International

ਪਾਕਿਸਤਾਨ ’ਚ ਘੱਟ ਗਿਣਤੀਆਂ ’ਤੇ ਵਧ ਰਿਹੈ ਹਮਲਿਆਂ ਦਾ ਗਰਾਫ, ਅੱਤਵਾਦੀ ਦੀ ਨਵੀਂ ਧਾਰਾ ਦੀ ਗਵਾਹ ਬਣੀ ਸਿੱਖਾਂ ਤੇ ਸ਼ੀਆ ਮੁਸਲਮਾਨਾਂ ਦੀ ਹੱਤਿਆ

ਇਸਲਾਮਾਬਾਦ – ਪਾਕਿਸਤਾਨ ’ਚ ਘੱਟ ਗਿਣਤੀਆਂ ’ਤੇ ਹਮਲੇ ਦਾ ਗ੍ਰਾਫ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਹਾਲ ਦੇ ਸਾਲਾਂ ’ਚ ਪਿਸ਼ਾਵਰ ਇਲਾਕੇ ’ਚ ਸਿੱਖਾਂ ਤੇ ਸ਼ੀਆ ਮੁਸਲਮਾਨਾਂ ’ਤੇ ਵਧੇ ਹਮਲੇ ਅੱਤਵਾਦ ਦੀ ਨਵੀਂ ਧਾਰਾ ਦੇ ਗਵਾਹ ਹਨ।

ਬੀਤੇ ਐਤਵਾਰ ਨੂੰ ਹੀ ਅੱਤਵਾਦੀਆਂ ਨੇ ਪਿਸ਼ਾਵਰ ਦੇ ਬਾਜ਼ਾਰ ’ਚ ਦੋ ਸਿੱਖ ਦੁਕਾਨਦਾਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਪਿਸ਼ਾਵਰ ਪੁਲਿਸ ਦੇ ਅਧਿਕਾਰੀ ਏਜਾਜ਼ ਖ਼ਾਨ ਨੇ ਕਿਹਾ ਕਿ ਮਾਮਲੇ ਦੀ ਕਈ ਕੋਨਾਂ ਤੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਗੱਲ ਤਾਂ ਸਪਸ਼ਟ ਹੈ ਕਿ ਇਹ ਅੱਤਵਾਦੀ ਘਟਨਾ ਹੈ। ਹਾਲਾਂਕਿ ਕੁਝ ਮਾਹਰਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਦਾ ਖ਼ੁਫ਼ੀਆ ਵਿਭਾਗ ਪਿੰਡਾਂ ਤੱਕ ਆਪਣਾ ਨੈੱਟਵਰਕ ਪਹੁੰਚਾਉਣ ’ਚ ਨਾਕਾਮ ਰਿਹਾ ਹੈ। ਪਾਕਿਸਤਾਨ ਸਥਿਤ ਮੀਡੀਆ ਆਊਟਲੈਟ ਦਿ ਫਰੰਟੀਅਰ ਪੋਸਟ ਦੀ ਰਿਪੋਰਟ ਮੁਤਾਬਕ, ਖ਼ੁਫ਼ੀਆ ਵਿਭਾਗ ਇਕ ਸਰਗਰਮ ਰਣਨੀਤੀ ਦੀ ਬਜਾਏ ਇਕ ਪ੍ਰਤੀਕਿਰਿਆਸ਼ੀਲ ਸਿਧਾਂਤ ’ਤੇ ਚੱਲ ਰਿਹਾ ਹੈ। ਇਹੀ ਕਾਰਨ ਹੈ ਕਿ ਬੀਤੇ ਕੁਝ ਸਾਲਾਂ ’ਚ ਹੋਈਆਂ ਅੱਤਵਾਦੀਆਂ ਘਟਨਾਵਾਂ ’ਚੋਂ ਇਕ ਨੂੰ ਉਹ ਵੀ ਪਹਿਲਾਂ ਹੀ ਭਾਂਪ ਨਹੀਂ ਸਕੇ। ਪਿਛਲੀ ਸਰਕਾਰ ਨੇ ਵੀ ਅੱਤਵਾਦ ’ਤੇ ਕਾਬੂ ਪਾਉਣ ਵਾਲੀ ਰਾਸ਼ਟਰੀ ਕਾਰਜਯੋਜਨਾ (ਐੱਨਏਪੀ) ਨੂੰ ਠੰਢੇ ਬਸਤੇ ’ਚ ਪਾ ਦਿੱਤਾ ਸੀ।

Related posts

ਮਿਆਂਮਾਰ ਦੀ ਫ਼ੌਜੀ ਸਰਕਾਰ ਨੇ ਆਜ਼ਾਦੀ ਦਿਵਸ ਦੇ ਮੌਕੇ ਤੇ 10,000 ਕੈਦੀਆਂ ਨੂੰ ਕੀਤਾ ਮਾਫ਼

Bunty

ਓਬਾਮਾ ਨੇ ਪ੍ਰਧਾਨ ਮੰਤਰੀ ਨੇਤਨਯਾਹੂ ਨੂੰ ਦਿੱਤੀ ਚਿਤਾਵਨੀ

Bunty

ਓਮੀਕ੍ਰੋਨ ਦੇ ਵਧਦੇ ਖ਼ਤਰੇ ਨੂੰ ਦੇਖਦੇ ਹੋਏ ਨੀਦਰਲੈਂਡ ‘ਚ ਲੱਗ ਸਕਦਾ ਹੈ ਲਾਕਡਾਊਨ

Bunty