Australia & New Zealand

ਆਸਟ੍ਰੇਲੀਆ ‘ਚ ਘੜੀਆਂ ਇਕ ਘੰਟਾ ਅੱਗੇ ਹੋ ਗਈਆਂ !

ਮੈਲਬੌਰਨ – ਆਸਟ੍ਰੇਲੀਆ ਦੇ ਕਈ ਸੂਬਿਆਂ ‘ਚ ‘ਡੇ ਲਾਈਟ ਸੇਵਿੰਗ’ ਨਿਯਮ ਤਹਿਤ ਐਤਵਾਰ 3 ਅਕਤੂਬਰ ਸਵੇਰੇ 2 ਵਜੇ ਤੋਂ ਘੜੀਆਂ ਆਪਣੇ ਨਿਰਧਾਰਤ ਸਮੇਂ ਤੋ ਮੁੜ ਇਕ ਘੰਟਾ ਅੱਗੇ ਹੋ ਗਈਆਂ ਹਨ। ਇਹ ਸਮਾਂ ਤਬਦੀਲੀ ਇੱਥੋਂ ਦੇ ਸੂਬਿਆਂ ਨਿਊ ਸਾਊਥ ਵੇਲਜ਼, ਵਿਕਟੋਰੀਆ, ਆਸਟ੍ਰੇਲਅੀਨ ਕੈਪੀਟਲ ਟੈਰੀਟਰੀ, ਤਸਮਾਨੀਆ ਤੇ ਸਾੳੇੂਥ ਆਸਟ੍ਰੇਲੀਆ ‘ਚ ਹੋਵੇਗੀ ਤੇ ਬਾਕੀ ਸੂਬਿਆਂ ਨਾਰਦਰਨ ਟੈਰੀਟਰੀ, ਕੁਈਨਜ਼ਲੈਂਡ ਤੇ ਵੈਸਟਰਨ ਆਸਟ੍ਰੇਲੀਆ ‘ਚ ਇਹ ਸਮਾਂ ਤਬਦੀਲੀ ਨਹੀਂ ਹੋਵੇਗੀ। ਹਰ ਸਾਲ ਆਸਟ੍ਰੇਲੀਆ ਦੇ ਇਨ੍ਹਾਂ ਸੂਬਿਆਂ ‘ਚ ਅਪ੍ਰੈਲ ਮਹੀਨੇ ਦੇ ਪਹਿਲੇ ਐਤਵਾਰ ਨੂੰ ਘੜੀਆਂ ਇਕ ਘੰਟਾ ਪਿੱਛੇ ਹੋ ਜਾਂਦੀਆਂ ਹਨ ਤੇ ਅਕਤੂਬਰ ਮਹੀਨੇ ਦੇ ਪਹਿਲੇ ਐਤਵਾਰ ਤੋਂ ਮੁੜ ਇਕ ਘੰਟੇ ਲਈ ਅੱਗੇ ਹੋ ਜਾਦੀਆਂ ਹਨ। ਇਹ ਤਬਦੀਲੀ ਸੂਰਜੀ ਰੌਸ਼ਨੀ ਦੀ ਵੱਧ ਵਰਤੋਂ ਤੇ ਬਿਜਲੀ ਦੀ ਬਚਤ ਕਰਨ ਲਈ ਕੀਤੀ ਜਾਂਦੀ ਹੈ। ਸਮਾਂ ਤਬਦੀਲੀ ਨਾਲ ਭਾਰਤੀ ਸਮੇਂ ਦੇ ਨਾਲ ਕਰੀਬ ਸਾਢੇ ਪੰਜ ਘੰਟੇ ਦਾ ਫ਼ਰਕ ਰਹਿ ਜਾਵੇਗਾ। ਬਿਜਲੀ ਬਚਤ ਕਰਨ ਦਾ ਇਹ ਸੁਝਾਅ ਬੈਂਜਾਮਿਨ ਫਰੈਂਕਲਿਨ ਨੇ ਦਿੱਤਾ ਸੀ ਜੋ ਅੱਜ ਵੀ ਬਿਜਲੀ ਦੀ ਬਚਤ ਦੇ ਲਈ ਸਹਾਈ ਹੋ ਰਿਹਾ ਹੈ।

Related posts

ਸਿਡਨੀ ਓਪੇਰਾ ਹਾਊਸ ਭਾਰਤੀ ਝੰਡੇ ਦੇ ਰੰਗਾਂ ਵਿੱਚ ਰੰਗਿਆ ਗਿਆ !

admin

ਇਸ ਗਰਮੀਆਂ ਵਿੱਚ ਪ੍ਰੀਵਾਰਾਂ ਲਈ ਮਜ਼ੇਦਾਰ ਅਤੇ ਮੁਫ਼ਤ ਗਤੀਵਿਧੀਆਂ !

admin

Game-changer for women in sport: modern, inclusive facilities underway at Mark Taylor Oval

admin