NewsBreaking NewsInternationalLatest News

ਪਾਕਿਸਤਾਨੀ ਮੰਤਰੀ ਸ਼ੇਖ ਰਾਸ਼ਿਦ ਦਾ ਤਾਲਿਬਾਨ ਪ੍ਰੇਮ ਜੱਗਜਾਹਿਰ

ਇਸਲਾਮਾਬਾਦ – ਪਾਕਿਸਤਾਨ ਦਾ ਇਕ ਵਾਰ ਮੁੜ ਤਾਲਿਬਾਨ ਪ੍ਰੇਮ ਜੱਗਜਾਹਿਰ ਹੋਇਆ ਹੈ। ਪਾਕਿਸਤਾਨੀ ਮੰਤਰੀ ਸ਼ੇਖ ਰਾਸ਼ਿਦ ਨੇ ਤਾਲਿਬਾਨ ਨੂੰ ਲੈ ਕੇ ਆਪਣਾ ਪਿਆਰ ਦਿਖਾਇਆ ਹੈ। ਸ਼ੇਖ ਰਾਸ਼ਿਦ ਦਾ ਕਹਿਣਾ ਹੈ ਕਿ ਤਾਲਿਬਾਨ ਦੀ ਸਰਕਾਰ ਅਫਗਾਨਿਸਤਾਨ ਨੂੰ ਚਲਾਉਣ ਲਈ ਸਮਾਂ ਦਿੱਤਾ ਜਾਣਾ ਚਾਹੀਦਾ। ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਨੇ ਕਿਹਾ ਕਿ ਤਾਲਿਬਾਨ ਨੂੰ ਸਰਕਾਰ ਬਣਾਉਣ ਤੇ ਆਪਣੇ ਦੇਸ਼ ਦੇ ਮਾਮਲਿਆਂ ਨੂੰ ਚਲਾਉਣ ਲਈ ਸਮਾਂ ਦਿੱਤਾ ਜਾਣਾ ਚਾਹੀਦਾ। ਪਾਕਿਸਤਾਨ ਅਖਬਾਰ ਡਾਨ ਦੀ ਰਿਪੋਰਟ ਮੁਤਾਬਿਕ, ਉਨ੍ਹਾਂ ਨੇ ਵੀਰਵਾਰ ਨੂੰ ਇਸਲਾਮਾਬਾਦ ‘ਚ ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ ਫਿਲਿਪੋ ਗ੍ਰਾਂਡੀ ਨਾਲ ਇਕ ਬੈਠਕ ਦੌਰਾਨ ਇਹ ਟਿੱਪਣੀ ਕੀਤੀ।ਇਸ ਹਫ਼ਤੇ ਦੀ ਸ਼ੁਰੂਆਤ ‘ਚ ਗ੍ਰੈਂਡੀ ਨੇ ਦੇਸ਼ ਦੇ ਅੰਦਰ ਅਫਗਾਨਾਂ ‘ਤੇ ਵਿਦੇਸ਼ ਭੱਜ ਰਹੇ ਸ਼ਰਨਾਰਥੀਆਂ ਲਈ ਤਤਕਾਲ ਤੇ ਨਿਰੰਤਰ ਸਮਰਥਨ ਦੀ ਅਪੀਲ ਕੀਤੀ ਸੀ। ਬੁੱਧਵਾਰ ਨੂੰ ਅਫਗਾਨਿਸਤਾਨ ਦੀ ਆਪਣੀ ਤਿੰਨ ਦਿਨੀਂ ਯਾਤਰਾ ਦੇ ਸਮਾਪਤ ਤੋਂ ਬਾਅਦ ਗ੍ਰੈਂਡੀ ਨੇ ਕਿਹਾ ਕਿ ਅਫਗਾਨਿਸਤਾਨ ‘ਚ ਮਨੁੱਖੀ ਸਥਿਤੀ ਨਿਰਾਸ਼ਾਜਨਕ ਬਣੀ ਹੋਈ ਹੈ। ਇਸ ਰਿਪੋਰਟ ‘ਚ ਅੱਗੇ ਕਿਹਾ ਗਿਆ ਹੈ ਕਿ ਬੈਠਕ ਦੌਰਾਨ ਅਫਗਾਨਿਸਤਾਨ ਤੋਂ ਸ਼ਰਨਾਰਥੀਆਂ ਨੂੰ ਵਾਪਸੀ ਤੇ ਅਫਗਾਨ ਨਾਗਰਿਕਾਂ ਲਈ ਮਾਨਵਤਾਵਾਦੀ ਸਹਾਇਤਾ ਨਾਲ ਸਬੰਧਤ ਮਾਮਲਿਆਂ ‘ਤੇ ਚਰਚਾ ਕੀਤੀ ਗਈ।ਤਾਲਿਬਾਨ ਨੇ ਪਿਛਲੇ ਹਫ਼ਤੇ ਅਫਗਾਨਿਸਤਾਨ ‘ਚ ਅੰਤਰਿਮ ਇਸਲਾਮਿਕ ਸਰਕਾਰ ਦਾ ਗਠਨ ਕੀਤਾ। ਇਸ ਨਵੀਂ ਤਾਲਿਬਾਨੀ ਸਰਕਾਰ ‘ਚ ਕੱਟੜਪੰਥੀਆਂ ਨੂੰ ਨਿਯੁਕਤ ਕੀਤਾ ਗਿਆ, ਜਿਨ੍ਹਾਂ ਨੇ ਅਮਰੀਕਾ ਦੀ ਅਗਵਾਈ ਵਾਲੇ ਫੌਜੀ ਗਠਜੋੜ ਖ਼ਿਲਾਫ਼ 20 ਸਾਲ ਦੀ ਲੜਾਈ ਦੀ ਦੇਖ-ਰੇਖ ਕੀਤੀ। ਕਈ ਮਾਹਰਾਂ ਦਾ ਮੰਨਣਾ ਹੈ ਕਿ ਅਫਗਾਨਿਸਤਾਨ ਤੇ ਤਾਲਿਬਾਨ ਦੇ ਕਬਜ਼ੇ ਦੇ ਪਿੱਛੇ ਪਾਕਿਸਤਾਨ ਹੈ ਤੇ ਉਹ ਹਰ ਸੰਭਵ ਮੋਰਚਿਆਂ ਤੇ ਤਾਲਿਬਾਨ ਦੀ ਮਦਦ ਕਰਦਾ ਰਿਹਾ ਹੈ। ਹਾਲਾਂਕਿ, ਅੰਤਰਰਾਸ਼ਟਰੀ ਭਾਈਚਾਰੇ ਨੇ ਅਫਗਾਨਿਸਤਾਨ ਲਈ ਮਾਨੀਅ ਮਦਦ ਤੇਜ਼ ਕਰ ਦਿੱਤੀ ਹੈ ਪਰ ਹੁਣ ਤਕ ਕਿਸੇ ਵੀ ਦੇਸ਼ ਨੇ ਤਾਲਿਬਾਨ ਸਰਕਾਰ ਨੂੰ ਮਾਨਤਾ ਨਹੀਂ ਦਿੱਤੀ ਹੈ।

Related posts

ਪ੍ਰਧਾਨ ਮੰਤਰੀ ਮੋਦੀ ਵਲੋਂ ਵੀਅਤਨਾਮ ਦੇ ਰਾਸ਼ਟਰਪਤੀ ਟੋ ਲਾਮ ਦਾ ਸਵਾਗਤ ਕੀਤਾ

admin

ਅਮਰੀਕਨ ਫੌਜ ਦਾ ਕੇਸੀ-135 ਸਟ੍ਰੈਟੋਟੈਂਕਰ ਜਹਾਜ਼ ਕਤਰ ਦੇ ਉੱਪਰੋਂ ਗਾਇਬ

admin

ਅਮਰੀਕਾ ਵਲੋਂ ਹੋਰਮੁਜ਼ ਜਲਡਮਰੂ ਵਿੱਚ ‘ਪ੍ਰੋਜੈਕਟ ਫ੍ਰੀਡਮ’ ਦੀ ਸ਼ੁਰੂਆਤ

admin