NewsBreaking NewsIndiaLatest News

ਟੀਕਾਕਰਨ ਦੀ ਤੇਜ਼ ਰਫ਼ਤਾਰ, ਸਿਰਫ਼ 19 ਦਿਨ ’ਚ ਲਗਾਈ ਗਈ 10 ਕਰੋੜ ਡੋਜ਼ : ਸਿਹਤ ਮੰਤਰੀ

ਨਵੀਂ ਦਿੱਲੀ – ਭਾਰਤ ’ਚ ਤੇਜ਼ੀ ਨਾਲ ਕੋਰੋਨਾ ਖ਼ਿਲਾਫ਼ ਵੈਕਸੀਨੇਸ਼ਨ ਕੀਤਾ ਜਾ ਰਿਹਾ ਹੈ। ਸ਼ੁਰੂ ’ਚ ਦੇਸ਼ ’ਚ ਘੱਟ ਰਫ਼ਤਾਰ ਨਾਲ ਟੀਕੇ ਲੱਗੇ ਸਨ ਪਰ ਹੁਣ ਕਾਫੀ ਤੇਜ਼ੀ ਨਾਲ ਟੀਕੇ ਲਗਾਏ ਜਾ ਰਹੇ ਹਨ। ਜੇ ਅਸੀਂ ਬੀਤੇ ਦਿਨਾਂ ਦੀ ਗੱਲ ਕਰੀਏ ਤਾਂ ਸਿਰਫ਼ 19 ਦਿਨਾਂ ’ਚ 10 ਕਰੋੜ ਡੋਜ਼ ਲਗਾਈ ਗਈ ਹੈ।

ਇਸ ਗੱਲ ਨੂੰ ਦੇਸ਼ ਦੇ ਸਿਹਤ ਮੰਤਰੀ ਮਨਸੁੱਖ ਮਾਂਡਵਿਆ ਨੇ ਟਵੀਟ ਕਰ ਕੇ ਦੱਸਿਆ। ਉਨ੍ਹਾਂ ਨੇ ਟਵੀਟ ’ਚ ਕਿਹਾ ਕਿ ਸਭ ਤੋਂ ਪਹਿਲਾਂ 10 ਕਰੋੜ ਟੀਕੇ ਲਗਾਉਣ ’ਚ 85 ਦਿਨ, 20 ਕਰੋੜ ’ਚ 45 ਦਿਨ, 30 ਕਰੋੜ ’ਚ 29 ਦਿਨ, 40 ਕਰੋੜ ’ਚ 40 ਦਿਨ, 50 ਕਰੋੜ ’ਚ 20 ਦਿਨ ਤੇ ਹੁਣ 60 ਕਰੋੜ ਟੀਕਾਕਰਨ ਪੂਰਾ ਕਰਨ ’ਚ ਸਿਰਫ਼ 19 ਦਿਨ ਲੱਗੇ। ਮੰਨਿਆ ਜਾ ਰਿਹਾ ਹੈ ਕਿ ਜਿਸ ਤੇਜ਼ ਰਫ਼ਤਾਰ ਨਾਲ ਟੀਕਾਕਰਨ ਹੋਵੇਗਾ, ਉਸ ਨਾਲ ਕੋਰੋਨਾ ਦੀ ਤੀਜੀ ਲਹਿਰ ਦੀ ਸੰਭਾਵਨਾ ਘੱਟ ਹੋਵੇਗੀ।

Related posts

ਗੁਜਰਾਤ-ਮਹਾਰਾਸ਼ਟਰ ਤੇ MP’ਚ ਬਾਰਿਸ਼ ਨੇ ਮਚਾਈ ਤਬਾਹੀ, ਹੁਣ ਤਕ 200 ਤੋਂ ਜ਼ਿਆਦਾ ਲੋਕਾਂ ਦੀ ਮੌਤ

Bunty

ਅਮਰੀਕਾ ‘ਚ ਭਾਰਤੀ ਮੂਲ ਦੇ ਸਾਬਕਾ CEO ਮਨੀਸ਼ ਲਛਵਾਨੀ ਧੋਖਾਧੜੀ ਦੇ ਮਾਮਲੇ ‘ਚ ਗ੍ਰਿਫਤਾਰ

Bunty

ਕਪਿਲ ਸਿੱਬਲ ਦੇ ਘਰ ‘ਚ G-23 ਨੇਤਾਵਾਂ ਦੀ ਬੈਠਕ, ਗਾਂਧੀ ਪਰਿਵਾਰ ਤੋਂ ਖੋਹਣਾ ਚਾਹੁੰਦੇ ਹਨ ਪਾਰਟੀ ਦਾ ਕੰਟਰੋਲ

Bunty