾਗਰਿਕ ਨੇ ਕਿਹਾ, ਤਾਲਿਬਾਨ ਦੇ ਸੱਤਾ ’ਚ ਆਉਣ ਤੋਂ ਬਾਅਦ ਮੇਰਾ ਪਰਿਵਾਰ ਘਰ ਵਾਪਸ ਆ ਗਿਆ ਹੈ। ਅਸੀਂ ਭਾਰਤ ਤੇ ਅਮਰੀਕਾ ਤੋਂ ਸਮਰਥਨ ਦੀ ਬੇਨਤੀ ਕਰਦੇ ਹਾਂ। ਸਾਡੇ ਇੱਥੇ ਕੋਈ ਨੌਕਰੀ ਨਹੀਂ ਹੈ ਤੇ ਅਸੀਂ ਆਰਥਿਕ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਾਂ।