India

ਜੈਪੁਰ ’ਚ ਧਮਾਕਿਆਂ ਦੀ ਸਾਜ਼ਿਸ਼ ਨਾਕਾਮ, ਚਿਤੌੜਗੜ੍ਹ ’ਚ ਤਿੰਨ ਅੱਤਵਾਦੀ ਕਾਬੂ, 10 ਕਿਲੋ ਆਰਡੀਐਕਸ, ਟਾਈਮਰ ਤੇ ਕਾਰ ਬਰਾਮਦ

ਉਦੈਪੁਰ – ਜੈਪੁਰ ਤੇ ਚਿਤੌੜਗੜ੍ਹ ਦੀ ਪੁਲਿਸ ਨੇ ਜੈਪੁਰ ’ਚ ਧਮਾਕਿਆਂ ਦੀ ਸਾਜ਼ਿਸ਼ ਰਚਨ ਵਾਲੇ ਤਿੰਨ ਅੱਤਵਾਦੀਆਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ’ਚੋਂ ਬੰਬ ਬਣਾਉਣ ਲਈ ਵਰਤਿਆ ਜਾਣ ਵਾਲਾ 10 ਕਿਲੋ ਆਰਡੀਐਕਸ, ਟਾਈਮਰ ਤੇ ਕਾਰ ਸਮੇਤ ਹੋਰ ਸਾਮਾਨ ਬਰਾਮਦ ਕੀਤਾ ਹੈ। ਫੜੇ ਗਏ ਮੁਲਜ਼ਮ ਮੱਧ ਪ੍ਰਦੇਸ਼ ਦੇ ਰਤਲਾਮ ਦੇ ਰਹਿਣ ਵਾਲੇ ਹਨ। ਮੁੱਢਲੀ ਪੜਤਾਲ ’ਚ ਸਾਹਮਣੇ ਆਇਆ ਹੈ ਕਿ ਉਹ ਕੱਟੜਪੰਥੀ ਸੰਗਠਨ ਨਾਲ ਜੁੜੇ ਹਨ। ਉਨ੍ਹਾਂ ਦੇ ਕਈ ਸਾਥੀਆਂ ਨੂੰ ਰਤਲਾਮ ਤੋਂ ਹਿਰਾਸਤ ’ਚ ਲਿਆ ਗਿਆ ਹੈ।

ਜਾਣਕਾਰੀ ਮੁਤਾਬਕ ਚਿਤੌੜਗੜ੍ਹ ਜ਼ਿਲ੍ਹੇ ਦੇ ਨਿੰਬਾਹੇੜਾ ਕਸਬੇ ’ਚ ਜੈਪੁਰ ਤੇ ਚਿਤੌੜਗੜ੍ਹ ਦੀ ਪੁਲਿਸ ਸਾਂਝੇ ਤੌਰ ’ਤੇ ਨਾਕਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਚਲਾ ਰਹੀ ਸੀ। ਇਸੇ ਦੌਰਾਨ ਮੱਧ ਪ੍ਰਦੇਸ਼ ਦੀ ਇਕ ਕਾਰ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ। ਕਾਰ ’ਚ ਤਿੰਨ ਨੌਜਵਾਨ ਸਵਾਰ ਸਨ, ਜੋ ਪੁੱਛਗਿੱਛ ਦੌਰਾਨ ਡਰ ਗਏ। ਜਦੋਂ ਉਨ੍ਹਾਂ ਦੀ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਤੋਂ ਬੰਬ ਬਣਾਉਣ ’ਚ ਵਰਤਿਆ ਜਾਣ ਵਾਲਾ ਸਾਮਾਨ ਮਿਲਿਆ। ਹਿਰਾਸਤ ’ਚ ਲਏ ਜਾਣ ਤੋਂ ਬਾਅਦ ਪੁੱਛਗਿੱਛ ’ਚ ਤਿੰਨਾਂ ਦੇ ਅੱਤਵਾਦੀ ਹੋਣ ਦਾ ਪਤਾ ਲੱਗਾ। ਪਤਾ ਲੱਗਾ ਕਿ ਤਿੰਨਾਂ ਨੇ ਜੈਪੁਰ ’ਚ ਲੜੀਵਾਰ ਧਮਾਕੇ ਕਰਨ ਦੀ ਸਾਜ਼ਿਸ਼ ਰਚੀ ਸੀ। ਬੰਬ ਬਣਾ ਕੇ ਦੂਜੇ ਗੈਂਗ ਨੂੰ ਦੇਣ ਵਾਲੇ ਸਨ।

ਅੱਤਵਾਦ ਰੋਕੂ ਦਸਤਾ (ਏਟੀਐੱਸ) ਤਿੰਨੋਂ ਤੋਂ ਪੁੱਛਗਿੱਛ ਕਰ ਰਿਹਾ ਹੈ। ਏਟੀਐੱਸ ਦੇ ਇੰਚਾਰਜ ਅਸ਼ੋਕ ਰਾਠੌੜ ਮੁਤਾਬਕ ਫੜੇ ਗਏ ਮੁਲਜ਼ਮਾਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਬੰਬ ਬਣਾਉਣ ਦੀ ਸਮੱਗਰੀ ਕਿੱਥੋਂ ਲਿਆਏ ਤੇ ਕਿੱਥੇ ਲੈ ਕੇ ਜਾ ਰਹੇ ਸਨ। ਉਨ੍ਹਾਂ ਦਾ ਸਬੰਧ ਕਿਸ ਅੱਤਵਾਦੀ ਜਥੇਬੰਦੀ ਨਾਲ ਹੈ। ਮੁੱਢਲੀ ਪੁੱਛਗਿੱਛ ’ਚ ਇਹ ਵੀ ਪਤਾ ਲੱਗਾ ਹੈ ਕਿ ਜੈਪੁਰ ’ਚ ਤਿੰਨ ਜਗ੍ਹਾ ਬੰਬ ਧਮਾਕੇ ਕਰਨ ਲਈ ਨਿੰਬਾਹੇੜਾ ’ਚ ਬੰਬ ਬਣਾ ਕੇ ਉਹ ਦੂਜੇ ਗੈਂਗ ਨੂੰ ਦੇਣ ਵਾਲੇ ਸਨ।

ਦੇਸ਼ਧ੍ਰੋਹੀ ਸਰਗਰਮੀਆਂ ’ਚ ਸ਼ਾਮਲ ਰਿਹਾ ਸੂਫਾ ਸੰਗਠਨ 2012-13 ’ਚ ਰਤਲਾਮ ’ਚ ਸਰਗਰਮ ਹੈ। ਕੁਝ ਮੁਸਲਿਮ ਨੌਜਵਾਨਾਂ ਨੇ ਇਸ ਦੀ ਸਥਾਪਨਾ ਕੀਤੀ ਸੀ, ਜੋ ਸਮਾਜ ’ਚ ਕੱਟੜਪੰਥ ਨੂੰ ਬੜਾਵਾ ਦੇਣ ਦਾ ਕੰਮ ਕਰਦੇ ਸਨ। ਹਾਲਾਂਕਿ, ਮੁਸਲਿਮ ਸਮਾਜ ’ਚ ਹੀ ਇਨ੍ਹਾਂ ਲੋਕਾਂ ਦੀ ਵਿਚਾਰਧਾਰਾ ਤੇ ਕ੍ਰਿਆਕਲਾਪ ਨੂੰ ਲੈ ਕੇ ਵਿਵਾਦ ਹੁੰਦੇ ਸਨ। ਹੌਲੀ-ਹੌਲੀ ਇਨ੍ਹਾਂ ਦੇ ਕੁਝ ਮੈਂਬਰ ਅਪਰਾਧਿਕ ਸਰਗਰਮੀਆਂ ’ਚ ਸ਼ਾਮਲ ਹੋਣ ਲੱਗੇ।

Related posts

ਗ਼ਲਤੀ ਨਾਲ ਪਾਕਿਸਤਾਨ ਖੇਤਰ ‘ਚ ਡਿੱਗੀ ਮਿਜ਼ਾਈਲ ‘ਤੇ ਭਾਰਤ ਨੇ ਪ੍ਰਗਟਾਇਆ ਅਫਸੋਸ

Bunty

ਮੁੰਬਈ ‘ਚ 5 ਦਿਨਾਂ ‘ਚ 50 ਫੀਸਦੀ ਵਧੇ ਮਰੀਜ਼, ਬੈਂਗਲੁਰੂ ‘ਚ ਮਾਸਕ ਲਾਜ਼ਮੀ

Bunty

ਹਰਿਆਣਾ ਤੇ ਜੰਮੂ-ਕਸ਼ਮੀਰ ’ਚ ਭਾਜਪਾ ਦੀਆਂ ‘ਡਬਲ ਇੰਜਣ’ ਸਰਕਾਰਾਂ ਦਾ ਅੰਤ ਹੋਣ ਜਾ ਰਿਹੈ: ਕੇਜਰੀਵਾਲ

Bunty