India

ਕਿਸਮਤ ਦੇ ਧਨੀ: ਧਾਮੀ ਹਾਰ ਕੇ ਵੀ ਦੂਜੀ ਵਾਰ ਮੁੱਖ-ਮੰਤਰੀ ਬਣੇ !

ਦੇਹਰਾਦੂਨ – ਪੁਸ਼ਕਰ ਸਿੰਘ ਧਾਮੀ ਨੇ ਅੱਜ ਉੱਤਰਾਖੰਡ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਨੂੰ ਉੱਤਰਾਖੰਡ ਦੇ ਰਾਜਪਾਲ ਗੁਰਮੀਤ ਸਿੰਘ ਨੇ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਪੁਸ਼ਕਰ ਸਿੰਘ ਧਾਮੀ ਉਤਰਾਖੰਡ ਦੇ 12ਵੇਂ ਮੁੱਖ ਮੰਤਰੀ ਬਣ ਗਏ ਹਨ। ਪੁਸ਼ਕਰ ਸਿੰਘ ਧਾਮੀ ਦੇ ਨਾਲ 8 ਮੰਤਰੀਆਂ ਨੇ ਵੀ ਸਹੁੰ ਚੁੱਕੀ। ਉਹ ਲਗਾਤਾਰ ਦੂਜੀ ਵਾਰ ਉੱਤਰਾਖੰਡ ਦੇ ਮੁੱਖ ਮੰਤਰੀ ਬਣਨ ਵਾਲੇ ਪਹਿਲੇ ਨੇਤਾ ਹਨ। ਦੇਹਰਾਦੂਨ ਦੇ ਪਰੇਡ ਗਰਾਊਂਡ ‘ਚ ਸਹੁੰ ਚੁੱਕ ਸਮਾਗਮ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਸ਼ਾਮਲ ਹੋਏ।

ਪੁਸ਼ਕਰ ਸਿੰਘ ਧਾਮੀ ਨੇ ਦੂਜੀ ਵਾਰ ਉੱਤਰਾਖੰਡ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਸ ਦੌਰਾਨ ਸਹੁੰ ਚੁੱਕਣ ਤੋਂ ਪਹਿਲਾਂ ਪੁਸ਼ਕਰ ਸਿੰਘ ਧਾਮੀ ਨੇ ਦੇਹਰਾਦੂਨ ਦੇ ਗੁਰਦੁਆਰਾ ਸਾਵਿਖੇ ਮੱਥਾ ਟੇਕਿਆ ਅਤੇ ਸਹੁੰ ਚੁੱਕਣ ਤੋਂ ਬਾਅਦ ਆਪਣੀ ਮਾਤਾ ਜੀ ਦਾ ਅਸ਼ੀਰਵਾਦ ਲਿਆ। ਧਾਮੀ ਤੋਂ ਇਲਾਵਾ ਧਨ ਸਿੰਘ ਰਾਵਤ, ਗਣੇਸ਼ ਜੋਸ਼ੀ, ਰੇਖਾ ਆਰੀਆ, ਸੁਬੋਧ ਉਨਿਆਲ, ਸੌਰਭ ਬਹੁਗੁਣਾ, ਪ੍ਰੇਮਚੰਦ ਅਗਰਵਾਲ, ਚੰਦਨ ਰਾਮ ਦਾਸ ਅਤੇ ਸਤਪਾਲ ਮਹਾਰਾਜ ਧਾਮੀ ਦੀ ਕੈਬਨਿਟ ਵਿੱਚ ਮੰਤਰੀ ਵਜੋਂ ਸਹੁੰ ਚੁੱਕਣ ਵਾਲਿਆਂ ਵਿੱਚ ਸ਼ਾਮਲ ਸਨ। ਤਿੰਨ ਨਵੇਂ ਚਿਹਰੇ ਚੰਦਨ ਰਾਮ ਦਾਸ, ਸੌਰਭ ਬਹੁਗੁਣਾ ਅਤੇ ਪ੍ਰੇਮਚੰਦ ਅਗਰਵਾਲ ਨੂੰ ਵੀ ਧਾਮੀ ਦੀ ਕੈਬਨਿਟ ਵਿੱਚ ਸ਼ਾਮਲ ਕੀਤਾ ਗਿਆ।

ਉਤਰਾਖੰਡ ਦੀ 70 ਮੈਂਬਰੀ ਵਿਧਾਨ ਸਭਾ ਚੋਣਾਂ ਲਈ 10 ਮਾਰਚ ਨੂੰ ਐਲਾਨ ਨਤੀਜਿਆਂ ‘ਚ ਭਾਜਪਾ ਨੇ 47 ਸੀਟਾਂ ‘ਤੇ ਜਿੱਤ ਹਾਸਲ ਕਰ ਕੇ ਦੋ ਤਿਹਾਈ ਤੋਂ ਵਧ ਬਹੁਮਤ ਨਾਲ ਪ੍ਰਦੇਸ਼ ‘ਚ ਲਗਾਤਾਰ ਦੂਜੀ ਵਾਰ ਸੱਤਾ ‘ਚ ਆਉਣ ਦਾ ਇਤਿਹਾਸ ਰਚਿਆ ਹੈ।

ਹਾਲਾਂਕਿ ‘ਉਤਰਾਖੰਡ ਫਿਰ ਮਾਂਗੇ, ਮੋਦੀ-ਧਾਮੀ ਦੀ ਸਰਕਾਰ’ ਨਾਅਰੇ ਨਾਲ ਵਿਧਾਨ ਸਭਾ ਚੋਣਾਂ ਲੜਨ ਵਾਲੀ ਭਾਜਪਾ ਦੀ ਅਗਵਾਈ ਕਰਨ ਵਾਲੇ ਧਾਮੀ ਖੁਦ ਆਪਣੀ ਰਵਾਇਤੀ ਸੀਟ ਖਟੀਮਾ ਤੋਂ ਹਾਰ ਗਏ ਹਨ। ਇਸ ਦੇ ਬਾਵਜੂਦ ਪਾਰਟੀ ਦੇ ਕੇਂਦਰੀ ਲੀਡਰਸ਼ਿਪ ਨੇ ਸੂਬੇ ‘ਚ ਸੱਤਾ ਦੀ ਵਾਗਡੋਰ ਉਨ੍ਹਾਂ ਨੂੰ ਫੜਾ ਕੇ ਭਰੋਸਾ ਜਤਾਇਆ ਹੈ। ਪ੍ਰਦੇਸ਼ ‘ਚ ਲਗਾਤਾਰ ਦੂਜੀ ਵਾਰ ਸੱਤਾ ‘ਚ ਆਈ ਭਾਜਪਾ ਨਾਲ ਹੀ ਧਾਮੀ ਨੇ ਵੀ ਲਗਾਤਾਰ ਦੂਜੇ ਕਾਰਜਕਾਲ ਦੀ ਵਾਗਡੋਰ ਸੰਭਾਲ ਕੇ ਇਤਿਹਾਸ ਰਚਿਆ ਹੈ। ਪ੍ਰਦੇਸ਼ ਦੇ ਗਠਨ ਦੇ 2 ਦਹਾਕਿਆਂ ਤੋਂ ਵਧ ਸਮੇਂ ‘ਚ ਪਹਿਲੀ ਵਾਰ ਅਜਿਹਾ ਹੋਇਆ ਹੈ, ਜਦੋਂ ਕਿਸੇ ਮੁੱਖ ਮੰਤਰੀ ਨੇ ਲਗਾਤਾਰ ਦੂਜੀ ਵਾਰ ਅਹੁਦੇ ਦੀ ਸਹੁੰ ਚੁਕੀ ਹੈ। ਇਸ ਤੋਂ ਪਹਿਲਾਂ, ਭਾਜਪਾ ਦੇ ਮੇਜਰ ਜਨਰਲ (ਸੇਵਾਮੁਕਤ) ਭੁਵਨ ਚੰਦਰ ਖੰਡੂਰੀ ਨੇ ਵੀ 2 ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕੀ ਸੀ ਪਰ ਉਨ੍ਹਾਂ ਦੇ 2 ਦਫ਼ਤਰਾਂ ਦਰਮਿਆਨ ਸਾਬਕਾ ਕੇਂਦਰੀ ਮੰਤਰੀ ਰਮੇਸ਼ ਪੋਖਿਰਿਆਲ ਨਿਸ਼ੰਕ ਮੁੱਖ ਮੰਤਰੀ ਰਹੇ ਸਨ।

Related posts

AI ਇੱਕ ਸਾਧਨ ਹੈ ਇਹ ਮਨੁੱਖੀ ਸਮਝ ਦੀ ਥਾਂ ਨਹੀਂ ਲੈ ਸਕਦਾ – ਚੀਫ਼ ਜਸਟਿਸ

admin

‘PARAM-2’ ‘AI ਇਮਪੈਕਟ ਸਮਿਟ 2026’ ਦੌਰਾਨ ਲਾਂਚ ਹੋਵੇਗਾ

admin

ਟੀ-20 ਵਿਸ਼ਵ ਕੱਪ : ਭਾਰਤ ਦੀ ਪਾਕਿਸਤਾਨ ‘ਤੇ ਇਤਿਹਾਸਕ ਜਿੱਤ

admin