ਨਵੀਂ ਦਿੱਲੀ – ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਦੇਸ਼ ‘ਚ 12 ਹਜ਼ਾਰ 830 ਨਵੇਂ ਕੋਰੋਨਾ ਦੇ ਮਾਮਲੇ ਦਰਜ ਹੋਏ ਹਨ, ਜਦਕਿ 446 ਲੋਕਾਂ ਦੀ ਮੌਤ ਹੋਈ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਜਾਰੀ ਕੀਤੇ ਤਾਜ਼ਾ ਅੰਕੜਿਆਂ ‘ਚ ਇਸ ਦੀ ਜਾਣਕਾਰੀ ਦਿੱਤੀ ਹੈ। ਨਾਲ ਹੀ ਦੱਸਿਆ ਹੈ ਕਿ ਇਸ ਜਾਨਲੇਵਾ ਵਾਇਰਸ ਨਾਲ 14,667 ਮਰੀਜ਼ ਠੀਕ ਵੀ ਹੋਏ ਹਨ। ਦੱਸ ਦਈਏ ਕਿ ਪਿਛਲੇ ਇਕ ਹਫ਼ਤੇ ਦੇ ਮਾਮਲਿਆਂ ‘ਚ ਉਤਾਰ-ਚੜ੍ਹਾਅ ਜਾਰੀ ਹਨ। ਹਾਲਾਂਕਿ ਹੁਣ ਕੋਰੋਨਾ ਦੇ ਮਾਮਲੇ ਪਹਿਲਾਂ ਨਾਲੋ ਘੱਟ ਹਨ। ਹੁਣ ਤਕ ਦੇਸ਼ ‘ਚ ਕੁੱਲ ਐਕਟਿਵ 3,36,55,842 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਇਸ ਦੇ ਨਾਲ ਹੀ ਮੌਤ ਦਾ ਅੰਕੜਾ 3,36,55,842 ਤਕ ਪਹੁੰਚ ਚੁੱਕਾ ਹੈ। ਵਰਤਮਾਨ ਵਿਚ ਕੇਰਲ ਭਾਰਤ ਦਾ ਅਜਿਹਾ ਰਾਜ ਹੈ ਜਿੱਥੋਂ ਸਭ ਤੋਂ ਵੱਧ ਕੋਰੋਨਾ ਦੇ ਮਾਮਲੇ ਦਰਜ ਕੀਤੇ ਜਾ ਰਹੇ ਹਨ। ਪਿਛਲੇ 24 ਘੰਟਿਆਂ ਵਿਚ ਭਾਰਤ ਵਿਚ 12,830 ਨਵੇਂ ਸੰਕਰਮਣ ਤੇ 446 ਮੌਤਾਂ ਵਿੱਚੋਂ, ਕੇਰਲ ਵਿਚ 7,427 ਨਵੇਂ ਕੇਸ ਤੇ 62 ਮੌਤਾਂ ਹੋਈਆਂ ਹਨ।