Punjab

ਜਥੇਦਾਰ ਸੇਵਾ ਸਿੰਘ ਸੇਖਵਾਂ ਨਹੀਂ ਰਹੇ

ਚੰਡੀਗੜ੍ਹ – ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਲੰਮਾ ਸਮਾਂ ਜੁੜੇ ਰਹੇ ਜਥੇਦਾਰ ਸੇਵਾ ਸਿੰਘ ਜੋ ਹੁਣ ਆਮ ਆਦਮੀ ਪਾਰਟੀ ਨਾਲ ਜੁੜ ਗਏ ਸਨ, ਅੱਜ ਦੇਰ ਸ਼ਾਮ ਸਵਾਸ ਤਿਆਗ ਗਏ ਹਨ । ਉਨ੍ਹਾਂ ਦੇ ਬੇਟੇ ਜਗਰੂਪ ਸਿੰਘ ਸੇਖਵਾਂ ਨੇ ਇਹ ਖ਼ਬਰ ਆਪਣੇ ਫੇਸਬੁੱਕ ਅਕਾਊਂਟ ‘ਤੇ ਸਾਂਝੀ ਕੀਤੀ ਹੈ।*ਕਰਨੈਲ ਸਿੰਘ ਪੀਰਮੁਹੰਮਦ ਵੱਲੋ ਜਥੇਦਾਰ ਸੇਵਾ ਸਿੰਘ ਸੇਖਵਾ ਦੇ ਵਿਛੌੜੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ*  ਸ੍ਰੌਮਣੀ ਅਕਾਲੀ ਦਲ ਸੰਯੁਕਤ ਦੇ ਜਨਰਲ ਸਕੱਤਰ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਸ੍ਰ ਕਰਨੈਲ ਸਿੰਘ ਪੀਰਮੁਹੰਮਦ , ਗਗਨਦੀਪ ਸਿੰਘ ਰਿਆੜ ਵਰਕਿੰਗ ਕਮੇਟੀ ਮੈਂਬਰ, ਸੁਖਵਿੰਦਰ ਸਿੰਘ ਪਾਹੜਾ, ਕੰਵਲਜੀਤ ਸਿੰਘ ਬਿੱਟਾ, ਸਰਬਜੀਤ ਸਿੰਘ ਸੈਮਪੀ ਜ਼ਿਲ੍ਹਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਸ਼ਹਿਰੀ ਪ੍ਰਧਾਨ ਬਟਾਲਾ  ਲਵਪ੍ਰੀਤ ਸਿੰਘ ਲਵਲੀ, ਨੇ ਬੀਤੇ ਦਿਨੀ  ਆਮ ਆਦਮੀ ਪਾਰਟੀ ਵਿੱਚ ਸਾਮਲ ਹੋਏ ਟਕਸਾਲੀ ਅਕਾਲੀ ਆਗੂ ਜਥੇਦਾਰ ਸੇਵਾ ਸਿੰਘ ਸੇਖਵਾ ਦੇ ਸਦੀਵੀ ਵਿਛੋੜੇ ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆ ਉਹਨਾ ਦੇ ਸਪੁੱਤਰ ਐਡਵੋਕੇਟ ਜਗਰੂਪ ਸਿੰਘ ਸੇਖਵਾ ਤੇ ਸਮੁੱਚੇ ਸੇਖਵਾ ਪਰਿਵਾਰ ਨਾਲ ਗਹਿਰੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ । ਸ੍ ਕਰਨੈਲ ਸਿੰਘ ਪੀਰਮੁਹੰਮਦ ਨੇ ਸੇਖਵਾ ਨੂੰ ਯਾਦ ਕਰਦਿਆ ਕਿਹਾ ਕਿ ਉਹ ਨੇਕ ਇਨਸਾਨ ਸਨ ਪਰ ਰਾਜਨੀਤਕ ਤੌਰ ਤੇ ਉਹਨਾ ਨੇ ਸਾਡੇ ਨਾਲੋ ਆਪਣਾ ਰਸਤਾ ਅਲੱਗ ਕਰ ਲਿਆ ਸੀ ਪਰ ਉਹਨਾ ਨਾਲ ਲੰਮਾ ਸਮਾ ਵਿਚਰਨ ਦਾ ਮੌਕਾ ਮਿਲਿਆ ਉਹ ਮਿਲਾਪੜੇ ਸੁਭਾਅ ਵਾਲੇ ਆਗੂ ਸਨ । ਅਕਾਲ ਪੁਰਖ ਉਹਨਾ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸਣ।

Related posts

ਕੈਨੇਡਾ ਗਈ ਨਨਾਣ ਨੂੰ ਬਦਨਾਮ ਕਰਨ ਲਈ ਤਲਾਕਸ਼ੁਦਾ ਭਾਬੀ ਨੇ ਇੰਸਟਾਗ੍ਰਾਮ ‘ਤੇ ਫੇਕ ਆਈਡੀ ਬਣਾ ਕੇ ਕੀਤਾ ਇਹ ਗ਼ਲਤ ਕੰਮ

Bunty

ਪ੍ਰਤਾਪ ਸਿੰਘ ਰਾਣਾ ‘ਆਸ਼ਨ ਬਾਬਾ’ 23 ਅਗਸਤ ਤੋਂ ਜੰਤਰ-ਮੰਤਰ ‘ਤੇ ਮਰਨ ਵਰਤ ਰੱਖਣਗੇ

admin

ਮੁੱਖ ਮੰਤਰੀ ਵੱਲੋਂ ਸਰਕਾਰੀ ਅਧਿਕਾਰੀ ਨੂੰ ਪਰਾਲੀ ਸਾੜਨ ਲਈ ਮਜਬੂਰ ਕਰਨ ਵਾਲੀ ਭੀੜ ’ਤੇ ਐਫ.ਆਈ.ਆਰ. ਦਰਜ ਕਰਨ ਦੇ ਹੁਕਮ

Bunty