International

ਸਿੰਗਾਪੁਰ ‘ਚ ਤਿੰਨ ਭਾਰਤੀ ਡਾਂਸਰਾਂ ਦੀ ਤਸਕਰੀ ‘ਚ ਕਲੱਬ ਮਾਲਕ ਨੂੰ 41 ਮਹੀਨੇ ਦੀ ਜੇਲ੍ਹ

ਸਿੰਗਾਪੁਰ – ਸਿੰਗਾਪੁਰ ‘ਚ ਇਕ ਮਨੋਰੰਜਨ ਕਲੱਬ ਦੇ ਭਾਰਤੀ ਮਾਲਕ ਨੂੰ ਭਾਰਤ ਤੋਂ ਡਿੰਨ ਮਹਿਲਾ ਡਾਂਸਰਾਂ ਨੂੰ ਮਨੁੱਖੀ ਤਸਕਰੀ ਕਰ ਕੇ ਲਿਆਉਣ ਤੇ ਉਨ੍ਹਾਂ ‘ਚੋਂ ਦੋ ਨਾਲ ਮਾਰਕੁੱਟ ਕਰਨ ਦੇ ਦੋਸ਼ ‘ਚ 41 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਨਾਲ ਹੀ ਉਸ ‘ਤੇ 20 ਹਜ਼ਾਰ ਡਾਲਰ (ਕਰੀਬ 15,28,428 ਰੁਪਏ) ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।

ਸਿੰਗਾਪੁਰ ਦੇ ਮਨੁੱਖੀ ਸ਼ਕਤੀ ਮੰਤਰਾਲੇ (ਐੱਮਓਐੱਮ) ਨੇ ਕਿਹਾ ਕਿ ‘ਜੈ ਹੋ ਕਲੱਬ’ ਦੇ ਮਾਲਿਕ ਅਲਗਾਰ ਸੁਬਰਾਮਣੀਅਨ (47) ਨੇ ਇਨ੍ਹਾਂ ਅੌਰਤਾਂ ਤੋਂ ਏਨੀ ਜ਼ਿਆਦਾ ਰਕਮ ਦੀ ਮੰਗ ਕਰ ਦਿੱਤੀ ਕਿ ਉਹ ਚੁਕਾ ਨਹੀਂ ਸਕੇ ਤੇ ਉਨ੍ਹਾਂ ਕੰਮ ਛੱਡ ਕੇ ਜਾਣ ਦੀ ਇੱਛਾ ਪ੍ਰਗਟਾਈ। ਐੱਮਓਐੱਮ ਵਲੋਂ ਇਨ੍ਹਾਂ ਤਿੰਨਾਂ ਭਾਰਤੀ ਅੌਰਤਾਂ ਨੂੰ ਭਾਰਤ ਵਾਪਸ ਭੇਜਿਆ ਜਾ ਚੁੱਕਾ ਹੈ। ਇਨ੍ਹਾਂ ਮਹਿਲਾ ਡਾਂਸਰਾਂ ਨੂੰ ਛੇ ਮਹੀਨੇ ਦੇ ਕਾਂਟ੍ਰੈਕਟ ‘ਤੇ ਸਾਲ 2016 ‘ਚ ਸਿੰਗਾਪੁਰ ਲਿਆਂਦਾ ਗਿਆ ਸੀ। ਪਰ ਉਦੋਂ ਤੋਂ ਹੁਣ ਤਕ ਉਨ੍ਹਾਂ ਨੂੰ ਕੋਈ ਤਨਖਾਹ ਦਿੱਤੀ ਹੀ ਨਹੀਂ ਗਈ ਸੀ। ਇਨ੍ਹਾਂ ਅੌਰਤਾਂ ਨੂੰ ਗਾਹਕਾਂ ਨਾਲ ਨੱਚਣ ਤੇ ਰਕਮ ਬਦਲੇ ਛੂਹਣ ਦੀ ਇਜਾਜ਼ਤ ਦੇਣ ਦਾ ਦਬਾਅ ਬਣਾਇਆ ਜਾਂਦਾ ਸੀ।

ਸੁਬਰਾਮਣੀਅਨ ਨੇ ਇਨ੍ਹਾਂ ਅੌਰਤਾਂ ਦੇ ਪਾਸਪੋਰਟ, ਵਰਕ ਪਰਮਿਟ ਤੇ ਮੋਬਾਈਲ ਫੋਨ ਤਕ ਖੋਹ ਲਏ ਸਨ। ਨਾਲ ਹੀ ਉਨ੍ਹਾਂ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਹ ਉਸਦੀ ਮਨਜ਼ੂਰੀ ਦੇ ਬਗੈਰ ਭਾਰਤ ਪਰਤੇ ਤਾਂ ਉਹ ਉਨ੍ਹਾਂ ਨੂੰ ਭਾਰੀ ਨੁਕਸਾਨ ਪਹੁੰਚਾਏਗਾ। ਬਾਲਾਸੁਬਰਾਮਣੀਅਨ ‘ਤੇ ਮਨੁੱਖੀ ਤਸਕਰੀ ਸਮੇਤ ਚਾਰ ਦੋਸ਼ ਲੱਗੇ ਹਨ। ਪੀੜਤਾਂ ਨੇ ਵੀ ਕਿਹਾ ਕਿ ਉਨ੍ਹਾਂ ਨੂੰ ਕੰਪਲੈਕਸ ਛੱਡ ਕੇ ਜਾਣ ਦੀ ਇਜਾਜ਼ਤ ਨਹੀਂ ਸੀ। ਇਹ ਕਲੱਬ ਉਨ੍ਹਾਂ ਲਈ ਇਕ ਜੇਲ੍ਹ ਸੀ। ਇਹ ਤਿੰਨੇ ਅੌਰਤਾਂ ਕਲੱਬ ਦੀ ਤੀਜੀ ਮੰਜ਼ਿਲ ਸਥਿਤ ਰਿਹਾਇਸ਼ ‘ਚ ਰਹਿੰਦੀਆਂ ਸਨ।

Related posts

ਕੀ ਨਿਖਿਲ ਗੁਪਤਾ, ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਨੂੰ ਮਾਰ-ਮੁਕਾਉਣ ਚਾਹੁੰਦਾ ਸੀ ?

admin

ਡੁਬਈ ਵਿੱਚ ਦੁਨੀਆਂ ਦੀ ਪਹਿਲੀ ‘ਗੋਲਡ ਸਟ੍ਰੀਟ’ ਸ਼ੁਰੂ ਹੋਵੇਗੀ !

admin

ਸਪੇਸ ਐਕਸ ਯੋਜਨਾ : ਚੰਦ ਅਤੇ ਮੰਗਲ ਗ੍ਰਹਿਆਂ ਉਪਰ ਕਿਹੋ ਜਿਹੇ ਹੋਣਗੇ ਸ਼ਹਿਰ ?

admin