Sport

ਗੋਲਕੀਪਰ ਸਵਿਤਾ ਪੂਨੀਆ 18 ਮੈਂਬਰੀ ਭਾਰਤੀ ਹਾਕੀ ਟੀਮ ਦੀ ਸੰਭਾਲੇਗੀ ਕਮਾਨ

ਨਵੀਂ ਦਿੱਲੀ – ਕਪਤਾਨ ਰਾਣੀ ਰਾਮਪਾਲ ਨੂੰ ਅਗਲੇ ਮਹੀਨੇ ਹੋਣ ਵਾਲੀ ਮਹਿਲਾ ਹਾਕੀ ਏਸ਼ਿਆਈ ਚੈਂਪੀਅਨਜ਼ ਟਰਾਫੀ ਲਈ ਆਰਾਮ ਦਿੱਤਾ ਗਿਆ ਹੈ ਤੇ ਗੋਲਕੀਪਰ ਸਵਿਤਾ ਪੂਨੀਆ 18 ਮੈਂਬਰੀ ਭਾਰਤੀ ਟੀਮ ਦੀ ਕਮਾਨ ਸੰਭਾਲੇਗੀ। ਟੂਰਨਾਮੈਂਟ ਦੱਖਣੀ ਕੋਰੀਆ ਦੇ ਡੋਂਗਾਈ ਵਿਚ ਪੰਜ ਤੋਂ 12 ਦਸੰਬਰ ਤਕ ਖੇਡਿਆ ਜਾਵੇਗਾ।ਭਾਰਤ ਨੇ ਪਹਿਲੇ ਹੀ ਦਿਨ ਮੁਹਿੰਮ ਦੀ ਸ਼ੁਰੂਆਤ ਕਰਨੀ ਹੈ। ਟੂਰਨਾਮੈਂਟ ਵਿਚ ਚੀਨ, ਕੋਰੀਆ, ਜਾਪਾਨ, ਥਾਈਲੈਂਡ, ਮਲੇਸ਼ੀਆ ਵੀ ਹਿੱਸਾ ਲੈ ਰਹੇ ਹਨ। ਇਸ ਸਾਲ ਐੱਫਆਈਐੱਚ ਦੀ ਸਰਬੋਤਮ ਗੋਲਕੀਪਰ ਚੁਣੀ ਗਈ ਸਵਿਤਾ ਟੂਰਨਾਮੈਂਟ ਵਿਚ ਕਪਤਾਨੀ ਕਰੇਗੀ। ਡਿਫੈਂਡਰ ਦੀਪ ਗ੍ਰੇਸ ਇੱਕਾ ਉੱਪ ਕਪਤਾਨ ਹੋਵੇਗੀ। ਟੋਕੀਓ ਓਲੰਪਿਕ ਖੇਡਣ ਵਾਲੀ ਫਾਰਵਰਡ ਲਾਲਰੇਮਸਿਆਮੀ ਤੇ ਸ਼ਰਮੀਲਾ ਦੇਵੀ ਤੇ ਮਿਡਫੀਲਡਰ ਸਲੀਮਾ ਟੇਟੇ ਵੀ ਟੀਮ ਵਿਚ ਨਹੀਂ ਹਨ। ਇਹ ਤਿੰਨੇ ਜੂਨੀਅਰ ਟੀਮ ਦਾ ਹਿੱਸਾ ਹਨ ਜੋ ਪੰਜ ਦਸੰਬਰ ਤੋਂ ਦੱਖਣੀ ਅਫਰੀਕਾ ਵਿਚ ਐੱਫਆਈਐੱਚ ਵਿਸ਼ਵ ਕੱਪ ਖੇਡਣਗੀਆਂ। ਨਮਿਤਾ ਟੋਪੋ ਤੇ ਲਿਲਿਮਾ ਮਿੰਜ ਟੀਮ ਵਿਚ ਸ਼ਾਮਲ ਹਨ। ਫਾਰਵਰਡ ਕਤਾਰ ਦੀ ਕਮਾਨ ਦੋ ਵਾਰ ਦੀ ਓਲੰਪੀਅਨ ਵੰਦਨਾ ਕਟਾਰੀਆ ਤੇ ਨਵਨੀਤ ਕੌਰ ਸੰਭਾਲਣਗੀਆਂ। ਉਨ੍ਹਾਂ ਨਾਲ ਰਾਜਵਿੰਦਰ ਕੌਰ, ਮਰੀਆਨਾ ਕੁਜੂਰ ਤੇ ਸੋਨਿਕਾ ਟੀਮ ਵਿਚ ਹਨ। ਡਿਫੈਂਡਰ : ਦੀਪ ਗ੍ਰੇਸ ਇੱਕਾ, ਉਦਿਤਾ, ਨਿੱਕੀ ਪ੍ਰਧਾਨ, ਗੁਰਜੀਤ ਕੌਰ। ਮਿਡਫੀਲਡਰ : ਨਿਸ਼ਾ, ਸੁਸ਼ੀਲਾ ਚਾਨੂ, ਪੁਖਰਾਮਬਮ, ਨਮਿਤਾ ਟੋਪੋ, ਮੋਨਿਕਾ, ਨੇਹਾ, ਜੋਤੀ, ਲਿਲਿਮਾ ਮਿੰਜ। ਫਾਰਵਰਡ : ਨਵਨੀਤ ਕੌਰ, ਵੰਦਨਾ ਕਟਾਰੀਆ, ਰਾਜਵਿੰਦਰ ਕੌਰ, ਮਰੀਆਨਾ ਕੁਜੂਰ, ਸੋਨਿਕਾ।

Related posts

ਰਾਜਸਥਾਨ ਰਾਇਲਜ਼ ਦੀਆਂ ਪਲੇਆਫ ਵਿੱਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ

admin

ਦਿੱਲੀ ਕੈਪੀਟਲਜ਼ ਨੇ ਰਾਜਸਥਾਨ ਰਾਇਲਜ਼ ਨੂੰ ਪੰਜ ਵਿਕਟਾਂ ਨਾਲ ਹਰਾਇਆ

admin

ਆਸਟ੍ਰੇਲੀਆ 2026 ਮਹਿਲਾ ਟੀ-20 ਵਿਸ਼ਵ ਕੱਪ ਦਾ ਪਹਿਲਾ ਮੈਚ ਸਾਊਥ-ਅਫਰੀਕਾ ਨਾਲ ਖੇਡੇਗਾ

admin