India

ਮੋਬਾਈਲ ‘ਤੇ ਲੈ ਸਕੋਗੇ ਅਮਰਨਾਥ ਯਾਤਰਾ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ

ਜੰਮੂ – ਇਸ ਵਾਰ ਅਮਰਨਾਥ ਯਾਤਰਾ ‘ਤੇ ਆਉਣ ਵਾਲੇ ਸ਼ਰਧਾਲੂਆਂ ਨੂੰ ਮੌਸਮ, ਰਜਿਸਟ੍ਰੇਸ਼ਨ, ਹੈਲੀਕਾਪਟਰ ਬੁਕਿੰਗ ਸਮੇਤ ਸਾਰੀਆਂ ਜ਼ਰੂਰੀ ਜਾਣਕਾਰੀਆਂ ਮੋਬਾਈਲ ਐਪ ‘ਤੇ ਉਪਲਬਧ ਹੋਣਗੀਆਂ। ਸ੍ਰੀ ਅਮਰਨਾਥ ਸ਼੍ਰਾਇਨ ਬੋਰਡ ਨੇ ਸ੍ਰੀ ਅਮਰਨਾਥ ਯਾਤਰਾ ਜੀ ਐਪ ਬਣਾਇਆ ਹੈ ਜਿਹੜਾ ਗੂਗਲ ਪਲੇਅ ਸਟੋਰ ‘ਚ ਉਪਲਬਧ ਹੈ। ਦੱਸਣਯੋਗ ਹੈ ਕਿ 30 ਜੂਨ ਤੋਂ ਯਾਤਰਾ ਸ਼ੁਰੂ ਹੋ ਰਹੀ ਹੈ।

ਸ਼੍ਰਾਇਨ ਬੋਰਡ ਨੇ ਇਹ ਮੋਬਾਈਲ ਐਪ ਸਾਲ 2019 ਦੀ ਅਮਰਨਾਥ ਯਾਤਰਾ ਦੌਰਾਨ ਬਣਾਈ ਸੀ। ਉਸ ਸਾਲ ਸੁਰੱਖਿਆ ਕਾਰਨਾਂ ਕਰ ਕੇ ਯਾਤਰਾ ਪੂਰੀ ਨਹੀਂ ਹੋ ਸਕੀ ਸੀ। ਇਸ ਤੋਂ ਬਾਅਦ ਸਾਲ 2020 ਅਤੇ 2021 ‘ਚ ਕੋਵਿਡ ਦੌਰਾਨ ਯਾਤਰਾ ਰੱਦ ਕਰ ਦਿੱਤੀ ਗਈ ਸੀ। ਅਜਿਹੇ ਵਿਚ ਬਹੁਤ ਸਾਰੇ ਯਾਤਰੀ ਅਜਿਹੇ ਸਨ ਜਿਨ੍ਹਾਂ ਇਸ ਐਪ ਦੇ ਮਾਧਿਅਮ ਨਾਲ ਭਵਨ ‘ਚ ਹੋਣ ਵਾਲੀ ਆਰਤੀ ਦਾ ਸਿੱਧਾ ਪ੍ਰਸਾਰਣ ਦੇਖ ਕੇ ਬਾਬਾ ਬਰਫ਼ਾਨੀ ਦੇ ਦਰਸ਼ਨ ਕੀਤੇ ਸਨ। ਯਾਤਰਾ ਦਾ ਐਲਾਨ ਹੋਣ ਦੇ ਤੁਰੰਤ ਬਾਅਦ ਤੋਂ ਇਸ ਐਪ ਨੂੰ ਡਾਊਨਲੋਡ ਕਰਨ ਵਾਲਿਆਂ ਦੀ ਗਿਣਤੀ ਵਧੀ ਹੈ। ਲੋਕ ਐਪ ਬਾਰੇ ਪ੍ਰਤੀਕਿਰਿਆ ਵੀ ਦੇ ਰਹੇ ਹਨ। ਐਪ ਨੂੰ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨੀਕ ਮੰਤਰਾਲੇ, ਸਰਕਾਰ ਦੇ ਰਾਸ਼ਟਰੀ ਈ-ਗਵਰਨੈਂਸ ਡਵੀਜ਼ਨ ਨੇ ਡਿਜ਼ਾਈਨ ਅਤੇ ਵਿਕਸਤ ਕੀਤਾ ਹੈ।

Related posts

ਯੈੱਸ ਬੈਂਕ ਦੇ ਸਹਿ-ਸੰਸਥਾਪਕ ਰਾਣਾ ਕਪੂਰ ਨੂੰ ਮਿਲੀ ਜ਼ਮਾਨਤ, 4 ਸਾਲ ਬਾਅਦ ਜੇਲ੍ਹ ਤੋਂ ਹੋਏ ਰਿਹਾਅ

Bunty

ਰਾਜੌਰੀ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਪਾਕਿਸਤਾਨੀ ਸਣੇ ਦੋ ਅੱਤਵਾਦੀ ਢੇਰ

Bunty

ਦ੍ਰੋਪਦੀ ਮੁਰਮੂ ਨੇ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਉਨ੍ਹਾਂ ਦੀ ਜੈਅੰਤੀ ‘ਤੇ ਸ਼ਰਧਾ ਦੇ ਫੁੱਲ ਕੀਤੇ ਭੇਟ

Bunty