Punjab

ਪੰਜਾਬ ਦੇ ਮੰਦਰਾਂ, ਰੇਲਵੇ ਸਟੇਸ਼ਨਾਂ ਤੇ CM ਭਗਵੰਤ ਮਾਨ ਸਮੇਤ ਅਕਾਲੀ ਦਲ ਦੇ ਵੱਡੇ ਨੇਤਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਸੁਲਤਾਨਪੁਰ ਲੋਧੀ – ਪੰਜਾਬ ਦੇ ਮੰਦਿਰਾਂ, ਰੇਲਵੇ ਸਟੇਸ਼ਨਾਂ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਰੇਲ ਮਹਾਂ ਪ੍ਰਬੰਧਕ ਤੇ ਅਕਾਲੀ ਆਗੂ ਨੂੰ ਬੰਬ ਨਾਲ ਉਡਾਉਂਣ ਦੀ ਧਮਕੀ ਮਿਲੀ ਹੈ। ਇਹ ਚਿੱਠੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਵੱਲੋਂ ਪੰਜਾਬ ਨੂੰ ਦਹਿਲਾਉਣ ਦੀ ਸਾਜਿਸ਼ ਤਹਿਤ ਭੇਜੀ ਗਈ ਹੈ। ਜਿਸ ਵਿਚ ਮੁੱਖ ਮੰਤਰੀ, ਰਾਜਪਾਲ ਤੇ ਹੋਰ ਉੱਚ ਅਧਿਕਾਰੀਆਂ ਅਤੇ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ। ਇਸ ਦੇ ਤਹਿਤ ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ ਤੇ ਕੋਈ ਅਣਪਛਾਤਾ ਵਿਅਕਤੀ ਇਕ ਚਿੱਠੀ ਫੜਾ ਕੇ ਗਿਆ।

ਰੇਲਵੇ ਸਟੇਸ਼ਨ ਮਾਸਟਰ ਰਾਜਬੀਰ ਸਿੰਘ ਟਾਇਗਰ ਨੇ ਦੱਸਿਆ ਕਿ 19224 ਜੰਮੂ ਤਵੀ ਟਰੇਨ ਜਦੋਂ ਆਈ ਉਸ ਵਕਤ ਕੋਈ ਵਿਅਕਤੀ ਇਹ ਚਿੱਠੀ ਦੇ ਕੇ ਗਿਆ ਹੈ। ਜਦੋਂ ਟਰੇਨ ਜਾਣ ਤੋਂ ਬਾਅਦ ਇਹ ਚਿੱਠੀ ਦੇਖੀ ਤਾਂ ਮੈਂ ਹੈਰਾਨ ਹੋ ਗਿਆ ਤੇ ਤੁਰੰਤ ਹੀ ਆਪਣੇ ਹਾਇਰ ਆਫਿਸਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਇਹ ਚਿੱਠੀ ਹਿੰਦੀ ਅਤੇ ਉਰਦੂ ਦੇ ਵਿੱਚ ਲਿਖੀ ਹੋਈ ਹੈ ਜਿਸ ਵਿਚ ਅੱਤਵਾਦੀ ਸੰਗਠਨ ਵੱਲੋਂ ਸੁਲਤਾਨਪੁਰ ਲੋਧੀ ਸਟੇਸ਼ਨ ਨੂੰ ਉਡਾਉਂਣ ਦੇ ਨਾਲ-ਨਾਲ ਹੋਰਾਂ ਨੂੰ ਬੰਬ ਨਾਲ ਉਡਾਉਂਣ ਬਾਰੇ ਲਿਖਿਆ ਸੀ।

ਉਨ੍ਹਾਂ ਦੱਸਿਆ ਕਿ ਚਿੱਠੀ ਵਿਚ ਲਿਖਿਆ ਸੀ ਕਿ ਹਮ ਆਤਿਕਵਾਦੀ ਜਿਹਾਦੀਓ ਕੀ ਮੌਤ ਦਾ ਬਦਲਾ ਲੈਂਗੇ, ਹਮ 21 ਮਈ ਤੱਕ ਸੁਲਤਾਨਪੁਰ ਲੋਧੀ, ਲੋਹੀਆਂ ਖਾਸ, ਫਿਰੋਜ਼ਪੁਰ, ਤਰਨਤਾਰਨ, ਜਲੰਧਰ ਜੈਸੇ ਬੜੇ-ਬੜੇ ਸਟੇਸ਼ਨੋ ਕੋ ਉਡਾ ਦੇਂਗੇ। ਉਸ ਤੋਂ ਬਾਅਦ ਇੰਨਾਂ ਹੀ ਨਹੀਂ ਚਿੱਠੀ ਦੇ ਹੇਠਾਂ ਇਹ ਵੀ ਲਿਖਿਆ ਸੀ ਕਿ ਹਮ ਪੰਜਾਬ ਕੇ ਪਟਿਆਲਾ ਕੇ ਕਾਲੀ ਮਾਤਾ ਮੰਦਿਰ, ਦੇਵੀ ਤਲਾਬ ਮੰਦਿਰ ਧਾਰਮਿਕ ਸਥਾਨਾਂ ਨੂੰ ਉਡਾਵਾਂਗੇ ਤੇ ਫਿਰ ਹੋਰ ਲਿਖਿਆ ਕਿ ਪੰਜਾਬ ਦੇ ਸੀ.ਐਮ. ਭਗਵੰਤ ਮਾਨ, ਰਾਜਪਾਲ, ਰੇਲ ਦੇ ਮਹਾਂ ਪ੍ਰਬੰਧਕ ਮੈਡਮ ਸੀਮਾ ਸ਼ਰਮਾ ਉਨਕੋ ਵੀ ਹਮ ਮੌਤ ਕੇ ਗਾਟ ਉਤਾਰ ਦੇਂਗੇ। ਇਹ ਚਿੱਠੀ ਸਾਨੂੰ ਬਕਾਇਦਾ ਕਾਉਂਟਰ ’ਤੇ ਮਿਲੀ ਤੇ ਇਹ 2:10 ਵਜੇ ਦੇ ਕਰੀਬ ਦੀ ਇਹ ਘਟਨਾ ਹੈ। ਜਿਸ ਤੋਂ ਬਾਅਦ ਮੇਰੇ ਵੱਲੋਂ ਤੁਰੰਤ ਹੀ ਇਸ ਚਿੱਠੀ ਬਾਰੇ ਜੀ.ਆਰ.ਪੀ., ਆਰ.ਪੀ.ਐਫ. ਅਤੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਗਈ।

Related posts

ਡਾ. ਰਵਜੋਤ ਸਿੰਘ ਨੇ ਸਫਾਈ ਸੇਵਕਾਂ ਅਤੇ ਸੀਵਰਮੈਨ ਯੂਨੀਅਨ ਨਾਲ ਕੀਤੀ ਮੀਟਿੰਗ

editor

ਪੰਜਾਬ ਰਾਜ ਸਹਿਕਾਰੀ ਬੈਂਕ ਦੀ ਮਹਿਲਾ ਸਸ਼ਕਤੀਕਰਨ ਵੱਲ ਨਿਵੇਕਲੀ ਪੁਲਾਂਘ

editor

ਮੋਹਿੰਦਰ ਭਗਤ ਵੱਲੋਂ ਸੂਬੇ ਦੀਆਂ ਫਲ ਅਤੇ ਸਬਜ਼ੀਆਂ ਦੀ ਦੂਸਰੇ ਦੇਸ਼ਾਂ ਨੂੰ ਬਰਾਮਦ ਕਰਨ ਦੀ ਦਿਸ਼ਾ ਵਿਚ ਤੇਜ਼ੀ ਨਾਲ ਕੰਮ ਕਰਨ ਦੇ ਹੁਕਮ

editor