NewsBreaking NewsIndia

ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਵੱਡੀ ਰਾਹਤ, ਹਾਈ ਕੋਰਟ ਨੇ ਹੇਠਲੀ ਅਦਾਲਤ ਨੂੰ ਦਿੱਤੇ ਤੁਰੰਤ ਰਿਹਾਅ ਕਰਨ ਦੇ ਹੁਕਮ

ਚੰਡੀਗੜ੍ਹ – ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਵੱਡੀ ਰਾਹਤ ਦਿੱਤੀ ਹੈ। ਹਾਈ ਕੋਰਟ ਨੇ ਸੈਣੀ ਨੂੰ ਤੁਰੰਤ ਰਿਹਾਅ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਸੈਣੀ ਨੂੰ ਬੁੱਧਵਾਰ ਦੇਰ ਰਾਤ ਵਿਜੀਲੈਂਸ ਨੇ ਜ਼ਮੀਨ ਘੁਟਾਲੇ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਸੀ।
ਇਸ ਤੋਂ ਬਾਅਦ ਉਨ੍ਹਾਂ ਦੇ ਵਕੀਲਾਂ ਨੇ ਇਸ ਖ਼ਿਲਾਫ਼ ਵੀਰਵਾਰ ਸਵੇਰੇ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਅਤੇ ਇਸ ’ਤੇ ਤੁਰੰਤ ਸੁਣਵਾਈ ਦੀ ਅਪੀਲ ਕੀਤੀ। ਇਸ ਤੋਂ ਬਾਅਦ ਹਾਈ ਕੋਰਟ ਨੇ ਸਵੇਰੇ ਸੁਣਵਾਈ ਕੀਤਅ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ। ਇਸ ਤੋਂ ਬਾਅਦ ਅੱਜ ਹੀ ਤਿੰਨ ਵਜੇ ਦੁਬਾਰਾ ਸੁਣਵਾਈ ਦਾ ਸਮਾਂ ਤੈਅ ਕੀਤਾ। ਬਹਿਸ ਤੋਂ ਬਾਅਦ ਹਾਈ ਕੋਰਟ ਨੇ ਸੈਣੀ ਨੂੰ ਰਿਹਾਅ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ।

Related posts

ਆਪ ਨੇਤਾ ਅਮਾਨਤੁੱਲਾ ਖਾਨ ਨੂੰ ਮਿਲੀ ਰਾਹਤ, ਕੋਰਟ ਨੇ ਦਿੱਤੇ ਰਿਹਾਈ ਦੇ ਹੁਕਮ

Bunty

ਬੀਐਸਐਫ ਦੀ ਪਹਿਲੀ ਮਹਿਲਾ ਟੀਮ ਨੇ ‘ਮਿਸ਼ਨ ਵੰਦੇ ਮਾਤਰਮ’ ਦੇ ਤਹਿਤ ਮਾਊਂਟ ਐਵਰੈਸਟ ਨੂੰ ਸਰ ਕੀਤਾ

admin

ਲੁਕਆਊਟ ਨੋਟਿਸ ਤੋਂ ਪਹਿਲਾਂ ਜਾਂ ਫ਼ਰਜ਼ੀ ਪਾਸਪੋਰਟ ਨਾਲ ਦੇਸ਼ ਛੱਡ ਗਏ ਪਰਮਬੀਰ

Bunty