International

ਮਿਆਂਮਾਰ ਦੀ ਫ਼ੌਜੀ ਸਰਕਾਰ ਨੇ ਆਜ਼ਾਦੀ ਦਿਵਸ ਦੇ ਮੌਕੇ ਤੇ 10,000 ਕੈਦੀਆਂ ਨੂੰ ਕੀਤਾ ਮਾਫ਼

ਬੈਂਕਾਕ – ਮਿਆਂਮਾਰ ਦੀ ਫ਼ੌਜੀ ਸਰਕਾਰ ਨੇ ਵੀਰਵਾਰ ਨੂੰ ਬ੍ਰਿਟੇਨ ਤੋਂ ਆਜ਼ਾਦੀ ਮਿਲਣ ਦੇ 76 ਸਾਲ ਪੂਰੇ ਹੋਣ ’ਤੇ ਲਗਭਗ 10,000 ਕੈਦੀਆਂ ਨੂੰ ਮਾਫ਼ੀ ਦੇ ਦਿੱਤੀ ਹੈ ਪਰ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਰਿਹਾਅ ਕੀਤੇ ਜਾਣ ਵਾਲੇ ਕੈਦੀਆਂ ’ਚ ਸਿਆਸੀ ਕੈਦੀ ਵੀ ਸ਼ਾਮਲ ਹਨ ਜਾਂ ਨਹੀਂ। ਸਰਕਾਰੀ ਐੱਮ.ਆਰ.ਟੀ.ਵੀ. ਟੈਲੀਵਿਜ਼ਨ ਨੇ ਦੱਸਿਆ ਕਿ ਮਿਆਂਮਾਰ ਦੀ ਮਿਲਟਰੀ ਕੌਂਸਲ ਦੇ ਮੁਖੀ ਸੀਨੀਅਰ ਜਨਰਲ ਮਿਨ ਆਂਗ ਹਲੈਂਗ ਨੇ 9,652 ਕੈਦੀਆਂ ਨੂੰ ਮਾਫ਼ ਕਰ ਦਿੱਤਾ ਹੈ। Mਞ‘‘ੜ ਨੇ ਇਕ ਵੱਖ ਖ਼ਬਰ ਵਿਚ ਕਿਹਾ ਕਿ ਹਲੈਂਗ ਨੇ ਜੇਲ੍ਹ ਵਿੱਚ ਬੰਦ 114 ਵਿਦੇਸ਼ੀਆਂ ਨੂੰ ਵੀ ਮਾਫ਼ ਕਰ ਦਿੱਤਾ ਹੈ, ਜਿਨ੍ਹਾਂ ਨੂੰ ਵਾਪਸ ਭੇਜਿਆ ਜਾਵੇਗਾ। ਕੈਦੀਆਂ ਦੀ ਰਿਹਾਈ ਵੀਰਵਾਰ ਨੂੰ ਸ਼ੁਰੂ ਹੋਣ ਦੀ ਉਮੀਦ ਹੈ ਅਤੇ ਇਸ ਨੂੰ ਪੂਰਾ ਹੋਣ ਵਿੱਚ ਕਈ ਦਿਨ ਲੱਗ ਸਕਦੇ ਹਨ। ਯੰਗੂਨ ਦੀ ਇਨਸੀਨ ਜੇਲ੍ਹ ਦੇ ਬਾਹਰ ਕੈਦੀਆਂ ਦੇ ਰਿਸ਼ਤੇਦਾਰ ਆਉਣੇ ਸ਼ੁਰੂ ਹੋ ਗਏ।

Related posts

ਯੂ.ਕੇ : ਸਿੱਖ ਜਿਊਰੀ ਮੈਂਬਰ ਨੂੰ ਸ੍ਰੀ ਸਾਹਿਬ ਪਾ ਕੇ ਅਦਾਲਤ ’ਚ ਦਾਖਲ ਹੋਣ ਤੋਂ ਰੋਕਿਆ, ਬਾਅਦ ਵਿੱਚ ਮੰਗੀ ਮੁਆਫ਼ੀ

Bunty

ਸਾਲ 2030 ਤੱਕ ਚੀਨ ਕੋਲ ਹੋਣਗੇ 1,000 ਪ੍ਰਮਾਣੂ ਹਥਿਆਰ

admin

ਹਿੰਸਕ ਪ੍ਰਦਰਸ਼ਨਾਂ ਦੇ ਖ਼ਦਸ਼ੇ ਵਿਚਕਾਰ ਬਰੈਂਪਟਨ ਤਿ੍ਰਵੇਣੀ ਮੰਦਰ ਨੇ ਲਾਈਫ਼ ਸਰਟੀਫ਼ਿਕੇਟ ਈਵੈਂਟ ਰੱਦ ਕੀਤਾ

Bunty