India

ਰੇਲਵੇ ਨਿਯੁਕਤੀ ਪ੍ਰੀਖਿਆ ਦਾ ਵਿਵਾਦ ਸੁਲਝਿਆ, ਵਿਦਿਆਰਥੀਆਂ ਦੀਆਂ ਮੰਗਾਂ ਮਨਜ਼ੂਰ

ਨਵੀਂ ਦਿੱਲੀ – ਰੇਲਵੇ ਭਰਤੀ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਪੈਦਾ ਹੋਏ ਵਿਵਾਦ ਨੂੰ ਸੁਲਝਾ ਲਿਆ ਗਿਆ ਹੈ। ਨਾਰਾਜ਼ ਉਮੀਦਵਾਰਾਂ ਦੀ ਸ਼ਿਕਾਇਤ ਸੁਣਨ ਤੋਂ ਬਾਅਦ ਰੇਲਵੇ ਦੀ ਜਾਂਚ ਕਮੇਟੀ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਮੰਨ ਲਿਆ ਹੈ। ਇਸ ਤਹਿਤ ਨਾਨ ਟੈਕਨੀਕਲ ਪਾਪੂਲਰ ਕੈਟਾਗਰੀ ਤਨਖ਼ਾਹ ਦੇ ਹਿਸਾਬ ਨਾਲ ਦੂਜੇ ਪੱਧਰ ਦੀ ਕੰਪਿਊਟਰ ’ਤੇ ਹੋਣ ਵਾਲੀ ਪ੍ਰੀਖਿਆ ਦੀ ਖ਼ਾਤਰ ਹਰੇਕ ਸੀਟ ਲਈ ਘੱਟੋ-ਘੱਟ 20 ਵਿਦਿਆਰਥੀਆਂ ਦੀ ਚੋਣ ਕੀਤੀ ਜਾਵੇਗੀ। ਜਿਨ੍ਹਾਂ ਉਮੀਦਵਾਰਾਂ ਦੀ ਚੋਣ ਪਹਿਲਾਂ ਹੋ ਚੁੱਕੀ ਹੈ, ਉਨ੍ਹਾਂ ਨੂੰ ਚੁਣਿਆ ਹੋਇਆ ਮੰਨਿਆ ਜਾਵੇਗਾ। ਹਰ ਪੱਧਰ ਦੇ ਹਿਸਾਬ ਨਾਲ ਪ੍ਰੀਖਿਆਰਥੀਆਂ ਦੀ ਵਧੀਕ ਸੂਚੀ ਜਾਰੀ ਕੀਤੀ ਜਾਵੇਗੀ। ਲੇਵਲ ਇਕ ਲਈ ਸਿਰਫ਼ ਇਕ ਪ੍ਰੀਖਿਆ ਕਰਵਾਈ ਜਾਵੇਗੀ। ਨਾਨ ਟੈਕਨੀਕਲ ਪਾਪੂਲਰ ਕੈਟਾਗਰੀ (ਐੱਨਟੀਪੀਸੀ) ਦੇ ਜ਼ਿਆਦਾਤਰ ਲੇਵਲ ਦਾ ਸੋਧਿਆ ਹੋਇਆ ਨਤੀਜਾ ਅਪ੍ਰੈਲ ਦੇ ਪਹਿਲੇ ਹਫ਼ਤੇ ਵਿਚ ਜਾਰੀ ਕਰ ਦਿੱਤਾ ਜਾਵੇਗਾ। ਲੇਵਲ ਛੇ ਦੀ ਦੂਜੀ ਸਟੇਜ ਦਾ ਨਤੀਜਾ ਮਈ 2022 ਵਿਚ ਐਲਾਨ ਕੀਤਾ ਜਾਵੇਗਾ। ਹਾਲਾਂਕਿ, ਲੇਵਲ ਇਕ ਵਾਲੇ ਉਮੀਦਵਾਰਾਂ ਦੀ ਪ੍ਰੀਖਿਆ ਜੁਲਾਈ ਵਿਚ ਹੋ ਸਕੇਗੀ।ਰੇਲਵੇ ਦੀਆਂ ਭਰਤੀ ਪ੍ਰੀਖਿਆਵਾਂ ਵਿਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਵਿਦਿਆਰਥੀਆਂ ਦੇ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਪਿਛਲੇ ਮਹੀਨੇ ਰੇਲ ਮੰਤਰਾਲੇ ਨੇ ਇਕ ਜਾਂਚ ਕਮੇਟੀ ਦਾ ਗਠਨ ਕੀਤਾ ਸੀ। ਇਸ ਕਮੇਟੀ ਨੇ ਉਮੀਦਵਾਰਾਂ ਦੇ ਇਤਰਾਜ਼ਾਂ ਦੀ ਜਾਂਚ ਕਰਕੇ ਆਪਣੀ ਰਿਪੋਰਟ ਸੌਂਪ ਦਿੱਤੀ ਸੀ ਜਿਸ ਦੇ ਆਧਾਰ ’ਤੇ ਇਹ ਫ਼ੈਸਲਾ ਲਿਆ ਗਿਆ ਹੈ। ਆਮ ਤੌਰ ’ਤੇ ਨਾਰਾਜ਼ ਉਮੀਦਵਾਰਾਂ ਦੀਆਂ ਮੰਗਾਂ ਨੂੰ ਰੇਲਵੇ ਬੋਰਡ ਨੇ ਮਨਜ਼ੂਰ ਕਰ ਲਿਆ ਹੈ। ਇਹ ਜਾਣਕਾਰੀ ਭਾਰਤੀ ਰੇਲਵੇ ਬੋਰਡ ਨੇ ਇਕ ਬਿਆਨ ਜਾਰੀ ਕਰਕੇ ਦਿੱਤੀ ਹੈ।

Related posts

AI ਇੱਕ ਸਾਧਨ ਹੈ ਇਹ ਮਨੁੱਖੀ ਸਮਝ ਦੀ ਥਾਂ ਨਹੀਂ ਲੈ ਸਕਦਾ – ਚੀਫ਼ ਜਸਟਿਸ

admin

‘PARAM-2’ ‘AI ਇਮਪੈਕਟ ਸਮਿਟ 2026’ ਦੌਰਾਨ ਲਾਂਚ ਹੋਵੇਗਾ

admin

ਟੀ-20 ਵਿਸ਼ਵ ਕੱਪ : ਭਾਰਤ ਦੀ ਪਾਕਿਸਤਾਨ ‘ਤੇ ਇਤਿਹਾਸਕ ਜਿੱਤ

admin