Punjab

ਸਿੰਘੂ ਬਾਰਡਰ ’ਤੇ ਹੋਏ ਕਤਲ ਦੇ ਮਾਮਲੇ ’ਚ ਇਕ ਹੋਰ ਗ੍ਰਿਫਤਾਰੀ

ਜੰਡਿਆਲਾ ਗੁਰੂ – ਜ਼ਿਲ੍ਹਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਅਧੀਨ ਆਉਂਦੇ ਪਿੰਡ ਅਮਰਕੋਟ ਤੋਂ ਨਰਾਇਣ ਸਿੰਘ ਨੇ ਸਿੰਘੂ ਬਾਰਡਰ ’ਤੇ ਹੋਏ ਅਣਮਨੁੱਖੀ ਕਤਲ ਦੇ ਸਬੰਧ ਵਿਚ ਆਪਣੀ ਗ੍ਰਿਫਤਾਰੀ ਦਿੱਤੀ ਹੈ। ਨਿਹੰਗ ਨਰਾਇਣ ਸਿੰਘ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਕੇ ਪੰਜਾਬ ਪੁਲਿਸ ਨੂੰ ਆਤਮਸਮਰਪਣ ਕੀਤਾ। ਇਸ ਮੌਕੇ ਵੱਡੇ ਪੱਧਰ ’ਤੇ ਨਿਹੰਗ ਨਰਾਇਣ ਸਿੰਘ ਦੇ ਸਮਰਥਕ ਮੌਜੂਦ ਸਨ।ਦੱਸ ਦੇਈਏ ਕਿ ਕੱਲ੍ਹ ਕਤਲ ਦੀ ਘਟਨਾ ਤੋਂ ਬਾਅਦ ਨਿਹੰਗ ਨਰਾਇਣ ਸਿੰਘ ਪਿੰਡ ਵਾਪਸ ਪਰਤ ਆਇਆ ਸੀ। ਹੁਣ ਦੇਖਣਾ ਇਹ ਹੈ ਕਿ ਕਦੋਂ ਪੰਜਾਬ ਪੁਲਿਸ ਇਸ ਦੂਜੇ ਦੋਸ਼ੀ ਨੂੰ ਦਿੱਲੀ ਪੁਲਿਸ ਹਵਾਲੇ ਕਰਦੀ ਹੈ।ਜ਼ਿਕਰਯੋਗ ਹੈ ਕਿ ਕੱਲ੍ਹ ਇਸ ਕਤਲ ਮਾਮਲੇ ਵਿਚ ਨਿਹੰਗ ਲਖਬੀਰ ਸਿੰਘ ਨੇ ਆਤਮ ਸਮਰਪਣ ਕੀਤਾ ਸੀ। ਅੱਜ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ 7 ਦਿਨਾਂ ਪੁਲਿਸ ਰਿਮਾਂਡ ਦਿੱਤੀ ਹੈ।ਅਦਾਲਤ ਵਿਚ ਜਦੋਂ ਮੀਡੀਆ ਨੇ ਮੁਲਜ਼ਮ ਲਖਬੀਰ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਸ ਨੇ ਗੁੱਸੇ ਵਿਚ ਆ ਕੇ ਦੁਰਵਿਹਾਰ ਕਰਨਾ ਸ਼ੁਰੂ ਕਰ ਦਿੱਤਾ। ਸਥਿਤੀ ਦੀ ਨਜ਼ਾਕਤ ਨੂੰ ਦੇਖਦੇ ਹੋਏ ਪੁਲਿਸ ਹਰਕਤ ਵਿਚ ਆ ਗਈ।

Related posts

ਪੰਜਾਬ ਪੈਂਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਫ਼ਗਵਾੜਾ ਦੇ ਭੱਟੀ ਪ੍ਰਧਾਨ ਅਤੇ ਕੌੜਾ ਜਨਰਲ ਸਕੱਤਰ ਦੂਜੀ ਵਾਰ ਚੁਣੇ ਗਏ

admin

ਪੰਜਾਬ ਦੇ ਸਾਬਕਾ CM ਚਰਨਜੀਤ ਸਿੰਘ ਚੰਨੀ ਵੀ ਵਿਜੀਲੈਂਸ ਦੇ ਰਾਡਾਰ ’ਤੇ, ਨਜ਼ਦੀਕੀਆਂ ਦੀ ਗ੍ਰਿਫ਼ਤਾਰੀ ਸੰਭਵ

Bunty

ਕੇਜਰੀਵਾਲ ਦੀ ਨਵੇਂ ਚੁਣੇ ਸਰਪੰਚਾਂ ਨੂੰ ਅਪੀਲ: ਪਿੰਡਾਂ ਵਿੱਚ ਵਿਕਾਸ ਕਾਰਜਾਂ ਲਈ ਪੈਸੇ ਦੀ ਸਮਝਦਾਰੀ ਤੇ ਪਾਰਦਰਸ਼ੀ ਤਰੀਕੇ ਨਾਲ ਵਰਤੋਂ ਯਕੀਨੀ ਬਣਾਉਣ ਲਈ ਗ੍ਰਾਮ ਸਭਾਵਾਂ ਦੇ ਇਜਲਾਸ ਹੋਣ

Bunty