Sport

‘ਰੋਹਿਤ ਪਲੀਜ਼ ਭਾਰਤ-ਪਾਕਿ ਮੈਚ ਦੇ 2 ਟਿਕਟ ਦਿਵਾ ਦਿਓ’ , ਮੈਚ ਦੌਰਾਨ ਫੈਨ ਨੇ ਕੀਤੀ ਇਸ ਅੰਦਾਜ਼ ‘ਚ ਗੁਜ਼ਾਰਿਸ਼

ਨਵੀਂ ਦਿੱਲੀ – ਆਈਪੀਐੱਲ 2021  ਦੇ ਆਪਣੇ ਸਭ ਤੋਂ ਰੋਮਾਂਚਕ ਪੜਾਅ ਭਾਵ ਪਲੇਆਫ   ਵਿਚ ਪਹੁੰਚਣ ਦੇ ਬਾਵਜੂਦ, ਦੁਨੀਆ ਭਰ ਦੇ ਕ੍ਰਿਕਟ ਫੈਨਜ਼ ਦੀਆਂ ਨਜ਼ਰਾੰ ਇਸੇ ਮਹੀਨੇ ਤੋਂ ਸ਼ੁਰੂ ਹੋਣ ਵਾਲੇ ਟੀ20 ਵਿਸ਼ਵ ਕੱਪ   ‘ਤੇ ਹੈ। ਖਾਸ ਕਰ ਕੇ ਉਹ ਭਾਰਤੀ ਫੈਨਜ਼ ਜੋ ਇਸ ਸਮੇਂ ਯੂਏਈ ਵਿਚ ਆਪਣੀਆਂ ਮਨਪਸੰਦ ਆਈਪੀਐੱਲ ਟੀਮਾਂ ਦੀ ਹੌਸਲਾ ਅਫਜ਼ਾਈ ਕਰ ਰਹੀਆਂ ਹਨ। ਫੈਨਜ਼ ਨੂੰ ਸਭ ਤੋਂ ਜ਼ਿਆਦਾ ਇੰਤਜ਼ਾਰ ਭਾਰਤ-ਪਾਕਿਸਤਾਨ ਦੇ ਵਿਚਕਾਰ 24 ਅਕਤੂਬਰ ਨੂੰ ਦੁਬਾਈ ਵਿਚ ਹੋਣ ਵਾਲੇ ਹਾਈ ਵੋਲਟੇਜ਼ ਮੁਕਾਬੇਲ   ਦਾ ਹੈ। ਇਸ ਮੈਚ ਨੂੰ ਲੈ ਕੇ ਕ੍ਰਿਕਟ ਫੈਨਜ਼ ਵਿਚ ਕਿੰਨੀ ਦੀਵਾਨਗੀ ਹੈ, ਇਸ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਮੁਕਾਬਲੇ ਦੇ ਟਿਕਟ 333 ਗੁਣਾ ਤਕ ਮਹਿੰਗੇ ਵਿਕੇ ਹਨ। ਫੈਨਜ਼ ਨੇ ਸਭ ਤੋਂ ਮਹਿੰਗੇ ਟਿਕਟ ਖਰੀਦਣ ਲਈ 2 ਲੱਖ ਰੁਪਏ ਤਕ ਖ਼ਰਚ ਕਰ ਦਿੱਤੇ ਹਨ।

ਇਸ ਤੋਂ ਬਾਅਦ ਵੀ ਕੁਝ ਪ੍ਰਸ਼ੰਸਕਾਂ ਨੂੰ ਟਿਕਟ ਨਹੀਂ ਮਿਲ ਸਕੀ। ਅਜਿਹੇ ਹੀ ਇੱਕ ਪ੍ਰਸ਼ੰਸਕ ਨੇ ਸ਼ੁੱਕਰਵਾਰ ਨੂੰ ਮੁੰਬਈ ਇੰਡੀਅਨਜ਼ ਤੇ ਸਨਰਾਈਜ਼ਰਸ ਹੈਦਰਾਬਾਦ ਦੇ ਵਿਚ ਮੈਚ ਦੌਰਾਨ ਰੋਹਿਤ ਸ਼ਰਮਾ ਤੋਂ ਭਾਰਤ-ਪਾਕਿਸਤਾਨ ਮੈਚ ਦੇ ਲਈ ਟਿਕਟ ਲੈਣ ਦੀ ਮੰਗ ਕੀਤੀ। ਫੈਨ ਨੇ ਇਸ ਲਈ ਇੱਕ ਪੋਸਟਰ ਵੀ ਤਿਆਰ ਕੀਤਾ ਸੀ, ਜਿਸ ‘ਤੇ ਲਿਖਿਆ ਸੀ ਕਿ ਰੋਹਿਤ  ਮੈਚ ਦੇ ਦੋ ਟਿਕਟਾਂ ਦੀ ਜ਼ਰੂਰਤ ਹੈ। ਪਲੀਜ਼ ਦੋ ਟਿਕਟਾਂ ਦਵਾ ਦਿਓ। ਇਹ ਪੋਸਟਰ ਹੁਣ ਸੋਸ਼ਲ ਮੀਡੀਆ ‘ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

Related posts

ਆਪਣੇ ਕਰੀਅਰ ਦੇ ਆਖ਼ਰੀ ਮੁਕਾਬਲੇ ਤੋਂ ਪਹਿਲਾਂ ਭਾਵੁਕ ਹੋਈ ਭਾਰਤੀ ਗੇਂਦਬਾਜ਼ ਝੂਲਨ ਗੋਸਵਾਮੀ

Bunty

ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਤੋਂ ਬਾਅਦ ਰਵਿੰਦਰ ਜਡੇਜਾ ਨੇ ਵੀ ਅੰਤਰਰਾਸ਼ਟਰੀ ਟੀ-20 ਕ੍ਰਿਕਟ ਤੋਂ ਲਿਆ ਸੰਨਿਆਸ

Bunty

ਮੁੜ ਹੋਵੇਗੀ ਭਾਰਤ-ਆਸਟ੍ਰੇਲੀਆ ਵਿਚਾਲੇ ਟੱਕਰ ਆਸਟ੍ਰੇਲੀਆ ਖ਼ਿਲਾਫ਼ ਟੀ-20 ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ

Bunty