Punjab

ਖੇਮਕਰਨ ਇਲਾਕੇ ‘ਚ ਸਰਹੱਦ ‘ਤੇ ਪਕਿਸਤਾਨੀ ਡਰੋਨ ਦੀ ਹਲਚਲ,ਬੀਐਸਐਫ ਦੇ ਜਵਾਨਾਂ ਨੇ ਕੀਤੀ ਫਾਇਰਿੰਗ

ਖੇਮਕਰਨ – ਭਾਰਤ ਪਾਕਿਸਤਾਨ ਸਰਹੱਦ ਸੈਕਟਰ ਖੇਮਕਰਨ ਵਿਚ ਬੀਤੀ ਦਰਮਿਆਨੀ ਰਾਤ ਇੱਕ ਪਕਿਸਤਾਨੀ ਡਰੋਨ ਦੀ ਹੱਲ ਚੱਲ ਦੇਖੀ ਗਈ, ਜਿਸ ਤੇ ਸਰਹੱਦ ਤੇ ਤਾਇਨਾਤ ਬੀ ਐਸ ਐਫ ਦੇ ਜਵਾਨਾਂ ਵੱਲੋਂ ਫਾਇਰਿੰਗ ਵੀ ਕੀਤੀ ਗਈ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀ ਐਸ ਐਫ 103 ਬਟਾਲੀਅਨ ਅਧੀਨ ਪੈਂਦੀਆਂ ਚੋਕੀਆ ਨੂਰਵਾਲਾ ਤੇ ਕਲਸ ਦਰਮਿਆਨ ਬੀਤੀ ਰਾਤ1ਵਜ ਕੇ40 ਮਿੰਟ ਤੇ ਸਰਹੱਦੀ ਪਿੰਡ ਮੱਸਤਗੜ ਚ ਬਣੇ ਸਟੇਡੀਅਮ ਸਾਹਮਣੇ ਸਰਹੱਦ ਤੇ ਇੱਕ ਪਕਿਸਤਾਨੀ ਡਰੋਨ ਦੀ ਭਾਰਤੀ ਖੇਤਰ ਚ ਹੱਲਚੱਲ ਹੋਈ,ਤੁਰੰਤ ਬੀ ਐਸ ਐਫ ਦੀ103 ਬਟਾਲੀਅਨ ਦੇ ਜਵਾਨਾਂ ਨੇ ਡਰੋਨ ਤੇ ਸੱਤ ਰਾਊਡ ਫਾਇਰ ਕੀਤੇ, ਜਿਸ ਕਾਰਨ ਡਰੋਨ ਪਿੱਛੇ ਚਲੇ ਗਿਆ।ਇਸ ਘਟਨਾ ਦਾ ਪਤਾ ਲੱਗਦੀਆਂ ਐਸ ਐਚ ਉ ਖੇਮਕਰਨ ਇੰਸਪੈਕਟਰ ਕੰਵਲਜੀਤ ਰਾਏ ਵੀ ਜਵਾਨਾਂ ਸਮੇਤ ਮੋਕੇ ਤੇ ਪੁੱਜੇ।ਪੁਲਿਸ ਵੱਲੋਂ ਇਲਾਕੇ ਦੀ ਛਾਣਬੀਣ ਕੀਤੀ ਗਈ ਹੈ, ਪਰ ਕੋਈ ਚੀਜ ਬ੍ਰਾਮਦ ਨਹੀਂ ਹੋਈ।ਦੱਸਣਯੋਗ ਹੈ ਕਿ ਪਿੱਛਲੇ ਕੁੱਝ ਦਿਨਾਂ ਚ ਇਸ ਕੋਮਾਂਤਰੀ ਸਰਹੱਦ ਦੇ ਮੈਦਾਨੀ ਇਲਾਕੇ ਚ ਵੀ ਅਜਿਹੀਆਂ ਘਟਨਾ ਲਗਾਤਾਰ ਵਾਪਰਨ ਲੱਗ ਪਈਆਂ ਹਨ।

Related posts

ਬਲਬੀਰ ਸਿੰਘ ਸੀਨੀਅਰ ਦਾ ਖੇਡ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾਦਾਇਕ ਰਹੇਗਾ: ਮੀਤ ਹੇਅਰ

Bunty

ਇਹ ਲੜਾਈ ਪੰਜਾਬ ਜਾਂ ਹਰਿਆਣਾ ਦੀ ਨਹੀਂ ਸਗੋਂ ਸਮੁੱਚੇ ਦੇਸ਼ ਦੀ ਹੈ: ਜਗਜੀਤ ਸਿੰਘ ਡੱਲੇਵਾਲ

admin

ਸਰਪੰਚਾਂ ਤੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਬੀ.ਡੀ.ਪੀ.ਓ ਤੁਰੰਤ ਪ੍ਰਭਾਵ ਨਾਲ ਮੁਅੱਤਲ ਭ੍ਰਿਸ਼ਟਾਚਾਰ ਬਿਲਕੁਲ ਵੀ ਬਰਦਾਸ਼ਤ ਨਹੀਂ: ਲਾਲਜੀਤ ਸਿੰਘ ਭੁੱਲਰ

Bunty