International

ਸੜਕ ਹਾਦਸੇ ‘ਚ 4 ਦੀ ਮੌਤ, 2 ਜ਼ਖਮੀ

ਮਿਲਾਨ – ਇਟਲੀ ਦੇ ਅਲੇਸਾਂਦਰੀਆ ਖੇਤਰ ਵਿੱਚ ਸਟ੍ਰੇਵੀ ਵਿੱਚ ਹਾਈਵੇਅ ‘ਤੇ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿੱਚ 4 ਦੀ ਮੌਤ ਅਤੇ 2 ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੁਪਹਿਰ 2.30 ਵਜੇ ਦੇ ਕਰੀਬ ਸਟ੍ਰੇਵੀ ਵਿੱਚ ਮੁੱਖ ਰੋਡ ਤੇ ਇਕ ਵੈਨ ਦੀ ਇਕ ਭਾਰੀ ਵਾਹਨ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ 4 ਜਾਣਿਆਂ ਦੀ ਮੌਤ ਹੋਈ ਅਤੇ ਦੋ ਜ਼ਖਮੀ ਹੋਏ। ਮਰਨ ਵਾਲਿਆ ਵਿੱਚ 3 ਵਿਦੇਸ਼ੀ ਅਤੇ 1 ਇਟਾਲੀਅਨ ਮੂਲ਼ ਦਾ ਸੀ। ਜਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਬਚਾਅ ਕਾਰਜ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ। ਸੜਕ ਹਾਦਸੇ ਦਾ ਆਵਾਜਾਈ ‘ਤੇ ਵੀ ਭਾਰੀ ਅਸਰ ਪਿਆ। ਬਚਾਅ ਕਾਰਜਾਂ, ਹਾਦਸੇ ਦੇ ਜਾਂਚ ਅਤੇ ਦੁਰਘਟਨਾਗ੍ਰਸਤ ਵਾਹਨਾਂ ਨੂੰ ਹਟਾਉਣ ਲਈ ਸੜਕ ਨੂੰ ਰੋਕਿਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Related posts

ਟਰੰਪ ਨੇ ਫੌਕਸ ਨਿਊਜ਼ ਦੇ ਬਹਿਸ ਪ੍ਰਸਤਾਵ ਨੂੰ ਕੀਤਾ ਰੱਦ

Bunty

ਅਫ਼ਗਾਨਿਸਤਾਨ ਦੇ ਮਹਿਲਾ ਵਕਾਲਤ ਸਮੂਹ ਨੇ ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਨੂੰ ਅਫ਼ਗਾਨ ਆਬਾਦੀ ਦੀ ਮਦਦ ਕਰਨ ਦੀ ਕੀਤੀ ਅਪੀਲ

Bunty

ਨੇਪਾਲ ਦੀ ਆਰਥਿਕਤਾ ‘ਤੇ ਕਬਜ਼ਾ ਕਰਨਾ ਚਾਹੁੰਦਾ ਹੈ ਚੀਨ, ਬੈਲਟ ਐਂਡ ਰੋਡ ਇਨੀਸ਼ੀਏਟਿਵ ਦੇ ਐਮਓਯੂ ਤੋਂ ਹੋਇਆ ਵੱਡਾ ਖੁਲਾਸਾ

Bunty