India

ਰਾਜਸਥਾਨ ‘ਚ ਹੁਣ ਮੌਬ ਲਿੰਚਿੰਗ, ਚੋਰ ਸਮਝ ਕੇ ਸਬਜ਼ੀ ਵੇਚਣ ਵਾਲੇ ਦਾ ਕਤਲ, ਇਲਾਕੇ ‘ਚ ਤਣਾਅ

ਰਾਜਸਥਾਨ – ਰਾਜਸਥਾਨ ਦੀ ਅਸ਼ੋਕ ਗਹਿਲੋਤ ਸਰਕਾਰ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹਾਲ ਹੀ ਦੇ ਦਿਨਾਂ ਦੀਆਂ ਫਿਰਕੂ ਘਟਨਾਵਾਂ ਤੋਂ ਬਾਅਦ ਹੁਣ ਅਲਵਰ ਤੋਂ ਮੌਬ ਲਿੰਚਿੰਗ ਦੀ ਖਬਰ ਆਈ ਹੈ। ਜਾਣਕਾਰੀ ਮੁਤਾਬਕ ਅਲਵਰ ਜ਼ਿਲੇ ‘ਚ ਸੋਮਵਾਰ ਨੂੰ 50 ਸਾਲਾ ਸਬਜ਼ੀ ਵਿਕਰੇਤਾ ਨੂੰ ਭੀੜ ਨੇ ਚੋਰ ਹੋਣ ਦੇ ਸ਼ੱਕ ‘ਚ ਕੁੱਟ-ਕੁੱਟ ਕੇ ਮਾਰ ਦਿੱਤਾ। ਮ੍ਰਿਤਕ ਦੀ ਪਛਾਣ ਚਿਰੰਜੀ ਲਾਲ ਸੈਣੀ ਵਜੋਂ ਹੋਈ ਹੈ। ਇਲਜ਼ਾਮ ਹੈ ਕਿ ਜੈਪੁਰ ਦੇ ਇੱਕ ਵਿਸ਼ੇਸ਼ ਭਾਈਚਾਰੇ ਦੇ ਕਰੀਬ 20-25 ਲੋਕਾਂ ਨੇ ਕੁੱਟਮਾਰ ਕੀਤੀ ਅਤੇ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਘਟਨਾ ਗੋਵਿੰਦਗੜ੍ਹ ਥਾਣਾ ਖੇਤਰ ਦੇ ਅਲਵਰ ਜ਼ਿਲ੍ਹੇ ਦੇ ਪਿੰਡ ਰਾਮਬਾਸ ਦੀ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਭਾਰੀ ਹੰਗਾਮਾ ਹੋਇਆ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਚਿਰੰਜੀ ਲਾਲ ਦੀ ਵਿਕਰਮ ਖਾਨ, ਜੁੰਮਾ ਖਾਨ ਅਤੇ ਹੋਰਾਂ ਨੇ ਕੁੱਟਮਾਰ ਕੀਤੀ ਸੀ। ਇਹ ਘਟਨਾ ਉਸ ਸਮੇਂ ਦੀ ਹੈ ਜਦੋਂ ਚਿਰੰਜੀ ਲਾਲ ਖੇਤ ਗਿਆ ਹੋਇਆ ਸੀ। ਜਦੋਂ ਪੀੜਤ ਖੇਤ ਵਿੱਚ ਸੀ ਤਾਂ ਸਦਰ ਥਾਣਾ ਖੇਤਰ ਵਿੱਚੋਂ ਚੋਰ ਟਰੈਕਟਰ ਚੋਰੀ ਕਰਕੇ ਆ ਰਹੇ ਸਨ ਅਤੇ ਪੁਲੀਸ ਮੁਲਾਜ਼ਮ ਅਤੇ ਵਾਹਨ ਮਾਲਕ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ। ਪੁਲੀਸ ਅਧਿਕਾਰੀਆਂ ਅਤੇ ਮਾਲਕ ਨੂੰ ਦੇਖ ਕੇ ਚੋਰ ਟਰੈਕਟਰ ਖੇਤ ਵਿੱਚ ਛੱਡ ਕੇ ਚਲੇ ਗਏ ਅਤੇ ਜਦੋਂ ਮਾਲਕ ਪਹੁੰਚਿਆ ਤਾਂ ਉਨ੍ਹਾਂ ਚਿਰੰਜੀ ਲਾਲ ਨੂੰ ਚੋਰ ਸਮਝ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਪਤਾ ਲੱਗਾ ਕਿ ਉਕਤ ਵਿਅਕਤੀ ਚਿਰੰਜੀ ਲਾਲ ਹੈ ਅਤੇ ਉਹ ਆਪਣੇ ਆਪ ਨੂੰ ਬਚਾਉਣ ਲਈ ਖੇਤ ‘ਚ ਗਿਆ ਸੀ | ਪੁਲਸ ਉਸ ਨੂੰ ਹਸਪਤਾਲ ਲੈ ਗਈ, ਜਿੱਥੋਂ ਉਸ ਨੂੰ ਇਲਾਜ ਲਈ ਜੈਪੁਰ ਰੈਫਰ ਕਰ ਦਿੱਤਾ ਗਿਆ, ਪਰ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਸ ਦੀ ਮੌਤ ਹੋ ਗਈ।

ਇਸ ਘਟਨਾ ਕਾਰਨ ਇਲਾਕੇ ਵਿੱਚ ਤਣਾਅ ਪੈਦਾ ਹੋ ਗਿਆ ਅਤੇ ਰੋਹ ਵਿੱਚ ਆਏ ਪ੍ਰਦਰਸ਼ਨਕਾਰੀਆਂ ਨੇ ਥਾਣਾ ਗੋਬਿੰਦਗੜ੍ਹ ਦਾ ਘਿਰਾਓ ਕਰਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਮ੍ਰਿਤਕ ਦੇ ਪੁੱਤਰ ਯੋਗੇਸ਼ ਨੇ ਥਾਣਾ ਸਦਰ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।

Related posts

ਸੁਨੀਤਾ ਵਿਲੀਅਮਜ਼ ਅਤੇ ਵਿਲਮੋਰ ਦੇ ਧਰਤੀ ‘ਤੇ ਵਾਪਸ ਆਉਣ ਦੀਆਂ ਤਿਆਰੀਆਂ !

admin

ਹਰਿਆਣਾ: ਹੁੱਡਾ ਨੇ ਦਿੱਲੀ ’ਚ ਕੀਤੀ ਆਪਣੇ ‘ਵਫ਼ਾਦਾਰ’ ਵਿਧਾਇਕਾਂ ਦੀ ਮੀਟਿੰਗ

Bunty

ਰਾਸ਼ਟਰੀ ਸਵੈਮਸੇਵਕ ਸੰਘ ਦੇ ਮਨਸੂਬੇ ਮਨਜ਼ੂਰ ਨਹੀਂ: ਰਾਹੁਲ ਗਾਂਧੀ

admin