India

ਜਹਾਂਗੀਰਪੁਰੀ ਹਿੰਸਾ ’ਚ ਸਾਹਮਣੇ ਆਇਆ PFI ਦਾ ਕੁਨੈਕਸ਼ਨ, ਸਾਜ਼ਿਸ਼ ਨੂੰ ਅੰਜਾਮ ਦੇਣ ਲਈ 15 ਅਪ੍ਰੈਲ ਨੂੰ ਹੋਈ ਸੀ ਮੀਟਿੰਗ

ਨਵੀਂ ਦਿੱਲੀ – ਦੋ ਸਾਲ ਪਹਿਲਾਂ ਉੱਤਰ-ਪੂਰਬੀ ਦਿੱਲੀ ’ਚ ਹੋਏ ਦੰਗਿਆਂ ਵਾਂਗ ਹੀ ਜਹਾਂਗੀਰਪੁਰੀ ’ਚ ਵੀ ਹਿੰਸਾ ਦੀ ਸਾਜ਼ਿਸ਼ ਰਚੀ ਗਈ ਸੀ। ਕ੍ਰਾਈਮ ਬ੍ਰਾਂਚ ਨਾਲ ਜੁੜੇ ਸੂਤਰਾਂ ਦੀ ਮੰਨੀਏ ਤਾਂ ਇਸ ਲਈ ਨਾ ਸਿਰਫ਼ ਪੀਐੱਫਆਈ ਨੇ ਫੰਡਿੰਗ ਕੀਤੀ ਹੈ ਸਗੋਂ ਕਈ ਦਿਨ ਪਹਿਲਾਂ ਇਸ ਦੀ ਸਾਜ਼ਿਸ਼ ਰਚਣੀ ਸ਼ੁਰੂ ਕਰ ਦਿੱਤੀ ਸੀ।

ਇੰਨਾ ਹੀ ਨਹੀਂ ਹਨੂੰਮਾਨ ਜੈਅੰਤੀ ਤੋਂ ਇਕ ਦਿਨ ਪਹਿਲਾਂ ਪੀਐੱਫਆਈ ਦੇ ਮੈਂਬਰਾਂ ਨੇ ਜਹਾਂਗੀਰਪੁਰੀ ’ਚ ਬੈਠਕ ਕਰ ਕੇ ਸ਼ੋਭਾ ਯਾਤਰਾ ’ਚ ਵਿਘਨ ਪਾਉਣ ਅਤੇ ਹਿੰਸਾ ਨੂੰ ਅੰਜਾਮ ਦੇਣ ਦੀ ਰਣਨੀਤੀ ਤਿਆਰ ਕਰ ਲਈ ਸੀ। ਮੀਟਿੰਗ ’ਚ ਅੰਸਾਰ, ਸੋਨੂੰ ਚਿਕਨਾ ਤੇ ਸਲੀਮ ਸਮੇਤ ਕਰੀਬ 25 ਲੋਕ ਸ਼ਾਮਿਲ ਹੋਏ। ਹਾਲਾਂਕਿ ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਇਸ ਬਾਰੇ ਕੁਝ ਵੀ ਕਹਿਣ ਤੋਂ ਗੁਰੇਜ਼ ਕਰ ਰਹੇ ਹਨ।

ਫਰਵਰੀ 2020 ’ਚ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਅਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ (ਐੱਨਆਪਸੀ) ਦੇ ਵਿਰੋਧ ’ਚ ਉੱਤਰ-ਪੂਰਬੀ ਦਿੱਲੀ ’ਚ ਹੋਏ ਦੰਗੇ ਅਤੇ ਸ਼ਾਹੀਨ ਬਾਗ਼ ਦੇ ਪ੍ਰਦਰਸ਼ਨ ਦੇ ਮਾਮਲੇ ’ਚ ਪੀਐੱਫਆਈ ਦੀ ਸ਼ਮੂਲੀਅਤ ਦਾ ਪਹਿਲੀ ਵਾਲ ਪਤਾ ਲੱਗਿਆ ਸੀ। ਕ੍ਰਾਈਮ ਬ੍ਰਾਂਚ ਦੇ ਸੂਤਰਾਂ ਮੁਤਾਬਿਕ ਇਨ੍ਹਾਂ ਦੰਗਿਆਂ ’ਚ ਪੀਐੱਫਆਈ ਰਾਹੀਂ ਫੰਡਿੰਗ ਕੀਤੀ ਗਈ ਸੀ। ਇਸੇ ਤਰ੍ਹਾਂ ਹੁਣ ਤਕ ਜਹਾਂਗੀਰਪੁਰੀ ਹਿੰਸਾ ਲਈ ਫੰਡਿੰਗ ਕੀਤੇ ਜਾਣ ਦੀ ਜਾਣਕਾਰੀ ਕ੍ਰਾਈਮ ਬ੍ਰਾਂਚ ਨੂੰ ਹੁਣ ਤਕ ਦੀ ਜਾਂਚ ’ਚੋਂ ਮਿਲੀ ਹੈ। ਇਸ ਤੋਂ ਬਾਅਦ ਗੁਪਤ ਤਰੀਕੇ ਨਾਲ ਕ੍ਰਾਈਮ ਬ੍ਰਾਂਚ ਨੇ ਫੰਡਿੰਗ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਜਾਂਚ ਵਿਚ ਕ੍ਰਾਈਮ ਬ੍ਰਾਂਚ ਨੂੰ 20 ਤੋਂ 25 ਅਜਿਹੇ ਲੋਕਾਂ ਦੀ ਜਾਣਕਾਰੀ ਮਿਲੀ ਹੈ, ਜੋ ਸੀਏਏ ਅਤੇ ਐੱਨਆਰਸੀ ਦੇ ਵਿਰੋਧ ਦੇ ਨਾਲ-ਨਾਲ ਉੱਤਰ-ਪੂਰਬੀ ਦਿੱਲੀ ਦੰਗਿਆਂ ਦੌਰਾਨ ਸਰਗਰਮ ਸਨ। ਇਨ੍ਹਾਂ ਸਾਰਿਆਂ ਦੀ ਲੁਕੇਸ਼ਨ 15 ਅਪ੍ਰੈਲ ਨੂੰ ਜਹਾਂਗੀਰਪੁਰੀ ’ਚੋਂ ਮਿਲੀ ਹੈ। ਇਸ ਤੋਂ ਬਾਅਦ ਹੀ ਕ੍ਰਾਈਮ ਬ੍ਰਾਂਚ ਦੀ ਜਾਂਚ ਇਸ ਦਿਸ਼ਾ ’ਚ ਅੱਗੇ ਵਧੀ ਹੈ।

ਕ੍ਰਾਈਮ ਬ੍ਰਾਂਚ ਨਾਲ ਜੁੜੇ ਸੂਤਰਾਂ ਮੁਤਾਬਿਕ ਜਹਾਂਗੀਰਪੁਰੀ ’ਚ ਉੱਤਰ-ਪੂਰਬੀ ਦਿੱਲੀ ਤੋਂ ਵੀ ਵੱਡਾ ਦੰਗਾ ਕਰਵਾਉਣ ਦੀ ਸਾਜ਼ਿਸ਼ ਰਚੀ ਗਈ ਸੀ। ਇਸ ਲਈ ਪੀਐੱਫਆਈ ਦੇ ਮੈਂਬਰਾਂ ਨੇ ਕਈ ਮੀਟਿੰਗਾਂ ਕੀਤੀਆਂ ਸਨ। ਇਸ ਤੋਂ ਬਾਅਦ ਬਦਮਾਸ਼ਾਂ ਨੂੰ ਹਥਿਆਰ ਮੁਹੱਈਆ ਕਰਵਾਏ ਗਏ ਸਨ। ਹਾਲ ਹੀ ’ਚ ਦਿੱਲੀ ਦੰਗਿਆਂ ਦੇ ਮਾਮਲੇ ’ਚ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਇਸ ’ਚ ਪੀਐੱਫਆਈ ਦਾ ਲਿੰਕ ਵੀ ਸਾਹਮਣੇ ਆਇਆ ਹੈ। ਚਾਰਜਸ਼ੀਟ ’ਚ ਕਿਹਾ ਗਿਆ ਹੈ ਕਿ ਇਸ ਸੰਗਠਨ ਦੇ ਤਾਰ ਅੱਤਵਾਦੀ ਡਾਕਟਰ ਸਬੀਲ ਅਹਿਮਦ ਨਾਲ ਜੁੜੇ ਹੋਏ ਹਨ। ਸਬੀਲ ਅਹਿਮਦ ਸਕਾਟਲੈਂਡ ਦੇ ਗਲਾਸਗੋ ਹਵਾਈ ਅੱਡੇ ’ਤੇ ਹੋਏ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਹੈ। ਇਸੇ ਚਾਰਜਸ਼ੀਟ ਦਾ ਹਵਾਲਾ ਦਿੰਦਿਆਂ ਏਐੱਨਆਈ ਨੇ ਕਿਹਾ ਹੈ ਕਿ ਸਬੀਲ ਅਤੇ ਹੋਰ ਅੱਤਵਾਦੀਆਂ ਦੇ ਪੀਐੱਫਆਈ ਨਾਲ ਸਬੰਧ ਹਨ।

Related posts

ਕੀ ਨਿਖਿਲ ਗੁਪਤਾ, ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਨੂੰ ਮਾਰ-ਮੁਕਾਉਣ ਚਾਹੁੰਦਾ ਸੀ ?

admin

ਭਾਰਤ ਖੰਡਿਤ ਟ੍ਰਾਂਸਐਟਲਾਂਟਿਕ ਦੁਨੀਆ ਨੂੰ ਇਕੱਠੇ ਰੱਖ ਸਕਦਾ ਹੈ !

admin

ਭਾਰਤ ਸਰਕਾਰ ਵਲੋਂ ਭਾਰਤ ਦੇ ਰਾਸ਼ਟਰੀ ਗੀਤ ਲਈ ਵੱਡੇ ਦਿਸ਼ਾ-ਨਿਰਦੇਸ਼ ਜਾਰੀ

admin