Punjab

ਕੈਬਨਿਟ ਮੰਤਰੀ ਮੀਤ ਹੇਅਰ ਸਣੇ 25 ਆਗੂ ਬਠਿੰਡਾ ‘ਚ ਧਰਨਾ ਦੇਣ ਦੇ ਮਾਮਲੇ ‘ਚੋਂ ਡਿਸਚਾਰਜ

ਬਠਿੰਡਾ – ਕੈਬਨਿਟ ਮੰਤਰੀ ਮੀਤ ਹੇਅਰ, ਵਿਧਾਇਕ ਬਲਜਿੰਦਰ ਕੌਰ, ਵਿਧਾਇਕ ਬੁੱਧ ਰਾਮ, ਵਿਧਾਇਕ ਮਾਸਟਰ ਜਗਸੀਰ ਸਿੰਘ, ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ, ਸਾਬਕਾ ਲੋਕ ਸਭਾ ਮੈਂਬਰ ਸਾਧੂ ਸਿੰਘ ਸਮੇਤ ‘ਆਪ’ ਆਗੂ ਵਕੀਲ ਨਵਦੀਪ ਸਿੰਘ ਜੀਦਾ ਤੇ ਸਣੇ ਕਈ ‘ਆਪ’ ਆਗੂਆਂ ਨੇ ਬਠਿੰਡਾ ਅਦਾਲਤ ਵਿਚ ਦਰਜ ਪੁਰਾਣੇ ਮੁਕੱਦਮੇ ਤਹਿਤ ਪੇਸ਼ੀ ਭੁਗਤੀ।

ਇਸ ਮੌਕੇ ਕੈਬਨਿਟ ਮੰਤਰੀ ਮੀਤ ਹੇਅਰ ਨੇ ਦੱਸਿਆ ਕਿ ਕਾਂਗਰਸ ਰਾਜ ਵੇਲੇ 24 ਜੂਨ 2019 ਨੂੰ ‘ਆਪ’ ਲੀਡਰਸ਼ਿਪ ਨੇ ਲੋਕ ਹਿੱਤਾਂ ਲਈ ਆਵਾਜ਼ ਉਠਾਉਣ ਲਈ ਬਠਿੰਡਾ ਦੀ ਗੋਲ ਡੱਗੀ ਨੇੜੇ ਧਰਨਾ ਦਿੱਤਾ ਸੀ। ਇਸ ਦੌਰਾਨ ਪੁਲਿਸ ਨੇ ਸਰਕਾਰੀ ਨਿਯਮਾਂ ਦੀ ਅਣਦੇਖੀ ਕਰਨ ਦੀ ਧਾਰਾ 188 ਆਈਪੀਸੀ ਤਹਿਤ ਪਰਚਾ ਦਰਜ ਕਰ ਦਿੱਤਾ ਸੀ, ਜਿਸ ਅਧੀਨ ਉਨ੍ਹਾਂ ਅਦਾਲਤ ਵਿਚ ਪੇਸ਼ੀ ਭੁਗਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਨੇ ਆਪਣੇ ਰਾਜ ਵਿਚ ਹਮੇਸ਼ਾ ਵਿਰੋਧੀਆਂ ਦੀ ਆਵਾਜ਼ ਦਬਾਉਣ ਲਈ ਸਿਆਸੀ ਹਥਕੰਡੇ ਅਪਣਾਏ, ਪੁਲਿਸ ਦਾ ਦੁਰਉਪਯੋਗ ਕਰਕੇ ਵਿਰੋਧੀਆਂ ’ਤੇ ਪਰਚੇ ਦਰਜ ਕੀਤੇ। ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਅਜਿਹੀ ਹੋਛੀ ਰਾਜਨੀਤੀ ਤੋਂ ਪਾਸੇ ਹਟ ਕੇ ਪੰਜਾਬ ਹਿੱਤਾਂ ਨੂੰ ਪਹਿਲ ਦੇ ਰਹੀ ਹੈ। ਇਸ ਮੌਕੇ ਰਾਜਨ ਅਮਰਦੀਪ ਸਿੰਘ, ਅਨਿਲ ਠਾਕੁਰ , ਨੀਲ ਗਰਗ, ਅੰਮ੍ਰਿਤ ਲਾਲ ਅਗਰਵਾਲ, ਗੁਰਜੰਟ ਧੀਮਾਨ ਆਦਿ ਹਾਜ਼ਰ ਸਨ।

Related posts

ਭਾਜਪਾ ਪੰਜਾਬ ਵਿੱਚ ਚੋਣ ਮੁਹਿੰਮ ਸ਼ੁਰੂ ਕਰਨ ਲਈ ਕੇਂਦਰੀ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ – ਮੁੱਖ-ਮੰਤਰੀ ਮਾਨ

admin

ਮਹਿਲਾ ਰਾਖਵਾਂਕਰਨ ਨੂੰ ਚੋਣਾਂ ਦੀ ਆੜ ‘ਚ ਮੁੜ ਕਿਉਂ ਲਿਆਂਦਾ ਜਾ ਰਿਹਾ – ਹਰਸਿਮਰਤ ਕੌਰ ਬਾਦਲ

admin

ਭਾਰਤ ਸਰਕਾਰ ਵੱਲੋਂ ਪੰਜਾਬ ਲਈ ਖਰੀਦ ਨਿਯਮਾਂ ਵਿੱਚ ਢਿੱਲ ਨੂੰ ਮਨਜ਼ੂਰੀ

admin