International

ਭਾਰਤੀ ਕਣਕ ਨੂੰ ਅਫ਼ਗਾਨਿਸਤਾਨ ਜਾਣ ਦਾ ਰਸਤਾ ਦੇ ਸਕਦੈ ਪਾਕਿ

ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਅਫਗਾਨਿਸਤਾਨ ਦੀ ਅਪੀਲ ‘ਤੇ ਵਿਚਾਰ ਕਰਨ ਲਈ ਤਿਆਰ ਹਨ, ਜਿਸ ‘ਚ ਉਸ ਨੇ ਪਾਕਿਸਤਾਨ ਰਾਹੀਂ ਭਾਰਤੀ ਕਣਕ ਦਰਾਮਦ ਕਰਨ ਦੀ ਇਜਾਜ਼ਤ ਮੰਗੀ ਹੈ। ਇਸ ਨਾਲ ਹੀ ਉਨ੍ਹਾਂ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਮਨੁੱਖੀ ਸੰਕਟ ਦਾ ਸਾਹਮਣਾ ਕਰ ਰਹੇ ਯੁੱਧ-ਗ੍ਰਸਤ ਦੇਸ਼ ਦੇ ਲੋਕਾਂ ਦੀ ਮਦਦ ਲਈ ਸਮੂਹਿਕ ਜ਼ਿੰਮੇਵਾਰੀ ਨਿਭਾਉਣ। ਇਮਰਾਨ ਦੀ ਇਹ ਟਿੱਪਣੀ ਅਫਗਾਨਿਸਤਾਨ ਦੇ ਕਾਰਜਕਾਰੀ ਵਿਦੇਸ਼ ਮੰਤਰੀ ਅਮੀਰ ਖਾਨ ਦੇ ਦੌਰੇ ਦੌਰਾਨ ਆਈ ਹੈ। ਮੁਤਕੀ ਆਪਣੇ ਪਹਿਲੇ ਵਿਦੇਸ਼ ਦੌਰੇ ‘ਤੇ ਪਾਕਿਸਤਾਨ ਆਏ ਹਨ। ਉਨ੍ਹਾਂ ਨਾਲ 20 ਮੈਂਬਰੀ ਉੱਚ ਪੱਧਰੀ ਵਫ਼ਦ ਵੀ ਸੀ। ਇਮਰਾਨ ਨੇ ਕਿਹਾ ਕਿ ਅਸੀਂ ਆਪਣੇ ਅਫਗਾਨ ਭਰਾਵਾਂ ਦੀ ਬੇਨਤੀ ‘ਤੇ ਵਿਚਾਰ ਕਰਾਂਗੇ, ਜਿਸ ‘ਚ ਉਨ੍ਹਾਂ ਨੇ ਭਾਰਤੀ ਕਣਕ ਨੂੰ ਪਾਕਿਸਤਾਨ ‘ਚੋਂ ਲੰਘਣ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਮਨੁੱਖੀ ਆਧਾਰ ‘ਤੇ ਵਿਸ਼ੇਸ਼ ਹਾਲਾਤਾਂ ‘ਚ ਇਸ ਬੇਨਤੀ ‘ਤੇ ਵਿਚਾਰ ਕਰਨ ਲਈ ਤਿਆਰ ਹੈ।

Related posts

ਇੰਡੋਨੇਸ਼ੀਆ ‘ਚ ਜਵਾਲਾਮੁਖੀ ਫਟਣ ਨਾਲ ਮੌਤਾਂ

admin

ਪ੍ਰਧਾਨ ਮੰਤਰੀ ਮੋਦੀ ਵਲੋਂ ਵੀਅਤਨਾਮ ਦੇ ਰਾਸ਼ਟਰਪਤੀ ਟੋ ਲਾਮ ਦਾ ਸਵਾਗਤ ਕੀਤਾ

admin

ਅਮਰੀਕਨ ਫੌਜ ਦਾ ਕੇਸੀ-135 ਸਟ੍ਰੈਟੋਟੈਂਕਰ ਜਹਾਜ਼ ਕਤਰ ਦੇ ਉੱਪਰੋਂ ਗਾਇਬ

admin