India

26 ਜਵਾਨਾਂ ਨਾਲ ਭਰੀ ਬੱਸ ਸ਼ਿਓਕ ਨਦੀ ‘ਚ ਡਿੱਗੀ, 7 ਦੀ ਮੌਤ, ਬਾਕੀਆਂ ਦੀ ਹਾਲਤ ਗੰਭੀਰ

ਜੰੰਮੂ – ਲੱਦਾਖ ਦੇ ਤੁਰਤੁਕ ਸੈਕਟਰ ‘ਚ ਹੋਏ ਇਕ ਵੱਡੇ ਹਾਦਸੇ ‘ਚ ਫੌਜ ਦੇ 7 ਜਵਾਨ ਸ਼ਹੀਦ ਹੋ ਗਏ, ਜਦਕਿ 19 ਜ਼ਖਮੀ ਹੋ ਗਏ। ਸਾਰਿਆਂ ਨੂੰ ਮਿਲਟਰੀ ਹਸਪਤਾਲ ਲਿਜਾਇਆ ਗਿਆ। ਇਨ੍ਹਾਂ ‘ਚੋਂ ਕਈ ਜਵਾਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਫ਼ੌਜੀਆਂ ਨਾਲ ਭਰੀ ਇੱਕ ਬੱਸ ਸ਼ਿਓਕ ਨਦੀ ‘ਚ ਡਿੱਗ ਗਈ। ਜਵਾਨਾਂ ਦੀ ਇਕ ਟੁਕੜੀ ਬੱਸ ‘ਚ ਪਰਤਾਪੁਰ ਦੇ ਟਰਾਂਜ਼ਿਟ ਕੈਂਪ ਤੋਂ ਹਨੀਫ ਸੈਕਟਰ ਦੇ ਅੱਗੇ ਖੇਤਰ ਵੱਲ ਜਾ ਰਹੀ ਸੀ।
ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸਵੇਰੇ 9 ਵਜੇ ਦੇ ਕਰੀਬ 26 ਫ਼ੌਜੀਆਂ ਦੀ ਟੀਮ ਇਕ ਬੱਸ ‘ਚ ਪਰਤਾਪੁਰ ਸਥਿਤ ਟਰਾਂਜ਼ਿਟ ਕੈਂਪ ਤੋਂ ਅੱਗੇ ਜਾ ਰਹੀ ਸੀ। ਹਨੀਫ ਸੈਕਟਰ ਵੱਲ ਜਾ ਰਹੀ ਬੱਸ ਜਦੋਂ ਥੋਈਆਂ ਤੋਂ ਕਰੀਬ 25 ਕਿਲੋਮੀਟਰ ਦੂਰ ਪਹੁੰਚੀ ਤਾਂ ਅਚਾਨਕ ਬੱਸ ਡਰਾਈਵਰ ਤੋਂ ਬੇਕਾਬੂ ਹੋ ਗਈ ਤੇ ਸੜਕ ਤੋਂ ਕਰੀਬ 90 ਫੁੱਟ ਹੇਠਾਂ ਸ਼ਿਓਕ ਨਦੀ ‘ਚ ਜਾ ਡਿੱਗੀ। ਹਾਦਸੇ ਤੋਂ ਬਾਅਦ ਹਫੜਾ-ਦਫੜੀ ਮਚ ਗਈ, ਆਸਪਾਸ ਦੇ ਲੋਕਾਂ ਤੇ ਪੁਲਿਸ ਅਤੇ ਫੌਜ ਦੇ ਜਵਾਨਾਂ ਨੇ ਮਿਲ ਕੇ ਬਚਾਅ ਕਾਰਜ ਨੂੰ ਅੰਜਾਮ ਦਿੱਤਾ। ਨਦੀ ਵਿੱਚ ਡਿੱਗੇ ਸਾਰੇ ਜਵਾਨਾਂ ਨੂੰ ਕੱਢ ਲਿਆ ਗਿਆ।
ਇਨ੍ਹਾਂ ‘ਚੋਂ 7 ਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਬਾਕੀ 19 ਜ਼ਖ਼ਮੀਆਂ ‘ਚੋਂ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸਾਰਿਆਂ ਨੂੰ ਪਹਿਲਾਂ ਪਰਤਾਪੁਰ ਦੇ 403 ਫੀਲਡ ਹਸਪਤਾਲ ਲਿਜਾਇਆ ਗਿਆ। ਇਨ੍ਹਾਂ ਵਿੱਚੋਂ ਕੁਝ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਬਿਹਤਰ ਇਲਾਜ ਲਈ ਸ਼ਿਫਟ ਕੀਤੇ ਜਾਣ ਦੀ ਵੀ ਸੂਚਨਾ ਹੈ। ਮ੍ਰਿਤਕ ਜਵਾਨਾਂ ਅਤੇ ਜ਼ਖਮੀਆਂ ਦੇ ਨਾਮ ਅਤੇ ਪਤੇ ਅਜੇ ਉਪਲਬਧ ਨਹੀਂ ਹਨ। ਹਾਲਾਂਕਿ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਹਵਾਈ ਸੈਨਾ ਦੇ ਹੈਲੀਕਾਪਟਰ ਦੀ ਵੀ ਮਦਦ ਲਈ ਜਾ ਰਹੀ ਹੈ।ਹਾਦਸੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੀ ਅਜੇ ਉਡੀਕ ਹੈ।

Related posts

ਰਾਜ ਸਭਾ ਚੋਣਾਂ: ਅੱਜ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ ਵੋਟਿੰਗ 18 ਜੂਨ ਨੂੰ

admin

ਕੀ ਟੀਐਮਸੀ ਕਾਂਗਰਸ ਪਾਰਟੀ ਵਿੱਚ ਰਲੇਵਾਂ ਕਰ ਸਕਦੀ ਹੈ ?

admin

ਅਮਰਨਾਥ ਯਾਤਰਾ ‘ਤੇ ਡਰੋਨ ਅਤੇ ਬੰਬ ਹਮਲੇ ਦਾ ਖ਼ਤਰਾ ਮੰਡਰਾ ਰਿਹਾ

admin