International

ਚੀਨ ‘ਚ ਹੜ੍ਹ ਕਾਰਨ 10 ਲੋਕਾਂ ਦੀ ਮੌਤ, ਤਿੰਨ ਲਾਪਤਾ

ਬੀਜਿੰਗ – ਮੱਧ ਚੀਨ ਦੇ ਹੁਨਾਨ ਸੂਬੇ ‘ਚ ਮੀਂਹ ਅਤੇ ਹੜ੍ਹ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਤਿੰਨ ਹੋਰ ਲਾਪਤਾ ਹਨ। ਇਸ ਸੂਬੇ ਵਿੱਚ ਜੂਨ ਦੀ ਸ਼ੁਰੂਆਤ ਤੋਂ ਹੀ ਬਾਰਿਸ਼ ਹੋ ਰਹੀ ਹੈ। ਜਦੋਂ ਕਿ ਕੁਝ ਨਿਗਰਾਨੀ ਕੇਂਦਰਾਂ ਨੇ ਸੂਬੇ ਵਿੱਚ ਰਿਕਾਰਡ ਬਾਰਿਸ਼ ਹੋਣ ਦੀ ਸੂਚਨਾ ਦਿੱਤੀ ਹੈ। ਚੀਨ ਵਿੱਚ ਆਮ ਤੌਰ ‘ਤੇ ਮੱਧ ਅਤੇ ਦੱਖਣੀ ਚੀਨ ਵਿੱਚ ਗਰਮੀਆਂ ਦੌਰਾਨ ਸਭ ਤੋਂ ਵੱਧ ਬਾਰਿਸ਼ ਹੁੰਦੀ ਹੈ।

ਪਹਾੜੀ ਖੇਤਰ ਦੇ ਕਰੀਬ 18 ਲੱਖ ਲੋਕ ਤੂਫਾਨ ਨਾਲ ਪ੍ਰਭਾਵਿਤ ਹੋਏ ਹਨ। ਜ਼ਿਆਦਾਤਰ ਪ੍ਰਭਾਵਿਤ ਲੋਕ ਪੇਂਡੂ ਖੇਤਰਾਂ ਦੇ ਹਨ। 2,86,000 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। 2,700 ਤੋਂ ਵੱਧ ਘਰ ਜਾਂ ਤਾਂ ਨੁਕਸਾਨੇ ਗਏ ਹਨ ਜਾਂ ਢਾਹ ਦਿੱਤੇ ਗਏ ਹਨ।

Related posts

ਡੁਬਈ ਵਿੱਚ ਦੁਨੀਆਂ ਦੀ ਪਹਿਲੀ ‘ਗੋਲਡ ਸਟ੍ਰੀਟ’ ਸ਼ੁਰੂ ਹੋਵੇਗੀ !

admin

ਸਪੇਸ ਐਕਸ ਯੋਜਨਾ : ਚੰਦ ਅਤੇ ਮੰਗਲ ਗ੍ਰਹਿਆਂ ਉਪਰ ਕਿਹੋ ਜਿਹੇ ਹੋਣਗੇ ਸ਼ਹਿਰ ?

admin

‘ਆਤਮ-ਨਿਰਭਰ ਭਾਰਤ’ ਪਹਿਲਕਦਮੀ ਨੂੰ ਗਰੀਸ ਦੀ ‘ਏਜੰਡਾ 2030’ ਯੋਜਨਾ ਨੇ ਹੋਰ ਮਜ਼ਬੂਤ ਕੀਤਾ

admin