India

ਬਰਡ ਫਲੂ ਦੀ ਪਹਿਲੀ ਦੇਸੀ ਵੈਕਸੀਨ ਤਿਆਰ, ਤਿੰਨ ਖ਼ੁਰਾਕਾਂ ਲਵਾਉਣੀਆਂ ਪੈਣਗੀਆਂ

ਸਵਾਈਨ ਫਲੂ ਜਾਂ H1N1 ਇਨਫਲੂਐਂਜ਼ਾ।

ਭੋਪਾਲ – ਰਾਸ਼ਟਰੀ ਉੱਚ ਸੁਰੱਖਿਆ ਖੋਜ ਪ੍ਰਯੋਗਸ਼ਾਲਾ ਭੋਪਾਲ (ਨਿਸ਼ਾਦ) ਨੇ ਬਰਡ ਫਲੂ ਯਾਨੀ ਏਵੀਅਨ ਏਨਫਲੁਏਂਜ਼ਾ (ਐੱਚ 9- ਐੱਨ 2) ਵਾਇਰਸ ’ਤੇ ਅਸਰਦਾਰ ਪਹਿਲੀ ਦੇਸੀ ਵੈਕਸੀਨ ਤਿਆਰ ਕੀਤੀ ਹੈ। ਤਿੰਨ ਸਾਲਾਂ ਦੀ ਖੋਜ ਦੇ ਬਾਅਦ ਤਿਆਰ ਕੀਤੀ ਗਈ ਇਸ ਵੈਕਸੀਨ ਦੀਆਂ ਤਿੰਨ ਖ਼ੁਰਾਕਾਂ ਬਚਾਅ ਲਈ ਮੁਰਗੇ-ਮੁਰਗੀਆਂ ਨੂੰ ਲਗਾਈਆਂ ਜਾਣਗੀਆਂ। ਇਕ ਖ਼ੁਰਾਕ ਦਾ ਅਸਰ ਲਗਪਗ ਛੇ ਮਹੀਨੇ ਤਕ ਰਹੇਗਾ। ਨਿਸ਼ਾਦ ਦੇ ਵਿਗਿਆਨੀਆਂ ਨੇ ਕਿਹਾ ਕਿ ਮ੍ਰਿਤਕ ਵਾਇਰਸ ਨਾਲ ਇਹ ਵੈਕਸੀਨ ਤਿਆਰ ਕੀਤੀ ਗਈ ਹੈ। ਅਜਿਹੇ ’ਚ ਵੈਕਸੀਨ ਲੱਗਣ ਦੇ ਬਾਅਦ ਉਸ ਮੁਰਗੀ ਦੇ ਆਂਡੇ ਖਾਣ ’ਚ ਕੋਈ ਦਿੱਕਤ ਨਹੀਂ ਆਏਗੀ। ਨਿਸ਼ਾਦ ਦੇ ਸਥਾਪਨਾ ਦਿਵਸ ਪ੍ਰੋਗਰਾਮ ’ਚ ਸਾਮਲ ਹੋਏ ਭਾਰਤੀ ਖੇਤੀ ਖੋਜ ਕੌਂਸਲ ਦੇ ਡਿਪਟੀ ਡਾਇਰੈਕਟਰ ਜਨਰਲ ਡਾ. ਬੀਐੱਨ ਤ੍ਰਿਪਾਠੀ ਨੇ ਸੋਮਵਾਰ ਨੂੰ ਇੱਥੇ ਇਹ ਵੈਕਸੀਨ ਲਾਂਚ ਕੀਤੀ।

ਹੁਣ ਕਾਰੋਬਾਰੀ ਉਤਪਾਦਨ ਲਈ ਇਹ ਤਕਨੀਕ ਕਿਸੇ ਵੈਕਸੀਨ ਨਿਰਮਾਤਾ ਨੂੰ ਸੌਂਪੀ ਜਾਵੇਗੀ। ਵੈਕਸੀਨ ਬਣਾਉਣ ’ਚ ਡਾ. ਸੀ ਤੋਸ਼, ਡਾ. ਮਨੋਜ ਕੁਮਾਰ, ਡਾ. ਐੱਸ ਨਾਗਰਾਜਨ, ਡਾ. ਐੱਚਵੀ ਮੁਰਗੂਕਰ ਤੇ ਡਾ. ਸੰਦੀਪ ਭਾਟੀਆ ਸ਼ਾਮਲ ਸਨ। ਨਿਸ਼ਾਦ ਦੇ ਡਾਇਰੈਕਟਰ ਜਨਰਲ ਡਾ. ਵੀਪੀ ਸਿੰਘ ਨੇ ਕਿਹਾ ਕਿ ਐੱਚ9-ਐੱਨ2 ਦੂਜੇ ਬਰਡ ਫਲੂ ਵਾਇਰਸ ਦੇ ਮੁਕਾਬਲੇ ਘੱਟ ਰੋਕੂ ਹੈ। ਇਸ ਤੋਂ ਪ੍ਰਭਾਵਿਤ ਮੁਰਗੀਆਂ ਦੀ ਮੌਤ ਨਹੀਂ ਹੁੰਦੀ, ਪਰ ਉਹ ਆਂਡੇ ਘੱਟ ਦੇਣ ਲੱਗਦੀਆਂ ਹਨ। ਇਸ ਵੈਕਸੀਨ ਦੇ ਲੱਗਣ ਦੇ ਬਾਅਦ ਮੁਰਗੀਆਂ ਬਿਮਾਰ ਨਹੀਂ ਹੋਣਗੀਆਂ, ਜਿਸ ਨਾਲ ਉਤਪਾਦਕਤਾ ’ਤੇ ਅਸਰ ਨਹੀਂ ਪਵੇਗਾ।

ਡਾ. ਬੀਐੱਨ ਤ੍ਰਿਪਾਠੀ ਨੇ ਕਿਹਾਕਿ ਦੇਸ਼ ਦੇ 23 ਸੂਬਿਆਂ ’ਚ ਪਸ਼ੂਆਂ ’ਚ ਫੈਲੀ ਲੰਪੀ ਸਕਿਨ ਡਿਜ਼ੀਜ਼ (ਐੱਲਐੱਸਡੀ) ਦੀ ਵੈਕਸੀਨ ਵੀ ਅਗਲੇ ਹਫਤੇ ਲਾਂਚ ਹੋ ਸਕਦੀ ਹੈ। ਰਾਸ਼ਟਰੀ ਘੋਡ਼ਾ ਖੋਜ ਕੇਂਦਰ ਹਿਸਾਰ ਤੇ ਨੈਸ਼ਨਲ ਵੈਟਰਨਰੀ ਰਿਸਰਚ ਇੰਸਟੀਚਿਊਟ ਬਰੇਲੀ ਨੇ ਮਿਲ ਕੇ ਇਸ ਵੈਕਸੀਨ ਨੂੰ ਜ਼ਿੰਦਾ ਵਾਇਰਸ ਤੋਂ ਇਕ ਸਾਲ ’ਚ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਹਾਲੇ ਵੈਕਸੀਨ ਦਾ ਮੈਦਾਨੀ ਪ੍ਰੀਖਣ ਚੱਲ ਰਿਹਾ ਹੈ। ਦੱਸਣਯੋਗ ਹੈ ਕਿ ਇਸ ਬਿਮਾਰੀ ਤੋਂ ਪ੍ਰਭਾਵਿਤ ਪਸ਼ੂਆਂ ’ਚ ਕਰੀਬ 10 ਫੀਸਦੀ ਦੀ ਮੌਤ ਹੋ ਜਾਂਦੀ ਹੈ।

Related posts

ਨਰਿੰਦਰ ਮੋਦੀ ਨੇ ਕਿਹਾ- ਵਿਚਾਰ ਅਧੀਨ ਕੈਦੀਆਂ ਦੀ ਰਿਹਾਈ ‘ਚ ਲਿਆਈ ਜਾਵੇ ਤੇਜ਼ੀ

Bunty

ਕੌਜਪਾ : ਅਸਹਿਮਤੀ, ਅਸੰਤੁਸ਼ਟੀ, ਅਣਗੌਲੇਪਨ, ਅਕਰੋਸ਼ ਦੇ ਮੈਟਾਫਰ ਵਜੋਂ ਉੱਭਰਿਆ ਕੌਕਰੋਚ !

admin

ਉਮਰ ਅਬਦੁੱਲਾ ਗਾਂਦੇਰਬਲ ਤੋਂ ਲੜਨਗੇ ਚੋਣ, ਨੈਕਾਂ ਨੇ ਦੂਜੀ ਲਿਸਟ ਕੀਤੀ ਜਾਰੀ

Bunty